ਪਹਿਲੀ ਮਈ ਨੂੰ ਗਾਂਧੀ ਪਾਰਕ ’ਚ ਸਾਂਝੇ ਤੌਰ ’ਤੇ ਮਨਾਇਆ ਜਾਵੇਗਾ ਮਜ਼ਦੂਰ ਦਿਵਸ
17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਾਂਝਾ ਫਰੰਟ ਦੇ ਸੱਦੇ ’ਤੇ ਸੂਬਾ ਪੱਧਰੀ ਹੋ ਰਹੀ ਕਨਵੈਨਸ਼ਨ ’ਚ ਹਰੇਕ ਜਥੇਬੰਦੀ ਨੂੰ ਲੱਗੇ ਕੋਟਿਆਂ ਮੁਤਾਬਕ ਪਹੁੰਚਣ ਦੀ ਅਪੀਲ ਕੀਤੀ।
Publish Date: Mon, 27 Apr 2026 05:25 PM (IST)
Updated Date: Tue, 28 Apr 2026 04:07 AM (IST)

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਹੋਈ 17 ਨੂੰ ਸੂਬਾ ਪੱਧਰੀ ਸਾਂਝੀ ਕਨਵੈਨਸ਼ਨ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਦਿੱਤਾ ਸੱਦਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਸਥਾਨਕ ਜ਼ਿਲ੍ਹੇ ਦੇ ਆਗੂਆਂ ਦੀ ਮੀਟਿੰਗ ਅਜੀਤ ਸਿੰਘ ਫਤਿਹਚੱਕ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਵਿਖੇ ਹੋਈ। ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਹੋਈ ਮੀਟਿੰਗ ’ਚ ਸਾਂਝੇ ਫਰੰਟ ’ਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ’ਚ ਉਚੇਚੇ ਤੌਰ ’ਤੇ ਸਾਂਝਾ ਫਰੰਟ ਦੇ ਸੂਬਾ ਕਨਵੀਨਰ ਬਾਜ ਸਿੰਘ ਖਹਿਰਾ ਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਉਚੇਚੇ ਤੌਰ ’ਤੇ ਹਿੱਸਾ ਲਿਆ। ਮੀਟਿੰਗ ’ਚ ਹਾਜ਼ਰ ਆਗੂਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਰਵੱਈਏ ਖ਼ਿਲਾਫ਼ ਬਜਟ ਸੈਸ਼ਨ ਦੌਰਾਨ 8 ਤੋਂ 11 ਮਾਰਚ ਤਕ ਚੰਡੀਗੜ੍ਹ ਵਿਖੇ ਸਾਂਝਾ ਫਰੰਟ ਦੇ ਸੱਦੇ ’ਤੇ ਲਗਾਤਾਰ ਕੀਤੇ ਚਾਰ ਦਿਨ ਦੇ ਸੰਘਰਸ਼ ਦਾ ਰੀਵਿਊ ਕਰਦੇ ਹੋਏ ਵੱਡੀ ਲੀਡਰਸ਼ਿਪ ਦਾ ਰਹਿ ਗਈਆਂ ਘਾਟਾਂ ਕਮਜ਼ੋਰੀਆਂ ਵੱਲ ਧਿਆਨ ਦਿਵਾਇਆ। ਸਾਂਝਾ ਫਰੰਟ ਦੇ ਕਨਵੀਨਰ ਬਾਜ ਸਿੰਘ ਖਹਿਰਾ ਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸਾਂਝਾ ਫਰੰਟ ਦੀ 4 ਅਪ੍ਰੈਲ ਨੂੰ ਲੁਧਿਆਣਾ ਵਿਖੇ ਹੋਈ ਮੀਟਿੰਗ ਦੀ ਰਿਪੋਰਟ ਹਾਜ਼ਰੀਨ ਸਾਹਮਣੇ ਪੇਸ਼ ਕੀਤੀ। ਮੀਟਿੰਗ ’ਚ ਹਾਜ਼ਰ ਆਗੂਆਂ ਨੇ ਲੁਧਿਆਣਾ ਮੀਟਿੰਗ ਦੇ ਫ਼ੈਸਲਿਆਂ ਨੂੰ ਇੰਨ-ਬਿੰਨ ਲਾਗੂ ਕਰਨ ਦਾ ਵਿਸ਼ਵਾਸ ਦਿੱਤਾ। ਮੀਟਿੰਗ ’ਚ ਹਾਜ਼ਰ ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਜ਼ਿਲ੍ਹੇ ਨਾਲ ਸਬੰਧਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1 ਮਈ ਦੇ ਪਵਿੱਤਰ ਮਜ਼ਦੂਰ ਦਿਹਾੜੇ ’ਤੇ ਸਵੇਰੇ 11 ਵਜੇ ਸਥਾਨਕ ਗਾਂਧੀ ਪਾਰਕ ਵਿਖੇ ਇਕੱਤਰ ਹੋ ਕੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਐੱਸਡੀਐੱਮ ਦਫ਼ਤਰ ਤਕ ਆਪਣੇ ਰੋਹ ਦਾ ਪ੍ਰਗਟਾਵਾ ਕਰਨ ਲਈ ਵੱਡੀ ਗਿਣਤੀ ’ਚ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਝੰਡੇ ਤੇ ਮਾਟੋਆਂ ਸਮੇਤ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸੇ ਤਰ੍ਹਾਂ 17 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਾਂਝਾ ਫਰੰਟ ਦੇ ਸੱਦੇ ’ਤੇ ਸੂਬਾ ਪੱਧਰੀ ਹੋ ਰਹੀ ਕਨਵੈਨਸ਼ਨ ’ਚ ਹਰੇਕ ਜਥੇਬੰਦੀ ਨੂੰ ਲੱਗੇ ਕੋਟਿਆਂ ਮੁਤਾਬਕ ਪਹੁੰਚਣ ਦੀ ਅਪੀਲ ਕੀਤੀ। ਮੀਟਿੰਗ ’ਚ ਸੂਬਾ ਆਗੂਆਂ ਗੁਰਭੇਜ ਸਿੰਘ ਢਿੱਲੋਂ, ਅਮਰੀਕ ਸਿੰਘ ਕੰਗ, ਬਲਦੇਵ ਸਿੰਘ, ਲਖਬੀਰ ਸਿੰਘ ਸੰਧੂ, ਲਖਵਿੰਦਰ ਸਿੰਘ ਬਹਿਲਾ, ਸੁਖਦੇਵ ਸਿੰਘ, ਸਤਪਾਲ ਸ਼ਰਮਾ, ਜਗਤਾਰ ਸਿੰਘ ਆਸਲ, ਬਲਜਿੰਦਰ ਸਿੰਘ ਦੋਬਲੀਆਂ, ਦਵਿੰਦਰ ਸਿੰਘ, ਲਖਬੀਰ ਸਿੰਘ ਰੈਸ਼ੀਆਣਾ, ਨਰਿੰਦਰ ਬੇਦੀ, ਸਵਰਨ ਸਿੰਘ ਕੁੁਹਾੜਕਾ, ਕਰਨਬੀਰ ਸਿੰਘ ਭੁੱਲਰ, ਰਤਨ ਸਿੰਘ ਵੇਈਪੂੰਈ ਆਦਿ ਨੇ ਹਿੱਸਾ ਲਿਆ।