ਕਰਮਜੀਤ ਸਿੰਘ ਢਿੱਲੋਂ ਦੀ ਕਿਤਾਬ ‘ਆਦਿ ਬਾਵਨ ਛੰਦ ਚਾਲ’ ਲੋਕ ਅਰਪਣ
ਕਿਤਾਬ ’ਤੇ ਜਸਵਿੰਦਰ ਸਿੰਘ ਢਿੱਲੋਂ ਤੇ ਜਸਵਿੰਦਰ ਸਿੰਘ ਚਾਹਲ ਨੇ ਵਿਚਾਰ ਪੇਸ਼ ਕੀਤੇ।
Publish Date: Mon, 27 Apr 2026 04:30 PM (IST)
Updated Date: Tue, 28 Apr 2026 04:04 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਵੱਲੋਂ ਭਾਈ ਮੋਹਨ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਤਰਨਤਾਰਨ ਵਿਖੇ ਬਲਬੀਰ ਸਿੰਘ ਭੈਲ ਦੀ ਪ੍ਰਧਾਨਗੀ ਹੇਠ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ਉੱਘੇ ਸਾਹਿਤਕਾਰ ਕਰਮਜੀਤ ਸਿੰਘ ਢਿੱਲੋਂ ਤਹਿਸੀਲ ਖੰਨਾ ਦੀ ਕਿਤਾਬ ‘ਆਦਿ ਬਾਵਨ ਛੰਦ ਚਾਲ’ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ’ਤੇ ਜਸਵਿੰਦਰ ਸਿੰਘ ਢਿੱਲੋਂ ਤੇ ਜਸਵਿੰਦਰ ਸਿੰਘ ਚਾਹਲ ਨੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਅਦ ਕਵੀ ਦਰਬਾਰ ਹੋਇਆ ਜਿਸ ’ਚ ਗੁਰਮੀਤ ਸਿੰਘ ਨੂਰਦੀ, ਬਲਬੀਰ ਸਿੰਘ ਬੇਲੀ, ਬਲਬੀਰ ਸਿੰਘ ਲਹਿਰੀ ਮੀਆਂਪੁਰ, ਜਸਬੀਰ ਸਿੰਘ ਝਬਾਲ, ਜੋਬਨਜੀਤ ਸਿੰਘ ਫ਼ਤਿਹਚੱਕ, ਸੁਖਵਿੰਦਰ ਸਿੰਘ ਖਾਰਾ, ਅਵਤਾਰ ਸਿੰਘ, ਗੋਇੰਦਵਾਲ ਦੀਦਾਰ ਸਿੰਘ ਲਾਇਬ੍ਰੇਰੀਅਨ, ਬਲਬੀਰ ਸਿੰਘ ਭੈਲ, ਗੁਰਿੰਦਰਪਾਲ ਸਿੰਘ, ਸਕੱਤਰ ਸਿੰਘ, ਤੇਜਾ ਸਿੰਘ ਵਾਲਾ, ਜਸਵਿੰਦਰ ਸਿੰਘ ਚਾਹਲ, ਕੰਵਲਜੀਤ ਕੌਰ ਢਿੱਲੋਂ ਦਬੁਰਜ਼ੀ, ਜਸਵਿੰਦਰ ਸਿੰਘ ਝਬਾਲ, ਕਰਮ ਸਿੰਘ ਮਾਹਲਾ, ਹਰਭਜਨ ਸਿੰਘ ਭਗਰੱਥ, ਵਿਜੇ ਕੁਮਾਰ ਵਾਹੀ ਪੱਟੀ, ਚਰਨ ਸਿੰਘ, ਧਰਮ ਸਿੰਘ ਪੰਨੂ, ਗੁਰਪ੍ਰੀਤ ਸਿੰਘ ਸੋਹੀ, ਕਾਕਾ ਨਕਸ਼ ਦੀਪ ਸਿੰਘ, ਕੀਰਤ ਪ੍ਰਤਾਪ ਪੰਨੂ, ਦਲਜੀਤ ਸਿੰਘ ਨੰਦਪੁਰ, ਗੁਲਜ਼ਾਰ ਸਿੰਘ ਖੇੜਾ, ਹਰਜਿੰਦਰ ਸਿੰਘ, ਕੇਸਰ ਸਿੰਘ ਵਾਲਾ, ਸੁਖਬੀਰ ਸਿੰਘ ਹਰੀਕੇ, ਬਠਿੰਡਾ, ਰਾਜਦਵਿੰਦਰ ਸਿੰਘ ਬਿਆਸ, ਸਿਮਰਨਜੀਤ ਕੌਰ ਜੌਹਲ, ਬਲਜਿੰਦਰ ਸਿੰਘ, ਮਹਿਕਪ੍ਰੀਤ ਕੌਰ, ਮਾਸਟਰ ਅਵਤਾਰ ਸਿੰਘ ਪੰਡੋਰੀ, ਮਲਕੀਅਤ ਸਿੰਘ ਪੱਟੀ, ਚਰਨਜੀਤ ਸਿੰਘ ਝਬਾਲ, ਬਖਸ਼ੀਸ਼, ਹਰਬੰਸ ਸਿੰਘ ਕਾਲੇਕੇ, ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੇ ਆਪਣੀ ਸਵਰਗੀ ਪਤਨੀ ਜਸਵਿੰਦਰ ਕੌਰ ਢਿੱਲੋਂ ਦੇ ਨਾਮ ਮਮਤਾ ਦੀ ਮੂਰਤ ਸਬੰਧੀ ਸਨਮਾਨ ਜਿਸ ’ਚ ਕੁਝ ਸਨਮਾਨ ਰਾਸ਼ੀ ਹੁੰਦੀ ਹੈ, ਪਿੰਗਲ ਦੇ ਗਿਆਤਾ ਹਰਚੰਦ ਸਿੰਘ ਢਿੱਲੋਂ ਨੂੰ ਸਭਾ ਵੱਲੋਂ ਦਿੱਤਾ ਗਿਆ। ਜਦੋਂਕਿ ਕਰਮਜੀਤ ਸਿੰਘ ਢਿੱਲੋਂ ਨੂੰ ਯਾਦਗਾਰੀ ਚਿੰਨ੍ਹ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਢਿੱਲੋਂ ਨੇ ਆਪਣੀ ਕਿਤਾਬ ਤੇ ਛੰਦਬੰਦੀ ਵਿਧਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਕਵੀ ਦਰਬਾਰ ਦਾ ਆਨੰਦ ਮਾਨਣ ਲਈ ਮਾਸਟਰ ਪਰਮਿੰਦਰ ਸਿੰਘ, ਅਵਤਾਰ ਸਿੰਘ ਫ਼ੌਜੀ, ਬਾਬਾ ਗੁਰਨਾਮ ਸਿੰਘ ਆਨੰਦ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸਟੇਜ ਦੀ ਸੇਵਾ ਬਲਬੀਰ ਸਿੰਘ ਬੇਲੀ ਤੇ ਜਸਵਿੰਦਰ ਸਿੰਘ ਮਾਣੋਚਾਹਲ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਤਰਨਤਾਰਨ ਨੇ ਨਿਭਾਈ। ਜਸਵਿੰਦਰ ਸਿੰਘ ਢਿੱਲੋਂ ਨੇ ਸਾਰੇ ਸਾਹਿਤਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।