ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਹੜੀ ਸਾਰੀਆਂ ਜਾਤਾਂ, ਧਰਮਾਂ ਤੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਵਿਧਾਨ ਹਲਕਾ ਖਡੂਰ ਸਾਹਿਬ ’ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਹਲਕੇ ਦੇ ਨਾਮਵਰ ਪਿੰਡ ਅਲਾਦੀਨਪੁਰ ਵਿਖੇ ਅਗਾਂਹ ਵਧੂ ਨੌਜਵਾਨ ਬਾਦਲ ਸਿੰਘ ਦੀਨਪੁਰ, ਭਾਗ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ, ਹਰਦੇਵ ਸਿੰਘ ਬੱਬੂ, ਨੰਬਰਦਾਰ ਤਰਸੇਮ ਸਿੰਘ, ਡਾਕਟਰ ਗੁਰਮੇਜ ਸਿੰਘ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ ਆਦਿ ਸ਼ਖ਼ਸੀਅਤਾਂ ਦੀ ਪ੍ਰੇਰਨਾ ਨਾਲ ਦੋ ਦਰਜਨ ਦੇ ਕਰੀਬ ਪਰਿਵਾਰਾਂ ਨੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ’ਚ ਸ਼ਮੂਲੀਅਤ ਕਰ ਦਿੱਤੀ।
ਰਮਨਜੀਤ ਸਿੰਘ ਸਿੱਕੀ ਨੇ ਸ਼ਾਮਿਲ ਹੋਣ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਹੜੀ ਸਾਰੀਆਂ ਜਾਤਾਂ, ਧਰਮਾਂ ਤੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ ਤੇ ਸਭ ਨੂੰ ਬਰਾਬਰ ਸਤਿਕਾਰ ਦਿੰਦੀ ਹੈ। ਇਸ ਪਾਰਟੀ ’ਚ ਗ਼ਰੀਬ, ਅਮੀਰ ਸਭ ਬਰਾਬਰ ਹਨ ਤੇ ਗਰੀਬ ਮਜ਼ਲੂਮ ਭਾਈਚਾਰਿਆਂ ਨੂੰ ਵੱਡੀਆਂ ਕੁਰਸੀਆਂ ਦੇ ਕੇ ਨਿਵਾਜਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਵੀ ਆਉਣ ਵਾਲੇ ਸਮੇਂ ’ਚ ਪਾਰਟੀ ਦਲਿਤ ਸਮਾਜ ਨੂੰ ਅੱਗੇ ਰੱਖ ਕੇ ਪੰਜਾਬ ਦੀ ਗ਼ਰੀਬ ਤੇ ਦੱਬੀ ਕੁਚਲੀ ਆਵਾਜ਼ ਨੂੰ ਬੁਲੰਦ ਕਰਨ ਜਾ ਰਹੀ ਹੈ। ਭਾਵ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ’ਚ ਰਾਜ ਕਰ ਰਹੀ ਸਰਕਾਰ ਦੀ ਗੱਲ ਕਰੀਏ ਤਾਂ ਇਸ ਦੇ ਰਾਜ ਦੌਰਾਨ ਸਾਬਕਾ ਭ੍ਰਿਸ਼ਟਾਚਾਰ ਜੋਬਨ ’ਤੇ ਹੈ ਤੇ ਅਪਰਾਧਿਕ ਗਤੀਵਿਧੀਆਂ ਬੇਖੌਫ ਚੱਲ ਰਹੀਆਂ ਹਨ। ਗੈਂਗਸਟਰਵਾਦ ਜ਼ੋਰਾਂ ’ਤੇ ਹੈ, ਆਮ ਰੋਜ਼ੀ ਰੋਟੀ ਕਮਾ ਕੇ ਖਾਣ ਵਾਲੇ ਲੋਕਾਂ ਨੂੰ ਸ਼ਰੇਆਮ ਲੱਖਾਂ ਕਰੋੜਾਂ ਰੁਪਏ ਫਿਰੌਤੀਆਂ ਦੀਆਂ ਕਾਲਾਂ ਆ ਰਹੀਆਂ ਹਨ।
ਮੰਗ ਪੂਰੀ ਨਾ ਕਰਨ ’ਤੇ ਸ਼ਰੇਆਮ ਗੋਲੀਆਂ ਮਾਰੀਆਂ ਜਾਂਦੀਆਂ ਹਨ। ਦੂਸਰੇ ਪਾਸੇ ਇਸ ਸਰਕਾਰ ਦੇ ਆਪਣੇ ਚੁਣੇ ਹੋਏ ਨੁਮਾਇੰਦੇ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ’ਚ ਸ਼ਮੂਲੀਅਤ ਕਰ ਰਹੇ ਹਨ। ਇੱਥੋਂ ਤਕ ਕਿ ਮੁੱਖ ਮੰਤਰੀ ਦੇ ਆਪਣੇ ਪਰਿਵਾਰਿਕ ਮੈਂਬਰ ਪਾਰਟੀ ਛੱਡ ਕੇ ਵਿਰੋਧੀ ਪਾਰਟੀਆਂ ’ਚ ਜਾ ਰਹੇ ਹਨ। ਇਸ ਸਮੁੱਚੇ ਘਟਨਾਕ੍ਰਮ ਤੋਂ ਇਹ ਸਪੱਸ਼ਟ ਹੈ ਕਿ ਹਰ ਕੋਈ ਇਸ ਪਾਰਟੀ ਅਤੇ ਸਰਕਾਰ ਤੋਂ ਦੁਖੀ ਅਤੇ ਪਰੇਸ਼ਾਨੀ ਮਹਿਸੂਸ ਕਰ ਰਿਹਾ ਹੈ ਤੇ ਸੂਬੇ ’ਚ ਕਾਂਗਰਸ ਪਾਰਟੀ ਨੂੰ ਸੱਤਾ ਸੌਂਪ ਕੇ ਪੰਜਾਬ ਦਾ ਭਲਾ ਅਤੇ ਵਿਕਾਸ ਚਾਹੁੰਦਾ ਹੈ।
ਉਨ੍ਹਾਂ ਨੇ ਅਲਾਦੀਨਪੁਰ ਵਾਸੀਆਂ ਅਤੇ ਬਾਦਲ ਸਿੰਘ ਦਾ ਦੁਬਾਰਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਵਡਮੁੱਲੇ ਸਹਿਯੋਗ ਨੂੰ ਹਮੇਸ਼ਾ ਯਾਦ ਰੱਖਣ। ਇਸ ਮੌਕੇ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ’ਚ ਬਾਦਲ ਸਿੰਘ ਦੀਨਪੁਰ, ਧਰਮਿੰਦਰ ਸਿੰਘ ਨੀਟੂ, ਗੁਰਦੇਵ ਸਿੰਘ, ਅਵਤਾਰ ਸਿੰਘ ਸੋਨੀ, ਰਛਪਾਲ ਸਿੰਘ, ਸਿਮਰਨਜੀਤ ਸਿੰਘ, ਸੱਜਣ ਸਿੰਘ ਸਾਬਕਾ ਸਰਪੰਚ, ਪੂਰਨ ਸਿੰਘ, ਪੱਪੂ, ਅਰੂੜ ਸਿੰਘ, ਸੰਤੋਖ ਸਿੰਘ, ਰਵੀ ਸਿੰਘ, ਸੇਵਕ ਸਿੰਘ, ਜੰਗ ਸਿੰਘ, ਪੂਰਨ ਸਿੰਘ, ਜੈਮਲ ਸਿੰਘ, ਹੀਰਾ ਸਿੰਘ, ਵਰਿੰਦਰ ਸਿੰਘ, ਚੈਂਚਲ ਸਿੰਘ, ਕੇਵਲ ਸਿੰਘ, ਬਿੱਲਾ, ਹਰਜੀਤ ਸਿੰਘ ਅਤੇ ਮੁਖਤਿਆਰ ਸਿੰਘ ਆਦਿ ਸ਼ਾਮਲ ਸਨ।
ਇਸ ਮੌਕੇ ਮੈਂਬਰ ਬਲਾਕ ਸੰਮਤੀ ਮੇਹਰ ਸਿੰਘ ਚੁਤਾਲਾ, ਵਿਜੈ ਬਾਊ ਮੀਡੀਆ ਸਲਾਹਕਾਰ ਰਮਨਜੀਤ ਸਿੰਘ ਸਿੱਕੀ, ਡਾਕਟਰ ਗੁਰਮੇਲ ਸਿੰਘ, ਹੈਪੀ ਕੰਗ ਸਰਪੰਚ, ਰਣਜੀਤ ਸਿੰਘ ਰਾਣਾ ਪੀਏ, ਮਨਪ੍ਰੀਤ ਸਿੰਘ ਸਰਪੰਚ ਗੁਲਾਲੀਪੁਰ, ਮਹਿੰਦਰ ਸਿੰਘ ਚੁਤਾਲਾ, ਸੱਜਣ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ, ਹਰਦੇਵ ਸਿੰਘ ਬੱਬੂ, ਤਰਸੇਮ ਸਿੰਘ ਨੰਬਰਦਾਰ, ਗੁਰਦੇਵ ਸਿੰਘ, ਕੁਲਦੀਪ ਸਿੰਘ, ਕੁਲਦੀਪ ਸਿੰਘ ਬਾਬਾ, ਹਰਦੀਪ ਸਿੰਘ ਜੋਧਪੁਰ, ਬਲਵੀਰ ਸਿੰਘ ਆਦਿ ਮੌਜੂਦ ਸਨ।