ਹਲਕਾ ਖਡੂਰ ਸਾਹਿਬ ’ਚ ਦਿਨੋਂ ਦਿਨ ਮਿਲ ਰਿਹਾ ਲੋਕਾਂ ਦਾ ਸਾਥ : ਪ੍ਰੋਫੈਸਰ ਹਰਪ੍ਰੀਤ ਸਿੰਘ
ਲੋਕਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨਾ ਹੀ ਸਾਡੀ ਪਹਿਲ ਹੈ
Publish Date: Sat, 02 May 2026 05:59 PM (IST)
Updated Date: Sun, 03 May 2026 04:11 AM (IST)
ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ’ਚ ਹਰ ਰੋਜ਼ ਲੋਕਾਂ ਦੀਆਂ ਸਮੱਸਿਆਵਾਂ, ਲੋਕਾਂ ’ਚ ਹਾਜ਼ਰ ਰਹਿਣਾ, ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ’ਚ ਹਾਜ਼ਰ ਹੋਣਾ ਹੀ ਸਾਡਾ ਫ਼ਰਜ਼ ਹੈ। ਹਲਕੇ ਦੇ ਲੋਕਾਂ ਵੱਲੋਂ ਮਿਲਦਾ ਪਿਆਰ ਸਤਿਕਾਰ ਸਾਨੂੰ ਹੋਰ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਹੈ। ਇਹ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁੰਹਮਦ ਖਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਹਲਕਾ ਖਡੂਰ ਸਾਹਿਬ ’ਚ ਦਿਨੋਂ ਦਿਨ ਸਾਡੀ ਟੀਮ ਨੂੰ ਆਮ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਅਸੀਂ ਹਲਕਾ ਖਡੂਰ ਸਾਹਿਬ ਦੇ ਲੋਕਾਂ ’ਚ ਹਮੇਸ਼ਾ ਹਾਜ਼ਰ ਰਹਿੰਦੇ ਹਾਂ। ਪਿੰਡਾਂ ’ਚ ਸਾਡੀਆਂ ਮੀਟਿੰਗਾਂ ਲਗਾਤਾਰ ਹੋ ਰਹੀਆਂ ਹਨ। ਲੋਕਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨਾ ਹੀ ਸਾਡੀ ਪਹਿਲ ਹੈ। ਕਿਸੇ ਨੂੰ ਵੀ ਕੋਈ ਕੰਮ ਪੈਂਦਾ ਹੈ ਤਾਂ ਉਹ ਸਾਡੀ ਟੀਮ ਨਾਲ ਸੰਪਰਕ ਕਰਦਾ ਹੈ। ਅਸੀਂ ਉਸੇ ਟਾਈਮ ਹੀ ਸਬੰਧਤ ਵਿਭਾਗ ਨਾਲ ਗੱਲਬਾਤ ਕਰ ਕੇ ਆਮ ਲੋਕਾਂ ਦੇ ਕੰਮ ਕਰਵਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਹਲਕਾ ਨਿਵਾਸੀ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਲਕੇ ਦੀ ਸੰਗਤ ਵੱਲੋਂ ਮਿਲ ਰਿਹਾ ਪਿਆਰ ਸਤਿਕਾਰ ਹੀ ਸਾਡੀ ਅਸਲੀ ਪਹਿਚਾਣ ਤੇ ਤਾਕਤ ਹੈ। ਇਸ ਮੌਕੇ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਨਿਰਵੈਰ ਸਿੰਘ, ਰਣਬੀਰ ਸਿੰਘ, ਕੰਵਲ ਸਿੰਘ, ਗੁਰਸ਼ਰਨ ਸਿੰਘ, ਗੁਰਦੇਵ ਸਿੰਘ, ਗੁਰਸੇਵਕ ਸਿੰਘ, ਆਦਿ ਹਾਜ਼ਰ ਸਨ।