ਬਹਾਦਰ ਬਾਬਾ ਬਿਧੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਮਨਾਇਆ ਜੋੜ ਮੇਲਾ
ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਸੰਗਤ ਨੂੰ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਨ, ਅੰਮ੍ਰਿਤਪਾਨ ਕਰਨ ਤੇ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ
Publish Date: Sun, 26 Apr 2026 05:23 PM (IST)
Updated Date: Mon, 27 Apr 2026 04:08 AM (IST)

ਸਰਬਜੀਤ ਸਿੰਘ ਛੀਨਾ,•ਪੰਜਾਬੀ ਜਾਗਰਣ, ਖਾਲੜਾ : ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਮ ਸਿੱਖ ਤੇ ਬ੍ਰਹਮ ਗਿਆਨੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਛੀਨਾ ਬਿਧੀ ਚੰਦ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਖੁੱਲ੍ਹੇ ਪੰਡਾਲ ’ਚ ਦੀਵਾਨ ਸਜਾਏ ਗਏ। ਜਿਸ ’ਚ ਪੰਥ ਦੇ ਪ੍ਰਸਿੱਧ ਕਥਾਵਾਚਕ, ਰਾਗੀ, ਕਵੀਸ਼ਰੀ ਤੇ ਢਾਡੀ ਜਥਿਆਂ ਨੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੁਆਰਾ ਗੁਰੂ ਸਾਹਿਬ ਜੀ ਦੇ ਚਰਨਾਂ ’ਚ ਰਹਿ ਕੇ ਗੁਰੂ ਘਰ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ, ਬੀਰ ਰਸੀ ਗਾਥਾਵਾਂ ਤੇ ਵਾਰਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਸੰਗਤ ਨੂੰ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਨ, ਅੰਮ੍ਰਿਤਪਾਨ ਕਰਨ ਤੇ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਅਖੀਰ ’ਚ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਉਪਰੰਤ ਗੁਰੂ ਘਰ ਦੇ ਵਜ਼ੀਰ ਵੱਲੋਂ ਅਰਦਾਸ ਬੇਨਤੀ ਕਰਦਿਆਂ ਸੰਗਤਾਂ ’ਚ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਦਾਲ ਪ੍ਰਸ਼ਾਦੇ, ਚਾਹ ਪਾਣੀ ਤੇ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਜਸਵਿੰਦਰ ਸਿੰਘ ਬਾਊ ਸਾਬਕਾ ਸਰਪੰਚ, ਗੁਰਭੇਜ ਸਿੰਘ ਛੀਨਾ, ਪ੍ਰਿੰਸੀਪਲ ਹਰਜੀਤ ਸਿੰਘ ਛੀਨਾ, ਸਵਰਾਜਬੀਰ ਸਿੰਘ ਛੀਨਾ, ਸੁਖਮਿੰਦਰ ਸਿੰਘ ਛੀਨਾ, ਹਰਮਿੰਦਰ ਸਿੰਘ ਛੀਨਾ, ਜਗਬੀਰ ਸਿੰਘ ਛੀਨਾ, ਮਨਬੀਰ ਸਿੰਘ ਛੀਨਾ, ਸਤਵਿੰਦਰ ਸਿੰਘ ਛੀਨਾ, ਪਰਮਜੀਤ ਸਿੰਘ, ਗੁਰਦੇਵ ਸਿੰਘ ਤੇ ਵੱਡੀ ਗਿਣਤੀ ਸੰਗਤ ਹਾਜ਼ਰ ਸੀ।