ਕੈਰੋਂ ਟੀਮ ਦੇ ਮੈਂਬਰਾਂ ਨੇ ਪ੍ਰਧਾਨ ਰਮਦੀਪ ਸਿੰਘ ਸੋਨੂੰ ਦੀ ਸਿਹਤ ਦਾ ਹਾਲ-ਚਾਲ ਜਾਣਿਆ
ਟੀਮ ਮੈਂਬਰਾਂ ਨੇ ਸੋਨੂੰ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ ਲਈ ‘ਵਾਹਿਗੁਰੂ’ ਜੀ ਦਾ ਸ਼ੁਕਰਾਨਾ ਕੀਤਾ ਅਤੇ ਜਲਦੀ ਪੂਰੀ ਤੰਦਰੁਸਤੀ ਦੀ ਕਾਮਨਾ ਕੀਤੀ।
Publish Date: Tue, 05 May 2026 06:38 PM (IST)
Updated Date: Wed, 06 May 2026 04:11 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਰਮਦੀਪ ਸਿੰਘ ਸੋਨੂੰ ਦੀ ਕੁਝ ਦਿਨ ਪਹਿਲਾਂ ਅਚਾਨਕ ਤਬੀਅਤ ਖ਼ਰਾਬ ਹੋ ਜਾਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰ ‘ਵਾਹਿਗੁਰੂ’ ਜੀ ਦੀ ਅਪਾਰ ਕਿਰਪਾ ਤੇ ਡਾਕਟਰਾਂ ਦੇ ਸਫ਼ਲ ਇਲਾਜ ਸਦਕਾ ਪ੍ਰਧਾਨ ਰਮਦੀਪ ਸਿੰਘ ਸੋਨੂੰ ਹੁਣ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਕੱਲ੍ਹ ਆਪਣੇ ਘਰ ਪਰਤ ਆਏ। ਉਨ੍ਹਾਂ ਦੇ ਘਰ ਵਾਪਸੀ ਕਰਨ ਦੀ ਖ਼ਬਰ ਮਿਲਣ ਤੋਂ ਬਾਅਦ ਕੈਰੋਂ ਟੀਮ ਦੇ ਮੈਂਬਰ ਨੇ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਟੀਮ ਮੈਂਬਰਾਂ ਨੇ ਸੋਨੂੰ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ ਲਈ ‘ਵਾਹਿਗੁਰੂ’ ਜੀ ਦਾ ਸ਼ੁਕਰਾਨਾ ਕੀਤਾ ਅਤੇ ਜਲਦੀ ਪੂਰੀ ਤੰਦਰੁਸਤੀ ਦੀ ਕਾਮਨਾ ਕੀਤੀ। ਟੀਮ ਮੈਂਬਰਾਂ ਨੇ ਕਿਹਾ ਕਿ ਸੋਨੂੰ ਹਮੇਸ਼ਾ ਸਮਾਜਿਕ ਤੇ ਲੋਕ ਭਲਾਈ ਦੇ ਕੰਮਾਂ ’ਚ ਅੱਗੇ ਰਹਿੰਦੇ ਹਨ। ਉਨ੍ਹਾਂ ਦੀ ਸਿਹਤ ’ਚ ਤੇਜ਼ੀ ਨਾਲ ਸੁਧਾਰ ਹੋਣਾ ਸਭ ਲਈ ਖੁਸ਼ੀ ਦੀ ਗੱਲ ਹੈ। ਇਸ ਦੌਰਾਨ ਰਮਦੀਪ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਤੇ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪਿਆਰ ਤੇ ਦੁਆਵਾਂ ਸਦਕਾ ਉਹ ਦੁਬਾਰਾ ਤੰਦਰੁਸਤ ਹੋ ਕੇ ਆਪਣੇ ਵਿਚਕਾਰ ਪਰਤੇ ਹਨ। ਇਸ ਮੌਕੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸਜੀਪੀਸੀ, ਗੁਰਚਰਨ ਸਿੰਘ ਚੰਨ ਪ੍ਰਧਾਨ, ਸਤਪਾਲ ਅਰੋੜਾ, ਰਮਨ ਸ਼ਰਮਾ, ਅਮਨਦੀਪ ਸਿੰਘ ਰਾੜੀਆ, ਜਗਦੀਪ ਸਿੰਘ, ਚਾਨਣ ਸਿੰਘ, ਗੁਰਨਾਮ ਸਿੰਘ, ਅਮਰਿੰਦਰ ਸਿੰਘ ਠੱਕਰਪੁਰਾ, ਦੀਪਕ ਚੌਧਰੀ ਨੇ ਮੁਲਾਕਾਤ ਦੌਰਾਨ ਉਨ੍ਹਾਂ ਦੇ ਚੰਗੇ ਭਵਿੱਖ ਅਤੇ ਲੰਬੀ ਉਮਰ ਲਈ ਅਰਦਾਸ ਵੀ ਕੀਤੀ।