ਮਨਜੀਤ ਸਿੰਘ ਖਹਿਰਾ ਬਣੇ ਬਾਬਾ ਗੁਰਦਿੱਤ ਸਿੰਘ ਆਈਟੀਆਈ ਸਰਹਾਲੀ ਦੇ ਨਵੇਂ ਪ੍ਰਿੰਸੀਪਲ
ਮਾਰਚ 2026 ’ਚ ਬਤੌਰ ਟ੍ਰੇਨਿੰਗ ਅਫ਼ਸਰ ਪ੍ਰਮੋਟ ਹੋਣ ਪਿੱਛੋ ਹੁਣ ਇਸੇ ਹੀ ਸੰਸਥਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ
Publish Date: Mon, 11 May 2026 05:17 PM (IST)
Updated Date: Tue, 12 May 2026 04:04 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਬਿਹਤਰੀਨ ਬਣਾਉਣ ਲਈ ਨਵੇਂ ਸਟਾਫ਼ ਦੀ ਭਰਤੀ ਦੇ ਨਾਲ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਵੀ ਭਰੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਮਨਜੀਤ ਸਿੰਘ ਖਹਿਰਾ ਨੂੰ ਵਿਭਾਗ ਵੱਲੋਂ ਤਰੱਕੀ ਦੇ ਕੇ ਬਾਬਾ ਗੁਰਦਿੱਤ ਸਿੰਘ ਸਰਕਾਰੀ ਆਈਟੀਆਈ ਸਰਹਾਲੀ ਕਲਾਂ ਦਾ ਨਵਾਂ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ। ਪ੍ਰਿੰਸੀਪਲ ਮਨਜੀਤ ਸਿੰਘ ਨੇ 1991 ’ਚ ਇਸੇ ਸੰਸਥਾ ਤੋਂ ਆਈਟੀਆਈ ਦੀ ਪੜ੍ਹਾਈ ਕੀਤੀ, ਫਿਰ ਸਾਲ 2007 ’ਚ ਇਸੇ ਹੀ ਸੰਸਥਾ ’ਚ ਬਤੌਰ ਇਲੈਕਟ੍ਰੀਕਲ ਇੰਸਟਕਟਰ ਵਜੋਂ ਭਰਤੀ ਹੋ ਕੇ ਆਪਣੀ ਸਰਕਾਰੀ ਸਰਵਿਸ ਸ਼ੁਰੂ ਕੀਤੀ। ਉਪਰੰਤ ਮਾਰਚ 2026 ’ਚ ਬਤੌਰ ਟ੍ਰੇਨਿੰਗ ਅਫ਼ਸਰ ਪ੍ਰਮੋਟ ਹੋਣ ਪਿੱਛੋ ਹੁਣ ਇਸੇ ਹੀ ਸੰਸਥਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਮੇਰੇ ਲਈ ਇਹ ਇਕ ਬਹੁਤ ਹੀ ਸਨਮਾਨਯੋਗ ਗੱਲ ਹੈ, ਜਿਸ ਸੰਸਥਾ ’ਚੋਂ ਮੈਂ ਆਪਣੇ ਉੱਜਵਲ ਭਵਿੱਖ ਲਈ ਆਈਟੀਆਈ ਕੀਤੀ ਸੀ, ਅੱਜ ਪ੍ਰਮਾਤਮਾ ਨੇ ਮੈਨੂੰ ਉਸੇ ਹੀ ਸੰਸਥਾ ਦਾ ਪ੍ਰਿੰਸੀਪਲ ਬਣਾ ਦਿੱਤਾ ਹੈ। ਇਹ ਸਭ ਮੇਰੇ ਪਿਤਾ ਮਾਸਟਰ ਜੋਗਿੰਦਰ ਸਿੰਘ ਅਤੇ ਮਾਤਾ ਬਲਬੀਰ ਕੌਰ ਦੀਆਂ ਦੁਆਵਾਂ ਸਦਕੇ ਹੀ ਹੋਇਆ। ਉਹ ਆਪਣੀ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਇਸ ਸੰਸਥਾ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਬਲਜੀਤ ਸਿੰਘ, ਸਹਿਜਪ੍ਰੀਤ ਸਿੰਘ ਅਤੇ ਸੰਸਥਾ ਨਾਲ ਸਬੰਧਤ ਸਟਾਫ਼ ਸਮੇਤ ਜਸਵਿੰਦਰ ਸਿੰਘ ਟੀਓ, ਸ਼ਰਨਜੀਤ ਸਿੰਘ, ਸੁਖਨੀਤ ਸਿੰਘ ਆਦਿ, ਦਫ਼ਤਰੀ ਅਮਲਾ ਗੁਰਬਾਜ ਸਿੰਘ ਸੁਪਰਡੈਂਟ, ਜਤਿੰਦਰ ਕੁਮਾਰ ਸੀਨੀਅਰ ਸਹਾਇਕ, ਨਰੇਸ਼ ਕੁਮਾਰ ਸੀਨੀਅਰ ਸਹਾਇਕ, ਦਰਜਾਚਾਰ ਕੁਲਵੰਤ ਸਿੰਘ, ਦੇਬਾ ਸਿੰਘ, ਜਸਵੰਤ ਸਿੰਘ ਸਮੇਤ ਹੋਰਾਂ ਨੇ ਪ੍ਰਿੰਸੀਪਲ ਮਨਜੀਤ ਸਿੰਘ ਨੂੰ ਉਨ੍ਹਾਂ ਦੀ ਪਦ ਉੱਨਤੀ ਮੌਕੇ ਵਧਾਈ ਦਿੱਤੀ।