ਕਰਨ ਬੁਰਜ ਨੇ ਤੇਜ ਕੀਤਾ ਤਰਨਤਾਰਨ ਹਲਕੇ ’ਚ ਮੀਟਿੰਗਾਂ ਦਾ ਸਿਲਸਿਲਾ
ਕਾਂਗਰਸ ਦੀ ਸਰਕਾਰ ਆਉਣ ’ਤੇ ਝਬਾਲ ਕਸਬੇ ’ਚ ਰਿਕਾਰਡ ਤੋੜ ਵਿਕਾਸ ਕਰਵਾਇਆ ਜਾਵੇਗਾ
Publish Date: Sun, 03 May 2026 07:00 PM (IST)
Updated Date: Mon, 04 May 2026 04:14 AM (IST)
ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਤਰਨਤਾਰਨ ਹਲਕੇ ਦੇ ਪਿੰਡ ਪੱਧਰ ’ਤੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਵੱਲੋਂ ਸ਼ੁਰੂ ਕੀਤੀਆਂ ਕਾਂਗਰਸੀ ਵਰਕਰਾਂ ਦੀਆਂ ਮੀਟਿੰਗਾਂ ਦੇ ਸਿਲਸਿਲੇ ਤਹਿਤ ਝਬਾਲ ਖਾਮ ਪੰਚਾਇਤ ’ਚ ਸਾਬਕਾ ਮੈਂਬਰ ਹਰਭਿੰਦਰ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਕਰਨਬੀਰ ਸਿੰਘ ਬੁਰਜ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਵੱਡੀ ਗਿਣਤੀ ’ਚ ਹਾਜ਼ਰ ਵਰਕਰਾਂ ਨੇ ਕਰਨਬੀਰ ਸਿੰਘ ਬੁਰਜ ਦੀ ਹਰ ਤਰ੍ਹਾਂ ਨਾਲ ਹਮਾਇਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਾਂਗਰਸੀ ਆਗੂ ਬੁਰਜ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਆਸਤ ਨੂੰ ਧੰਦਾ ਨਹੀਂ ਬਣਾਉਣਗੇ ਬਲਕਿ ਲੋਕਾਂ ਦੀ ਸੇਵਾ ਨੂੰ ਪਹਿਲ ਦਿੰਦਿਆਂ ਹਲਕੇ ’ਚ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਮੇਰੇ ਸਾਰੇ ਵਰਕਰ ਖੁਦ ਹੀ ਐੱਮਐੱਲਏ ਹੋਣਗੇ। ਕਾਂਗਰਸ ਦੀ ਸਰਕਾਰ ਆਉਣ ’ਤੇ ਝਬਾਲ ਕਸਬੇ ’ਚ ਰਿਕਾਰਡ ਤੋੜ ਵਿਕਾਸ ਕਰਵਾਇਆ ਜਾਵੇਗਾ ਤੇ ਝਬਾਲ ਨੂੰ ਸਬ ਡਵੀਜ਼ਨ ਦਾ ਦਰਜਾ ਦਿਵਾਇਆ ਜਾਵੇਗਾ, ਜੋ ਹੱਕ ਬਣਦਾ ਹੈ। ਇਸ ਸਮੇਂ ਜੇਈ ਹਰਭਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਬੱਬੂ ਨੇ ਕਰਨਬੀਰ ਬੁਰਜ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਸਨਮਾਨਤ ਕੀਤਾ।
ਇਸ ਮੌਕੇ ਚੇਅਰਮੈਨ ਰਮਨ ਕੁਮਾਰ, ਸਾਬਕਾ ਸਰਪੰਚ ਨਰਿੰਦਰ ਪੱਪਾ, ਲੈਕਚਰਾਰ ਪ੍ਰਿਤਪਾਲ ਸਿੰਘ, ਮਾਸਟਰ ਜਸਪਾਲ ਸਿੰਘ, ਸਰਬਜੀਤ ਸਿੰਘ ਪੱਪੂ, ਮੈਂਬਰ ਬਲਵਿੰਦਰ ਸਿੰਘ, ਸਾਬਕਾ ਮੈਂਬਰ ਬਲਬੀਰ ਚੰਦ, ਸੁਖਵਿੰਦਰ ਸਿੰਘ ਬਿੱਟੂ, ਲੱਖਾ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ, ਪ੍ਰਧਾਨ ਮਨਜੀਤ ਸਿੰਘ ਕੇਬਲ ਵਾਲਾ, ਸੰਤੋਖ ਸਿੰਘ ਸੋਖੀ ਮਿਸਤਰੀ, ਟੋਨਾ ਪ੍ਰਧਾਨ, ਹੈਪੀ ਝਬਾਲ, ਦਵਿੰਦਰ ਕੌਰ, ਬਲਵਿੰਦਰ ਕੌਰ, ਸਰਪੰਚ ਗੁਰਚਰਨ ਸਿੰਘ ਖੈਰਦੀ, ਸਰਪੰਚ ਸੁੱਚਾ ਸਿੰਘ ਖੈਰਦੀ ਆਦਿ ਹਾਜ਼ਰ ਸਨ।