ਵਿਧਾਇਕ ਲਾਲਪੁਰਾ ਨੇ ਕੀਤਾ ਹੋਣਹਾਰ ਵਿਦਿਆਰਥੀ ਗੁਰਅੰਸ਼ ਸਿੰਘ ਨੂੰ ਸਨਮਾਨਿਤ
ਵਿਧਾਇਕ ਨੇ ਗੁਰਅੰਸ਼ ਸਿੰਘ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਤੇ ਕਿਹਾ ਕਿ ਇਹ ਸਫ਼ਲਤਾ ਉਨ੍ਹਾਂ ਦੀ ਮਿਹਨਤ ਤੇ ਅਗਵਾਈ ਦਾ ਨਤੀਜਾ ਹੈ।
Publish Date: Wed, 29 Apr 2026 06:26 PM (IST)
Updated Date: Thu, 30 Apr 2026 04:11 AM (IST)

ਵਿਧਾਇਕ ਲਾਲਪੁਰਾ ਨੇ ਕੀਤਾ ਹੋਣਹਾਰ ਵਿਦਿਆਰਥੀ ਗੁਰਅੰਸ਼ ਸਿੰਘ ਨੂੰ ਸਨਮਾਨਿਤ ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪਿੰਡ ਕੱਦਗਿੱਲ ਕਲਾਂ ਦੇ ਹੋਣਹਾਰ ਵਿਦਿਆਰਥੀ ਗੁਰਅੰਸ਼ ਸਿੰਘ ਨੂੰ ਦਸਵੀਂ ਜਮਾਤ ’ਚ 99.6 ਫ਼ੀਸਦੀ ਅੰਕ ਪ੍ਰਾਪਤ ਕਰਨ ’ਤੇ ਦਿਲੋਂ ਵਧਾਈ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਪਰਿਵਾਰ ਲਈ, ਸਗੋਂ ਸਾਰੇ ਪਿੰਡ ਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਐਲਾਨ ਕੀਤਾ ਕਿ ਗੁਰਅੰਸ਼ ਸਿੰਘ ਦੀ ਇਸ ਸ਼ਾਨਦਾਰ ਸਫ਼ਲਤਾ ਨੂੰ ਸਮਰਪਿਤ ਕਰਦੇ ਹੋਏ ਪਿੰਡ ਕੱਦਗਿੱਲ ਕਲਾਂ ’ਚ ਆਧੁਨਿਕ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ। ਇਹ ਲਾਇਬ੍ਰੇਰੀ ਪਿੰਡ ਦੇ ਨੌਜਵਾਨਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰੇਗੀ ਤੇ ਉਨ੍ਹਾਂ ਨੂੰ ਵਧੀਆ ਭਵਿੱਖ ਬਣਾਉਣ ਲਈ ਮੌਕੇ ਪ੍ਰਦਾਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ ’ਚ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਸਾਡੀ ਪਹਿਲ ਹੈ। ਵਿਧਾਇਕ ਨੇ ਗੁਰਅੰਸ਼ ਸਿੰਘ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਤੇ ਕਿਹਾ ਕਿ ਇਹ ਸਫ਼ਲਤਾ ਉਨ੍ਹਾਂ ਦੀ ਮਿਹਨਤ ਤੇ ਅਗਵਾਈ ਦਾ ਨਤੀਜਾ ਹੈ। ਇਸ ਮੌਕੇ ਮੇਰੇ ਨਾਲ ਪਿੰਡ ਕੱਦਗਿੱਲ ਕਲਾਂ ਦੇ ਸਰਪੰਚ ਸਿਮਰਜੀਤ ਸਿੰਘ, ਰਣਜੀਤ ਸਿੰਘ ਰਾਣਾ ਪਹਿਲਵਾਨ, ਸਰਬਜੀਤ ਸਿੰਘ ਕੋਹਾੜਕਾ ਬਲਾਕ ਸੰਮਤੀ ਮੈਂਬਰ, ਹਲਕਾ ਸੰਗਠਨ ਇੰਚਾਰਜ ਰਜਿੰਦਰ ਸਿੰਘ ਪੰਨੂ ਆਦਿ ਮੋਹਤਬਰ ਆਗੂ ਹਾਜ਼ਰ ਸਨ।