ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਹੋਈ
ਬੈਂਕ ਵਾਲਿਆਂ ਦਾ ਤਰਕ ਹੈ ਕਿ ਵਧੀ ਹੋਈ ਰਾਸ਼ੀ ਦੇਣ ਨਾਲ ਬੈਂਕ ਕੋਲ ਪੂੰਜੀ ਨਹੀਂ ਹੈ ਅਤੇ ਪੰਜਾਬ ਸਰਕਾਰ ਰਾਸ਼ੀ ਦਾ ਪ੍ਰਬੰਧ ਕਰੇ।
Publish Date: Sat, 02 May 2026 08:14 PM (IST)
Updated Date: Sun, 03 May 2026 04:17 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨ ਗੁਰਸਾਬ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿਚ ਕੋਆਪ੍ਰੇਟਿਵ ਸਭਾਵਾਂ ਦੇ ਹਿੱਸੇਦਾਰ ਕਿਸਾਨਾਂ ਦੇ ਫ਼ਸਲੀ ਕਰਜ਼ਿਆਂ ਵਿਚ ਵਾਧਾ ਕੀਤਾ ਗਿਆ ਸੀ ਅਤੇ ਸਮੂਹ ਸਹਿਕਾਰੀ ਸਭਾਵਾਂ ਨੂੰ ਨਵੇਂ ਹੱਦ ਕਰਜ਼ੇ ਬਣਾ ਕੇ ਸਹਿਕਾਰੀ ਬੈਂਕ ਵਿਚ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਪ੍ਰੰਤੂ ਸਹਿਕਾਰੀ ਬੈਂਕ ਵਾਲੇ ਕਰਮਚਾਰੀ ਵਧੇ ਹੋਏ ਹੱਦ ਕਰਜ਼ੇ ਲੈਣ ਨੂੰ ਤਿਆਰ ਨਹੀਂ ਹਨ। ਬੈਂਕ ਵਾਲਿਆਂ ਦਾ ਤਰਕ ਹੈ ਕਿ ਵਧੀ ਹੋਈ ਰਾਸ਼ੀ ਦੇਣ ਨਾਲ ਬੈਂਕ ਕੋਲ ਪੂੰਜੀ ਨਹੀਂ ਹੈ ਅਤੇ ਪੰਜਾਬ ਸਰਕਾਰ ਰਾਸ਼ੀ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਜ਼ਿਆਦਾ ਨੁਕਸਾਨ ਕਿਸਾਨੀ ਦਾ ਹੋ ਰਿਹਾ ਹੈ ਕਿਉਂਕਿ ਕਿਸਾਨ ਨੇ ਸਹਿਕਾਰੀ ਸਭਾ ਤੋਂ ਖਾਦ, ਦਵਾਈਆਂ, ਡੀਜ਼ਲ ਅਤੇ ਨਕਦੀ ਆਦਿ ਲੈ ਕੇ ਆਉਣ ਵਾਲੀ ਫ਼ਸਲ ਦੀ ਬਿਜਾਈ ਦਾ ਪ੍ਰਬੰਧ ਕਰਨਾ ਹੁੰਦਾ ਹੈ, ਜੋ ਕਿ ਪੱਛੜ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਪਰੋਕਤ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਕਿ ਕਿਸਾਨ ਸਹਿਕਾਰੀ ਸਭਾ ਦੇ ਨਾਲ ਸਮੇਂ ਸਿਰ ਲੈਣ ਦੇਣ ਕਰ ਸਕਣ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਫ਼ਤਹਿ ਸਿੰਘ ਖਾਲਸਾ, ਦਵਿੰਦਰ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾਂ, ਗੁਰਵਿੰਦਰ ਸਿੰਘ ਸਾਂਡਪੁਰਾ, ਹਰਭਜਨ ਸਿੰਘ ਕਾਲੇ, ਸੁਖਚੈਨ ਸਿੰਘ ਮਾੜੀ ਸਮਰਾਂ, ਹਰਪਾਲ ਸਿੰਘ ਭਗਵਾਨਪੁਰਾ, ਸਰਪੰਚ ਗੁਰਵਿੰਦਰ ਸਿੰਘ ਦਾਉਦਪੁਰਾ, ਪਹਿਲਵਾਨ ਮਹਿਲ ਸਿੰਘ ਮਾੜੀਮੇਘਾ, ਸਤਪਾਲ ਸਿੰਘ ਮੱਲੀ, ਸੋਨਾ ਬੈਂਕਾ, ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ, ਜਸਬੀਰ ਸਿੰਘ ਰਾਜੋਕੇ, ਸਵਰਨ ਸਿੰਘ ਰਾਜੋਕੇ, ਬਖਤੌਰ ਸਿੰਘ, ਅੰਮ੍ਰਿਤਪਾਲ ਸਿੰਘ ਬਾਠ, ਤਜਿੰਦਰ ਸਿੰਘ ਰਟੌਲ, ਗੁਰਬਚਨ ਸਿੰਘ ਫੈਲੋਕੇ, ਸਰਪੰਚ ਹੀਰਾ ਸਿੰਘ ਵਰਿਆਂਹ, ਇੰਦਰਜੀਤ ਸਿੰਘ ਸਾਂਧਰਾ ਆਦਿ ਮੌਜੂਦ ਸਨ।