ਮਮਤਾ ਨਿਕੇਤਨ ਕਾਨਵੈਂਟ ਸਕੂਲ 'ਚ ਜਿੱਥੇ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ, ਉੱਥੇ ਸਵੇਰ ਦੀ ਸਭਾ ਵੇਲੇ ਸਕੂਲ ਦੇ ਪਿੰ੍ਸੀਪਲ ਗੁਰਚਰਨ ਕੌਰ ਦੀ ਨਿਗਰਾਨੀ ਤੇ ਅਗਵਾਈ ਹੇਠ ਸਕੂਲ ਦੇ ਕੁਸ਼ਲ ਤੇ ਹੋਣਹਾਰ ਵਿਦਿਆਰਥੀਆਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ।

ਪੱਤਰ ਪੇ੍ਰਰਕ, ਤਰਨਤਾਰਨ : ਮਮਤਾ ਨਿਕੇਤਨ ਕਾਨਵੈਂਟ ਸਕੂਲ 'ਚ ਜਿੱਥੇ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ, ਉੱਥੇ ਸਵੇਰ ਦੀ ਸਭਾ ਵੇਲੇ ਸਕੂਲ ਦੇ ਪਿੰ੍ਸੀਪਲ ਗੁਰਚਰਨ ਕੌਰ ਦੀ ਨਿਗਰਾਨੀ ਤੇ ਅਗਵਾਈ ਹੇਠ ਸਕੂਲ ਦੇ ਕੁਸ਼ਲ ਤੇ ਹੋਣਹਾਰ ਵਿਦਿਆਰਥੀਆਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ।
ਸਵੇਰ ਦੀ ਸਭਾ ਵਿਚ ਪ੍ਰਰਾਰਥਨਾ ਤੋਂ ਬਾਅਦ ਇਸ ਪੋ੍ਗਰਾਮ ਦੀ ਸ਼ੁਰੂਆਤ ਪਿੰ੍ਸੀਪਲ ਗੁਰਚਰਨ ਕੌਰ ਦੇ ਅਨਮੋਲ ਸ਼ਬਦਾਂ ਨਾਲ ਕੀਤੀ ਗਈ। ਇਸ ਤੋਂ ਪਿੱਛੋਂ ਸਕੂਲ ਦੇ ਅਧਿਆਪਕਾਂ ਵੱਲੋਂ ਚੁਣੇ ਹੋਏ ਵਿਦਿਆਰਥੀਆਂ ਦੇ ਨਾਂ ਐਲਾਨੇ ਗਏ। ਬਾਰ੍ਹਵੀਂ ਜਮਾਤ ਦੇ ਸਾਇੰਸ ਵਿਭਾਗ ਦੇ ਵਿਦਿਆਰਥੀ ਗੁਰਸਿਮਰਨ ਸਿੰਘ ਨੂੰ ਮੁੱਖ ਵਿਦਿਆਰਥੀ ਤੇ ਗੀਤਿਕਾ ਬਾਰ੍ਹਵੀਂ ਜਮਾਤ ਨੂੰ ਮੁੱਖ ਵਿਦਿਆਰਥਣ ਚੁਣਿਆ ਗਿਆ। ਵਾਇਸ ਹੈੱਡ ਲੜਕਾ ਦਸਵੀਂ ਜਮਾਤ ਦਾ ਗੁਰਪ੍ਰਰੀਤ ਸਿੰਘ ਤੇ ਵਾਈਸ ਹੈੱਡ ਲੜਕੀ ਦਸਵੀਂ ਦੀ ਕੋਮਲਪ੍ਰਰੀਤ ਕੌਰ ਨੂੰ ਚੁਣਿਆ ਗਿਆ।
ਬਾਕੀ ਸਾਰੇ ਸਕੂਲ ਦੇ ਵਿਦਿਆਰਥੀ ਚਾਰ ਹਾਊਸਾਂ ਗੁਲਮੋਹਰ ਹਾਊਸ, ਟਿਊਲਿਪ ਹਾਊਸ, ਦਿਉਦਾਰ ਹਾਊਸ ਅਤੇ ਡੈਫੋਡਿਲ ਹਾਊਸ ਵਿਚ ਵੰਡੇ ਗਏ। ਗੁਲਮੋਹਰ ਹਾਊਸ ਦਾ ਕੈਪਟਨ ਨੌਵੀਂ ਜਮਾਤ ਦਾ ਰਾਜਬੀਰ ਸਿੰਘ ਅਤੇ ਵਾਈਸ ਕੈਪਟਨ ਦਸਵੀਂ ਜਮਾਤ ਦੇ ਪਿ੍ਰਤਪਾਲ ਸਿੰਘ, ਟਿਊਲਿਪ ਹਾਊਸ ਦਾ ਕੈਪਟਨ ਅੱਠਵੀਂ ਜਮਾਤ ਦੇ ਬੀਰਦਵਿੰਦਰ ਸਿੰਘ ਤੇ ਵਾਈਸ ਕੈਪਟਨ ਸੱਤਵੀਂ ਜਮਾਤ ਦੀ ਅਵਨੀਤ ਕੌਰ, ਦਿਉਦਾਰ ਹਾਊਸ ਦੀ ਕੈਪਟਨ ਨੌਵੀਂ ਜਮਾਤ ਦੀ ਪਲਕਪ੍ਰਰੀਤ ਕੌਰ ਤੇ ਵਾਈਸ ਕੈਪਟਨ ਨੌਵੀਂ ਜਮਾਤ ਦੇ ਦਮਨਪ੍ਰਰੀਤ ਸਿੰਘ, ਡੈਫੋਡਿਲ ਹਾਊਸ ਦੀ ਕੈਪਟਨ ਨੌਵੀਂ ਜਮਾਤ ਦੀ ਪਲਕਪ੍ਰਰੀਤ ਕੌਰ ਅਤੇ ਵਾਈਸ ਕੈਪਟਨ ਅੱਠਵੀਂ ਜਮਾਤ ਦੀ ਜੰਨਤ ਕੌਰ ਨੂੰ ਚੁਣਿਆ ਗਿਆ।
ਇਸੇ ਤਰਾਂ੍ਹ ਹੀ ਛੇ ਕੁਸ਼ਲ ਵਿਦਿਆਰਥੀ ਚੁਣੇ ਗਏ, ਜਿਨਾਂ੍ਹ ਨੂੰ ਪਰਈਫੈਕਟਸ ਦਾ ਖਿਤਾਬ ਦਿੱਤਾ ਗਿਆ, ਜਿਨਾਂ੍ਹ ਵਿਚ ਤੀਸਰੀ ਕਲਾਸ ਦੀ ਦੀਨਮਪ੍ਰਰੀਤ ਕੌਰ, ਚੌਥੀ ਕਲਾਸ ਦੀ ਜੈਸਮੀਨ ਕੌਰ, ਪੰਜਵੀਂ ਕਲਾਸ ਦੇ ਲਵਪ੍ਰਰੀਤ ਸਿੰਘ, ਛੇਵੀਂ ਕਲਾਸ ਦੀ ਅਸ਼ਮੀਤਪਾਲ ਕੌਰ, ਅਜੇਬੀਰ ਸਿੰਘ, ਸੱਤਵੀਂ ਜਮਾਤ ਦੇ ਜਗਰੂਪ ਸਿੰਘ ਮੁੱਖ ਸਹਾਇਕ ਵਿਦਿਆਰਥੀ ਦੇ ਤੌਰ ਤੇ ਦਸਵੀਂ ਕਲਾਸ ਦੀ ਜਸਮੀਤ ਕੌਰ, 11ਵੀਂ ਦੀ ਸੁਰਪ੍ਰਰੀਤ ਕੌਰ ਤੇ ਮੁਸਕਾਨਪ੍ਰਰੀਤ ਕੌਰ ਨੂੰ ਚੁਣਿਆ ਗਿਆ। ਇਸੇ ਤਰਾਂ੍ਹ ਸਪੋਰਟਸ ਕੈਪਟਨ ਜੂਨੀਅਰ ਪੰਜਵੀਂ ਜਮਾਤ ਦੇ ਲਵਪ੍ਰਰੀਤ ਸਿੰਘ ਤੇ ਸੀਨੀਅਰ 11ਵੀਂ ਜਮਾਤ ਦੇ ਸੇਵਕ ਸਿੰਘ ਨੂੰ ਚੁਣਿਆ ਗਿਆ। ਸਾਇੰਸ ਕਲੱਬ ਕੈਪਟਨ ਗਿਆਰ੍ਹਵੀਂ ਦੇ ਤੇਜਪ੍ਰਤਾਪ ਸਿੰਘ, ਆਰਟ ਕਲੱਬ ਬਾਰ੍ਹਵੀਂ ਕਲਾਸ ਦੀ ਗੁਰਲੀਨ ਕੌਰ, ਹੈਰੀਟੇਜ ਐਂਡ ਸੋਸ਼ਲ ਕਲੱਬ ਬਾਰਵੀਂ ਕਲਾਸ ਦੀ ਸ਼ੁੱਭਲੀਨ ਕੌਰ, ਭਾਸ਼ਾ ਕਲੱਬ ਦਸਵੀਂ ਦੇ ਅਰਸ਼ਬੀਰ ਸਿੰਘ, ਗਣਿਤ ਕਲੱਬ ਦਸਵੀਂ ਦੀ ਇਸ਼ਮੀਤ ਕੌਰ, ਮਿਊਜ਼ਿਕ ਐਂਡ ਡਾਂਸ ਕਲੱਬ ਦੀ ਕੈਪਟਨ ਬਾਰ੍ਹਵੀਂ ਜਮਾਤ ਦੀ ਮੰਸ਼ਦੀਪ ਕੌਰ ਨੂੰ ਚੁਣਿਆ ਗਿਆ।
ਇਸ ਮੌਕੇ ਚਾਰੇ ਹਾਊਸਾਂ ਦੇ ਪ੍ਰਰੈਜ਼ੀਡੈਂਟ ਅਤੇ ਵਾਈਸ ਪ੍ਰਰੈਜੀਡੈਂਟ ਵੀ ਮੌਜੂਦ ਸਨ। ਇਨਾਂ੍ਹ ਸਾਰੇ ਵਿਦਿਆਰਥੀਆਂ ਨੇ ਵਾਰੀ-ਵਾਰੀ ਰਸਮ ਅਨੁਸਾਰ ਸਹੁੰ ਚੁੱਕੀ ਤੇ ਪ੍ਰਣ ਕੀਤਾ ਕਿ ਉਹ ਸਕੂਲ ਦੇ ਅਨੁਸ਼ਾਸਨ ਨੂੰ ਬਣਾਈ ਰੱਖਣ ਲਈ ਆਪਣੇ ਅਧਿਆਪਕਾਂ ਨੂੰ ਪੂਰਨ ਸਹਿਯੋਗ ਦੇਣਗੇ। ਇਸ ਮੌਕੇ ਪਿੰ੍ਸੀਪਲ ਮੈਡਮ ਗੁਰਚਰਨ ਕੌਰ ਜੀ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਕਿਹਾ ਕਿ ਇਸ ਸਹੁੰ ਚੁੱਕ ਸਮਾਗਮ ਦਾ ਉਦੇਸ਼ ਬੱਚਿਆਂ ਨੂੰ ਅਨੁਸ਼ਾਸਨ ਪ੍ਰਤੀ ਵਚਨਬੱਧ ਬਣਾਉਣਾ ਤੇ ਆਪਣੇ ਕਰਤੱਵਾਂ ਪ੍ਰਤੀ ਸੁੁਚੇਤ ਕਰਨਾ ਹੈ। ਜੋ ਕਿ ਭਵਿੱਖ 'ਚ ਇਕ ਸਫਲ ਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਇਕ ਆਧਾਰਸ਼ਿਲਾ ਦਾ ਕੰਮ ਕਰੇਗਾ। ਸਕੂਲ ਇਕ ਅਜਿਹਾ ਮੰਚ ਹੈ ਜਿਥੇ ਹਰ ਇਕ ਵਿਦਿਆਰਥੀ ਨੂੰ ਆਪਣੀ ਯੋਗਤਾ ਦਿਖਾਉਣ ਦਾ ਸਮਾਨ ਮੌਕਾ ਮਿਲਦਾ ਹੈ ਅਤੇ ਹਰ ਕਿਸੇ ਦੇ ਹੁਨਰ ਦੀ ਪਰਖ ਬਾਖੂਬੀ ਕੀਤੀ ਜਾਂਦੀ ਹੈ, ਜੋ ਕਿ ਵਿਦਿਆਰਥੀਆਂ ਦੇ ਲਕਸ਼ ਨਿਰਧਾਰਣ ਕਰਨ ਲਈ ਪਹਿਲੀ ਪੌੜੀ ਸਿੱਧ ਹੁੰਦਾ ਹੈ। ਇਸ ਲਈ ਸਭ ਨੂੰ ਮਿਹਨਤ, ਲਗਨ, ਕਰਤੱਵ ਪਾਲਣ, ਅਨੁਸ਼ਾਸਨ ਵਿਚ ਰਹਿਣ ਦੇ ਗੁਣਾਂ ਨੂੰ ਆਪਣੇ ਜੀਵਨ ਵਿਚ ਜ਼ਰੂਰ ਅਪਣਾਉਣਾ ਚਾਹੀਦਾ ਹੈ। ਇਨਾਂ੍ਹ ਅਨਮੋਲ ਸ਼ਬਦਾਂ ਤੇ ਰਾਸ਼ਟਰੀ ਗੀਤ ਨਾਲ ਇਸ ਪੋ੍ਗਰਾਮ ਦੀ ਸਮਾਪਤੀ ਕੀਤੀ ਗਈ।