ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਰਵਾਈ ਚੇਅਰਮੈਨ ਜੋਧਬੀਰ ਸਿੰਘ ਦੀ ਤਾਜਪੋਸ਼ੀ
ਪਹਿਲਾ ਕੰਮ ਪਿੰਡਾਂ ’ਚ ਖੇਡ ਮੈਦਾਨ ਬਣਾਉਣ ਨੂੰ ਤਰਜੀਹ ਦੇਣਾ ਹੋਵੇਗਾ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ
Publish Date: Tue, 05 May 2026 08:01 PM (IST)
Updated Date: Wed, 06 May 2026 04:15 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਬਲਾਕ ਸੰਮਤੀ ਤਰਨਤਾਰਨ ਦੇ ਚੇਅਰਮੈਨ ਬਣਾਏ ਗਏ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਤੇ ਵਾਈਸ ਚੇਅਰਪਰਸਨ ਰਾਜਬੀਰ ਕੌਰ ਝਬਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਤਾਜ਼ਪੋਸ਼ੀ ਲਈ ਸਥਾਨਕ ਪੇਂਡੂ ਵਿਕਾਸ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਉਚੇਚੇ ਤੌਰ ’ਤੇ ਪਹੁੰਚੇ ਤੇ ਚੇਅਰਮੈਨ ਅਤੇ ਵਾਈਸ ਚੇਅਰਪਸਨ ਨੂੰ ਉਨ੍ਹਾਂ ਦੀ ਕੁਰਸੀ ’ਤੇ ਬਿਠਾਉਣ ਦੀ ਰਸਮ ਨਿਭਾਈ। ਜਦੋਂਕਿ ਇਸ ਸਮਾਗਮ ਵਿਚ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਵੀ ਪਹੁੰਚ ਕੇ ਜੋਧਬੀਰ ਸਿੰਘ ਅਤੇ ਰਾਜਬੀਰ ਕੌਰ ਝਬਾਲ ਦੀ ਤਾਜਪੋਸ਼ੀ ਸਮਾਗਮ ਵਿਚ ਹਿੱਸਾ ਲਿਆ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ ਨੇ ਕਿਹਾ ਕਿ ਉਹ ਇਕ ਸਪੋਰਟਸਮੈਨ ਹਨ ਅਤੇ ਚਾਹੁੰਦੇ ਹਨ ਕਿ ਸਾਡੇ ਇਲਾਕੇ ਵਿਚ ਖੇਡਾਂ ਨੂੰ ਪ੍ਰਫੁਲਿੱਤ ਕੀਤਾ ਜਾਵੇ। ਇਸ ਲਈ ਉਨ੍ਹਾਂ ਦਾ ਪਹਿਲਾ ਕੰਮ ਪਿੰਡਾਂ ’ਚ ਖੇਡ ਮੈਦਾਨ ਬਣਾਉਣ ਨੂੰ ਤਰਜੀਹ ਦੇਣਾ ਹੋਵੇਗਾ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਬਲਾਕ ਸੰਮਤੀ ਰਾਹੀਂ ਇਲਾਕੇ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਲਈ ਵਿਧਾਇਕ ਹਰਮੀਤ ਸਿੰਘ ਸੰਧੂ ਕੋਲੋਂ ਵਿਸ਼ੇਸ਼ ਗ੍ਰਾਂਟ ਲਿਆਂਦੀ ਜਾਵੇਗੀ ਤੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਰਨਤਾਰਨ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਮਾਣ ਬਖ਼ਸ਼ਿਆ ਹੈ, ਉਸ ਲਈ ਉਹ ਸਦਾ ਰਿਣੀ ਰਹਿਣਗੇ ਤੇ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਅਮਰਜੀਤ ਸਿੰਘ ਸੋਹਲ, ਜਰਨੈਲ ਸਿੰਘ ਪੰਡੋਰੀ ਰਣ ਸਿੰਘ, ਹਰਪਾਲ ਸਿੰਘ ਕੋਟ, ਯਾਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ, ਸਰਪੰਚ ਕਸ਼ਮੀਰ ਸਿੰਘ ਗੋਹਲਵੜ੍ਹ, ਸੁਖਰਾਜ ਸਿੰਘ ਸਰਪੰਚ, ਭਗਵਾਨ ਸਿੰਘ ਕਾਜੀਕੋਟ, ਰਾਜਬੀਰ ਸਿੰਘ ਸੰਧੂ, ਭੁਪਿੰਦਰ ਸਿੰਘ ਖੇੜਾ, ਹਰਮੀਤ ਸਿੰਘ ਹੈਰੀ ਬੁਰਜ, ਚੇਅ. ਕੁਲਵਿੰਦਰ ਸਿੰਘ ਚਾਹਲ, ਮੋਨੂੰ ਚੀਮਾ, ਵਰਿੰਦਰ ਸਿੰਘ ਮੱਜੂਪੁਰ, ਹੈਪੀ ਸਰਪੰਚ ਮੰਨਣ, ਸਵਿੰਦਰ ਸਿੰਘ ਭੱਲੂ ਪੰਡੋਰੀ ਸਿਧਵਾਂ, ਪ੍ਰਗਟ ਸਿੰਘ ਸਰਪੰਚ ਕੋਟ ਦਸੰਧੀ ਮੱਲ, ਮਨਜਿੰਦਰ ਸਿੰਘ ਭੋਲਾ ਬਾਲਾਚੱਕ, ਸੋਨਾ ਕੱਕਾ ਕੰਡਿਆਲਾ, ਗੁਰਨਾਮ ਸਿੰਘ ਸਰਪੰਚ ਜੌਹਲ, ਟਹਿਲਬੀਰ ਸਿੰਘ ਪਲਾਸੌਰ, ਸਰਪੰਚ ਰੂਪ ਪੱਧਰੀ, ਸਲਵਿੰਦਰ ਸਿੰਘ ਪੱਧਰੀ, ਸਰਪੰਚ ਨਿਸ਼ਾਨ ਸਿੰਘ ਚੱਕ ਸਕੰਦਰ, ਨਿਰਮਲ ਸਿੰਘ ਰਾਮਰੌਣੀ ਆਦਿ ਹਾਜ਼ਰ ਸਨ।