ਸ਼ਮੂਲੀਅਤ ਸਮਾਗਮ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿੱਥੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਪਹੁੰਚੇ।
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਨਗਰ ਕੌਂਸਲ ਚੋਣਾਂ ਦਾ ਐਲਾਲ ਹੁੰਦਿਆਂ ਹੀ ਪੱਟੀ ਵਿਧਾਨ ਸਭਾ ਹਲਕੇ ਦੀ ਸਿਆਸਤ ’ਚ ਉਸ ਵੇਲੇ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਮੌਜੂਦਾ ਤੇ ਸਾਬਕਾ ਸਰਪੰਚਾਂ, ਪੰਚਾਇਤੀ ਆਗੂਆਂ ਅਤੇ ਸੈਂਕੜੇ ਪਰਿਵਾਰਾਂ ਨੇ ‘ਆਪ’ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਇਹ ਸ਼ਮੂਲੀਅਤ ਸਮਾਗਮ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿੱਥੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਸਮਾਗਮ ਦੌਰਾਨ ਸਰਪੰਚ ਬਲਦੇਵ ਸਿੰਘ ਬੁਰਜ, ਸਰਪੰਚ ਨਰਿੰਦਰ ਸਿੰਘ ਜੋਤੀਸ਼ਾਹ, ਸਰਪੰਚ ਗੁਰਨਾਮ ਸਿੰਘ ਬਾਠ ਬੂਹ ਹਵੇਲੀਆਂ, ਸਰਪੰਚ ਅੱਛਰ ਸਿੰਘ ਬੂਹ ਅਤੇ ਮੈਂਬਰ ਬਲਾਕ ਸੰਮਤੀ ਗੁਰਭੇਜ ਸਿੰਘ ਬੱਬਾ ਬੁਰਜ ਦੇਵਾ ਸਿੰਘ ਸਮੇਤ ਸੈਂਕੜੇ ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿਚ ਵਿਸ਼ਵਾਸ ਜਤਾਉਂਦਿਆਂ ਸ਼ਮੂਲੀਅਤ ਕੀਤੀ। ਹਰਮਿੰਦਰ ਸਿੰਘ ਗਿੱਲ ਨੇ ਨਵੇਂ ਸ਼ਾਮਲ ਹੋਏ ਆਗੂਆਂ ਅਤੇ ਪਰਿਵਾਰਾਂ ਦਾ ਸਿਰੋਪਾਓ ਪਾ ਕੇ ਅਤੇ ਗਲ ਵਿਚ ਪਾਰਟੀ ਦੇ ਪੱਟਕੇ ਪਾ ਕੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਪਾਰਟੀ ਹੈ ਅਤੇ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਨਿਰਾਸ਼ ਹੋ ਚੁੱਕੇ ਹਨ ਅਤੇ ਹੁਣ ਵੱਡੀ ਗਿਣਤੀ ਵਿਚ ਲੋਕ ਮੁੜ ਕਾਂਗਰਸ ਨਾਲ ਜੁੜ ਰਹੇ ਹਨ। ਗਿੱਲ ਨੇ ਕਿਹਾ ਕਿ ਪੱਟੀ ਹਲਕੇ ਵਿਚ ਕਾਂਗਰਸ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਆਉਣ ਵਾਲੀਆਂ ਨਗਰ ਕੌਂਸਲ ਅਤੇ ਹੋਰ ਚੋਣਾਂ ਵਿਚ ਪਾਰਟੀ ਵੱਡੀ ਜਿੱਤ ਦਰਜ ਕਰੇਗੀ। ਗਿੱਲ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਆਗੂ ਅਤੇ ਵਰਕਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣਗੇ। ==== ਇਨ੍ਹਾਂ ਆਗੂਆਂ ਨੇ ਕੀਤੀ ਕਾਂਗਰਸ ’ਚ ਸ਼ਮੂਲੀਅਤ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਨਰਿੰਦਰ ਸਿੰਘ ਜੋਤੀਸ਼ਾਹ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ ਬੁਰਜ ਪੂਹਲਾ, ਗੁਰਚਰਨ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ, ਰਛਪਾਲ ਸਿੰਘ ਫੌਜੀ, ਸਰਵਣ ਸਿੰਘ, ਦਇਆ ਸਿੰਘ, ਜਰਨੈਲ ਸਿੰਘ, ਬਲਕਾਰ ਸਿੰਘ ਫੌਜੀ, ਸੰਤੋਖ ਸਿੰਘ, ਗੁਰਬਚਨ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ, ਸਰਬਜੀਤ ਸਿੰਘ, ਦਰਸ਼ਨ ਸਿੰਘ, ਗੁਰਭੇਜ ਸਿੰਘ, ਮੰਗਾ ਸਿੰਘ, ਨਿੰਦਰ ਸਿੰਘ, ਗੁਰਸੇਵਕ ਸਿੰਘ, ਡਾ. ਮਨਜੀਤ ਸਿੰਘ, ਹਰਜੀਤ ਸਿੰਘ, ਰੋਸ਼ਨ ਸਿੰਘ, ਮਲੂਕ ਸਿੰਘ, ਸਬੇਗ ਸਿੰਘ, ਮੰਗਲ ਸਿੰਘ, ਡਾ. ਬਲਵਿੰਦਰ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਸ਼ਰਨ ਸਿੰਘ, ਗੁਰਜਿੰਦਰ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਜਰਨੈਲ ਸਿੰਘ, ਅਰਮਜੀਤ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਰਾਜ ਸਿੰਘ, ਵਿਸਾਖਾ ਸਿੰਘ, ਕਾਰਜ ਸਿੰਘ, ਬਲਜੀਤ ਸਿੰਘ ਅਤੇ ਦਿਲਬਾਗ ਸਿੰਘ ਸਮੇਤ ਸੈਂਕੜੇ ਪਰਿਵਾਰਾਂ ਦੇ ਮੁਖੀ ਸ਼ਾਮਲ ਸਨ। ==== ਇਹ ਆਗੂ ਵੀ ਰਹੇ ਸਮਾਗਮ ਵਿਚ ਹਾਜ਼ਰ ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ ਸਾਬਕਾ ਚੇਅਰਮੈਨ ਬਲਾਕ ਸੰਮਤੀ ਪੱਟੀ, ਰਸ਼ਪਾਲ ਸਿੰਘ ਬੋਪਾਰਾਏ ਰਿਟਾਇਰਡ ਐਸ.ਡੀ.ਓ., ਦਲਬੀਰ ਸਿੰਘ ਸੇਖੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਪੱਟੀ, ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਪੱਟੀ, ਨਿਸ਼ਾਨ ਸਿੰਘ ਕਿਰਤੋਵਾਲ, ਰਾਜ ਕੁਮਾਰ ਰਾਜੂ, ਹਰਜਿੰਦਰ ਸਿੰਘ ਬੋਬੀ, ਐਡਵੋਕੇਟ ਜਗਮੀਤ ਸਿੰਘ ਭੁੱਲਰ ਸਾਬਕਾ ਕੌਂਸਲਰ, ਨਿਸ਼ਾਨ ਸਿੰਘ ਬੁੱਟਰ, ਰਾਜਦੀਪ ਸਿੰਘ ਬੁੱਟਰ, ਪ੍ਰਭਜੀਤ ਸਿੰਘ ਕਿਰਤੋਵਾਲ ਸਾਬਕਾ ਸਰਪੰਚ, ਗੁਰਸੇਵਕ ਸਿੰਘ ਸ਼ਹੀਦ ਸਾਬਕਾ ਸਰਪੰਚ, ਰਘਬੀਰ ਸਿੰਘ ਮੰਡਲ ਪ੍ਰਧਾਨ, ਕੁਲਦੀਪ ਸਿੰਘ ਕੋਟ ਬੁੱਢਾ ਮੰਡਲ ਪ੍ਰਧਾਨ, ਗੁਰਪ੍ਰੀਤ ਸਿੰਘ ਸਭਰਾਂ, ਬਲਰਾਜ ਸਿੰਘ ਭੱਗੂਪੁਰ, ਗੁਰਜਿੰਦਰ ਸਿੰਘ, ਜੱਸ ਜੋਤੀ ਸ਼ਾਹ, ਚਰਨਜੀਤ ਸਿੰਘ ਸੰਗਵਾ, ਕਿਰਪਾ ਸਿੰਘ ਸਾਬਕਾ ਸਰਪੰਚ ਸੰਗਵਾ, ਅੰਗਰੇਜ਼ ਸਿੰਘ ਕਿਰਤੋਵਾਲ, ਸੁਖਚੈਨ ਸਿੰਘ ਤੂਤ, ਗੁਰਤੇਜ਼ ਸਿੰਘ ਵਿਰਕ ਕਿਰਤੋਵਾਲ, ਬਿੱਟੂ ਨੰਦਪੁਰ, ਵਜ਼ੀਰ ਸਿੰਘ ਪਿੰਗੜੀ, ਅੰਮ੍ਰਿਤ ਸਿੰਘ ਸੰਗਵਾ, ਤਰਸੇਮ ਸਿੰਘ ਤਰਗਾ, ਜੈਮਲ ਸਿੰਘ ਤਰਗਾ, ਗੁਰਚਰਨ ਪ੍ਰੀਤ ਸਿੰਘ ਸਭਰਾਂ, ਪ੍ਰਗਟ ਸਿੰਘ ਤਰਗਾ, ਕੁਲਵੀਰ ਸਿੰਘ ਮੱਤਾ, ਜਗਬੀਰ ਸਿੰਘ, ਸੋਨੂੰ ਸਿੱਧੂ ਮੰਡਲ ਪ੍ਰਧਾਨ, ਪ੍ਰਭਜੀਤ ਸਿੰਘ ਬੱਬਾ, ਮਨਜੀਤ ਸਿੰਘ ਲਾਟੀ ਕਾਲੇਕੇ, ਦਵਿੰਦਰ ਸਿੰਘ ਬੁਰਜ ਦੇਵਾ ਸਿੰਘ, ਬਿੱਕਰ ਸਿੰਘ ਬੁਰਜ ਪੂਹਲਾ ਅਤੇ ਅਜੀਤ ਸਿੰਘ ਬੂਹ ਹਵੇਲੀਆਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।