ਮਾਝਾ ਪਬਲਿਕ ਸਕੂਲ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਦਿੱਤੀ ਫਰੈਸ਼ਰ ਪਾਰਟੀ
ਪਾਰਟੀ ’ਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਅਨਹਦ ਨੂੰ ਮਿਸ ਫਰੈਸ਼ਰ, ਵੇਦਿਕਾ ਸ਼ਰਮਾ ਨੂੰ ਮਿਸ ਐਲੀਗੇਂਟ ਲਈ ਚੁਣਿਆ ਗਿਆ।
Publish Date: Mon, 04 May 2026 06:04 PM (IST)
Updated Date: Tue, 05 May 2026 04:09 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਮਾਝਾ ਪਬਲਿਕ ਸਕੂਲ ਵਿਖੇ ਨਵੇਂ ਆਏ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕੀਤੀ ਗਈ। ਪਾਰਟੀ ’ਚ ਵਿਦਿਆਰਥੀਆਂ ਨੇ ਆਪਣੇ ਮਨੋਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਇਸ ਸਕੂਲ ’ਚ ਆ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਨੇ ਰੰਗਾਰੰਗ ਪੇਸ਼ਕਾਰੀਆਂ ਪੇਸ਼ ਕਰ ਕੇ ਪਾਰਟੀ ’ਚ ਖੂਬ ਰੰਗ ਬੰਨ੍ਹਿਆ। ਪਾਰਟੀ ’ਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਅਨਹਦ ਨੂੰ ਮਿਸ ਫਰੈਸ਼ਰ, ਵੇਦਿਕਾ ਸ਼ਰਮਾ ਨੂੰ ਮਿਸ ਐਲੀਗੇਂਟ ਲਈ ਚੁਣਿਆ ਗਿਆ। ਇਸੇ ਤਰ੍ਹਾਂ ਲੜਕਿਆਂ ’ਚੋਂ ਮਿਸਟਰ ਐਲੀਗੇਂਟ ਸਿਰਜਨਜੀਤ ਸਿੰਘ ਸੁਖੀਜਾ ਅਤੇ ਮਾਨਵ ਨੂੰ ਮਿਸਟਰ ਫਰੈਸ਼ਰ ਲਈ ਚੁਣਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਰਮਨ ਦੂਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਜੂਕੇਸ਼ਨ ਹਾਸਿਲ ਕਰਨ ਦੇ ਨਾਲ-ਨਾਲ ਸਾਡੀ ਚੰਗੀ ਸੋਚ ਦਾ ਵਿਕਸਿਤ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਸੀਂ ਪੂਰਾ ਸਾਲ ਡਟ ਕੇ ਪੜ੍ਹਾਈ ਕਰਨੀ ਹੈ ਨਤੀਜਾ ਆਪਣੇ ਆਪ ਤੁਹਾਨੂੰ ਖੁਸ਼ੀ ਦੇਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਸੰਧਾਵਾਲੀਆ ਵੀ ਹਾਜ਼ਰ ਸਨ।