ਕਿਡਜ਼ੀ ਪ੍ਰੀ ਸਕੂਲ ਪੱਟੀ ’ਚ ਮਦਰਜ਼-ਡੇ ਧੂਮਧਾਮ ਨਾਲ ਮਨਾਇਆ
ਮਾਵਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹ ੈਵਾਈਸ ਪ੍ਰਿੰਸੀਪਲ ਹੀਨਾ ਸ਼ਰਮਾ
Publish Date: Sun, 10 May 2026 04:46 PM (IST)
Updated Date: Mon, 11 May 2026 04:03 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਕਿਡਜ਼ੀ ਪ੍ਰੀ ਸਕੂਲ ਪੱਟੀ ਵਿਖੇ ਮਦਰਜ਼ ਡੇ ਬੜੇ ਹੀ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਆਪਣੀਆਂ ਮਾਵਾਂ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਵੱਖ-ਵੱਖ ਰੰਗਾਰੰਗ ਪ੍ਰੋਗਰਾਮਾਂ ਰਾਹੀਂ ਪ੍ਰਗਟ ਕੀਤਾ ਗਿਆ। ਬੱਚਿਆਂ ਨੇ ਗੀਤ, ਨਾਚ ਤੇ ਮਨਮੋਹਕ ਪੇਸ਼ਕਾਰੀਆਂ ਨਾਲ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸਕੂਲ ਦੀ ਪ੍ਰਿੰਸੀਪਲ ਗੁਰਪ੍ਰੀਤ ਕੌਰ ਸੰਧੂ ਤੇ ਵਾਈਸ ਪ੍ਰਿੰਸੀਪਲ ਹੀਨਾ ਸ਼ਰਮਾ ਨੇ ਮਾਵਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਤੇ ਉਸਦਾ ਪਿਆਰ ਤੇ ਤਿਆਗ ਬੇਮਿਸਾਲ ਹੁੰਦਾ ਹੈ। ਉਨ੍ਹਾਂ ਬੱਚਿਆਂ ਨੂੰ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕਾ ਅੰਮ੍ਰਿਤਪਾਲ ਕੌਰ, ਨੀਰੂ ਭਾਰਦਵਾਜ, ਮਨਪ੍ਰੀਤ ਕੌਰ, ਪਵਨਦੀਪ ਕੌਰ, ਰਿਪਨਜੀਤ ਕੌਰ, ਰਾਜਬੀਰ ਕੌਰ, ਸ਼ਿਵਾਨੀ ਵੋਹਰਾ, ਆਰਤੀ, ਕਾਜਲ, ਕਮਲਜੀਤ ਕੌਰ, ਬਲਜੀਤ ਕੌਰ ਅਤੇ ਗੁਰਜਾਂ ਕੌਰ ਨੇ ਸਮਾਗਮ ਨੂੰ ਸਫ਼ਲ ਬਣਾਉਣ ’ਚ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ਦੌਰਾਨ ਮਾਵਾਂ ਲਈ ਮਨੋਰੰਜਕ ਗਤੀਵਿਧੀਆਂ ਤੇ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ’ਚ ਮਾਵਾਂ ਨੇ ਬੜੇ ਚਾਅ ਨਾਲ ਹਿੱਸਾ ਲਿਆ। ਅੰਤ ’ਚ ਸਕੂਲ ਪ੍ਰਬੰਧਕਾਂ ਵੱਲੋਂ ਸਾਰੀਆਂ ਮਾਵਾਂ ਦਾ ਧੰਨਵਾਦ ਕੀਤਾ ਗਿਆ।