ਸ਼ਿਕਾਗੋ ’ਚ ਸ਼ਹਾਦਤ ਦਾ ਜਾਮ ਪੀਣ ਵਾਲੇ ਮਜ਼ਦੂਰ ਆਗੂਆਂ ਨੂੰ ਕੀਤਾ ਸਿਜਦਾ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਦੇ ਤਿਆਰ ਕੀਤੇ ਘਾਤਕ ਖਰੜੇ ਤੇ 29 ਕਿਰਤ ਕਾਨੂੰਨ ਖ਼ਤਮ ਕਰਨ ਉਪਰੰਤ ਦੇਸ਼ ’ਚ ਧੱਕੇ ਨਾਲ ਲਾਗੂ ਕੀਤੇ ਚਾਰ ਲੇਬਰ ਕੋਰਡਾਂ ਨੂੰ ਮਿਹਨਤਕਸ਼ ਜਮਾਤ ਲਈ ਤਬਾਹਕੁੰਨ ਦੱਸਿਆ।
Publish Date: Sat, 02 May 2026 04:28 PM (IST)
Updated Date: Sun, 03 May 2026 04:06 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਦੇ ਵਰਕਰਾਂ ਤੇ ਲੀਡਰਸ਼ਿਪ ਨੇ ਵੱਖ-ਵੱਖ ਬਿਜਲੀ ਦਫ਼ਤਰਾਂ ਤੇ ਗਰਿੱਡਾਂ ਦੇ ਗੇਟਾਂ ’ਤੇ ਲਾਲ ਝੰਡੇ ਲਹਿਰਾਂ ਕੇ ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਦੇ ਤਿਆਰ ਕੀਤੇ ਘਾਤਕ ਖਰੜੇ ਤੇ 29 ਕਿਰਤ ਕਾਨੂੰਨ ਖ਼ਤਮ ਕਰਨ ਉਪਰੰਤ ਦੇਸ਼ ’ਚ ਧੱਕੇ ਨਾਲ ਲਾਗੂ ਕੀਤੇ ਚਾਰ ਲੇਬਰ ਕੋਰਡਾਂ ਨੂੰ ਮਿਹਨਤਕਸ਼ ਜਮਾਤ ਲਈ ਤਬਾਹਕੁੰਨ ਦੱਸਿਆ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਬਾਗੜੀਆਂ, ਕੁੱਲ ਹਿੰਦ ਬਿਜਲੀ ਫੈੱਡਰੇਸ਼ਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਸਰਕਲ ਸਕੱਤਰ ਪੂਰਨ ਦਾਸ, ਜ਼ੋਨ ਆਗੂ ਮੇਜਰ ਸਿੰਘ ਨਾਗੋਕੇ, ਸਰਕਲ ਆਗੂ ਲਖਵਿੰਦਰ ਸਿੰਘ ਬਹਿਲਾ, ਬਲਜਿੰਦਰ ਸਿੰਘ ਪਲਾਸੌਰ, ਡਵੀਜ਼ਨ ਆਗੂ ਤਰਜੀਤ ਸਿੰਘ ਨਾਗੋਕੇ, ਹਰਜੀਤ ਸਿੰਘ ਚੇਅਰਮੈਨ, ਸਰਬਜੀਤ ਸਿੰਘ ਜਵੰਦਾ, ਬਲਜੀਤ ਸਿੰਘ ਪੱਟੀ, ਗੁਰਨਾਮ ਸਿੰਘ ਪੰਡੋਰੀ, ਲਵਜੋਤ ਸਿੰਘ ਖਹਿਰਾ, ਨਵਜੀਤ ਸਿੰਘ ਮਾਣੋਚਾਹਲ, ਰਛਪਾਲ ਸਿੰਘ ਘਰਿਆਲਾ, ਬਚਿੱਤਰ ਸਿੰਘ ਖੇਲਾ, ਹਰਪ੍ਰੀਤ ਸਿੰਘ ਪਨੂੰ, ਗੁਰਅਵਤਾਰ ਸਿੰਘ ਪਨੂੰ, ਮਨਜਿੰਦਰ ਸਿੰਘ ਵੈਰੋਂਵਾਲ, ਸਲਵਿੰਦਰ ਸਿੰਘ ਵੈਰੋਂਵਾਲ ਤੋਂ ਇਲਾਵਾ ਪਾਵਰਕਾਮ ਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਸਰਕਲ ਆਗੂ ਜਸਬੀਰ ਸਿੰਘ ਸ਼ੇਰੋਂ, ਰਾਕੇਸ਼ ਕੁਮਾਰ ਮਲਹੋਤਰਾ ਆਦਿ ਨੇ ਮਜ਼ਦੂਰ ਜਮਾਤ ਲਈ ਜਿੱਤਾਂ ਦੇ ਪ੍ਰਤੀਕ ਇਤਿਹਾਸਕ ਦਿਹਾੜੇ ’ਤੇ ਇਕੱਤਰ ਹੋਏ ਬਿਜਲੀ ਕਾਮਿਆਂ ਤੇ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ’ਚ ਕਿਰਤੀਆਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ 1886 ਨੂੰ ਸ਼ਹਾਦਤ ਦਾ ਜਾਮ ਪੀਣ ਵਾਲੇ ਮਜ਼ਦੂਰ ਆਗੂਆਂ ਨੂੰ ਸਿਜਦਾ ਕੀਤਾ। ਇਸ ਮੌਕੇ ਆਗੂਆਂ ਨੇ ਮਹਿੰਗਾਈ ਭੱਤਾ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17 ਜੁਲਾਈ 2020 ਦਾ ਮੁਲਾਜ਼ਮ ਵਿਰੋਧੀ ਪੱਤਰ ਵਾਪਸ ਲੈਣ, ਕੱਚੇ ਕਾਮੇ ਪੱਕੇ ਕਰਨ, ਸੇਵਾ ਮੁਕਤ ਕਰਮਚਾਰੀਆਂ ਨੂੰ ਦੁਬਾਰਾ ਠੇਕੇ ’ਤੇ ਰੱਖਣ ਦੀ ਲੋਕ ਵਿਰੋਧੀ ਨੀਤੀ ਵਾਪਸ ਲੈਣ, ਡਿਊਟੀ ਦੌਰਾਨ ਵਾਪਰ ਰਹੇ ਹਾਦਸਿਆਂ ਵਿਚ ਜ਼ਖਮੀ ਹੋਏ ਬਿਜਲੀ ਕਰਮਚਾਰੀਆਂ ਨੂੰ ਕੈਸ਼ਲੈੱਸ ਇਲਾਜ ਦੀ ਸਹੂਲਤ ਲਾਗੂ ਕਰਨ ਅਤੇ ਮੌਤ ਹੋ ਜਾਣ ਦੀ ਸੂਰਤ ਵਿਚ ਸੈਲਰੀ ਅਕਾਊਂਟ ਰਾਹੀਂ ਇਕ ਕਰੋੜ ਦੀ ਰਾਸ਼ੀ ਪਰਿਵਾਰ ਨੂੰ ਦੇਣ ਦੀ ਜ਼ੋਰਦਾਰ ਮੰਗ ਕੀਤੀ। ਕੈਪਸ਼ਨ - ਬਿਜਲੀ ਦਫ਼ਤਰ ਅੱਗੇ ਲਾਲ ਝੰਡਾ ਲਹਿਰਾ ਕੇ ਸ਼ਿਕਾਗੋਂ ਦੇ ਸ਼ਹੀਦਾਂ ਨੂੰ ਸਿਜ਼ਦਾ ਕਰਦੇ ਹੋਏ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੇ ਵਰਕਰ ਅਤੇ ਆਗੂ।