Tarntaran Crime News : ਲੁੱਟ ਦੀ ਕੋਸ਼ਿਸ਼ ਦੌਰਾਨ ਕਿਰਚ ਮਾਰ ਕੇ ਵਿਅਕਤੀ ਦਾ ਕਤਲ, ਪਤਨੀ ਜ਼ਖ਼ਮੀ
ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ, ਜੋ ਕਿ ਟੈਂਟ ਦਾ ਕੰਮ ਕਰਦਾ ਸੀ ਆਪਣੀ ਪਤਨੀ ਸਮੇਤ ਜਾਂਦਿਆਂ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਲੁੱਟਣ ਦੀ ਕੋਸ਼ਿਸ਼ ਹੋਈ ਹੱਥਾਪਾਈ ਦੌਰਾਨ ਲੁਟੇਰਿਆਂ ਨੇ ਹਰਜਿੰਦਰ ਸਿੰਘ ਦੇ ਪੇਟ ਵਿੱਚ ਕਿਰਚ ਮਾਰ ਦਿੱਤੀ ਗਈ
Publish Date: Tue, 17 Mar 2026 04:00 PM (IST)
Updated Date: Tue, 17 Mar 2026 04:03 PM (IST)
ਕੇਪੀ ਗਿੱਲ, ਪੰਜਾਬੀ ਜਾਗਰਣ, ਕੈਰੋਂ : ਸਰਹਾਲੀ ਦੇ ਨੇੜੇ ਵਾਪਰੀ ਇਕ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ ਪਿੰਡ ਦਦੇਹਰ ਸਾਹਿਬ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਲੁਟੇਰਿਆਂ ਵੱਲੋਂ ਕਿਰਚ ਮਾਰਕੇ ਕਤਲ ਕਰ ਦਿੱਤਾ ਜਦਕਿ ਉਸਦੀ ਪਤਨੀ ਦੀ ਜਖਮੀਂ ਹੋ ਗਈ।
ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ, ਜੋ ਕਿ ਟੈਂਟ ਦਾ ਕੰਮ ਕਰਦਾ ਸੀ ਆਪਣੀ ਪਤਨੀ ਸਮੇਤ ਜਾਂਦਿਆਂ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਲੁੱਟਣ ਦੀ ਕੋਸ਼ਿਸ਼ ਹੋਈ ਹੱਥਾਪਾਈ ਦੌਰਾਨ ਲੁਟੇਰਿਆਂ ਨੇ ਹਰਜਿੰਦਰ ਸਿੰਘ ਦੇ ਪੇਟ ਵਿੱਚ ਕਿਰਚ ਮਾਰ ਦਿੱਤੀ ਗਈ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੌਰਾਨ ਉਸਦੀ ਪਤਨੀ ਵੀ ਜਖਮੀ ਹੋ ਗਈ, ਜਿਸ ਨੂੰ ਤਰਨ ਤਾਰਨ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਰਹਾਲੀ ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।