ਨੌਜਵਾਨਾਂ ਨੂੰ 60 ਫੀਸਦੀ ਟਿਕਟਾਂ ਦੇਣ ਦੇ ਫੈਸਲੇ ਦਾ ਰਿਤਿਕ ਅਰੋੜਾ ਨੇ ਕੀਤਾ ਸਵਾਗਤ
ਯੂਥ ਵਿੰਗ ਕਾਂਗਰਸ ਦੀ ਰੀੜ੍ਹ ਦੀ ਹੱਡੀ ਹੈ ਤੇ ਨੌਜਵਾਨ ਆਗੂ ਦੇਸ਼ ਲਈ ਸਭ ਤੋਂ ਵਧੀਆ ਉਮੀਦ ਹਨ।
Publish Date: Mon, 14 Apr 2025 07:53 PM (IST)
Updated Date: Tue, 15 Apr 2025 04:09 AM (IST)

-ਕਿਹਾ, ਕਾਂਗਰਸ ਪਾਰਟੀ ਨੇ ਹਮੇਸ਼ਾ ਯੂਥ ਦੀ ਹੌਸਲਾ ਅਫ਼ਜਾਈ ਲਈ ਚੁੱਕੇ ਕਦਮ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦਾ ਕੀਤਾ ਸਨਮਾਨ ਸਟਾਫ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਸਾਲ 2027 ’ਚ ਕਾਂਗਰਸ ਵੱਲੋਂ ਨੌਜਵਾਨਾਂ ਨੂੰ 60 ਫ਼ੀਸਦੀ ਟਿਕਟਾਂ ਦੇਣ ਦਾ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ। ਕਿਉਂਕਿ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਉਸਦਾ ਹਰਿਆਵਲ ਦਸਤਾ ਯੂਥ ਵਿੰਗ ਹੀ ਹੁੰਦਾ ਹੈ। ਇਹ ਚੰਗੀ ਗੱਲ ਹੈ ਕਿ ਕਾਂਗਰਸ ਨੇ ਹਮੇਸ਼ਾ ਯੁਵਾ ਵਰਗ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਖਾਸ ਕਰਕੇ ਰਾਹੁਲ ਗਾਂਧੀ ਨੇ ਚੋਣ ਪ੍ਰਕਿਰਿਆ ਆਰੰਭ ਕਰ ਕੇ ਆਮ ਘਰਾਂ ਦੇ ਯੂਥ ਵਿੰਗ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ। ਇਨ੍ਹਾਂ •ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਰਿਤਿਕ ਅਰੋੜਾ ਨੇ ਕੀਤਾ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦਾ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਤਿਕ ਅਰੋੜਾ ਨੇ ਕਿਹਾ ਕਿ ਯੂਥ ਵਰਕਰਾਂ ਨਾਲ ਬਘੇਲ ਵੱਲੋਂ ਮੀਟਿੰਗ ਕਰਕੇ ਜੋ ਉਤਸ਼ਾਹ ਭਰਿਆ ਗਿਆ ਹੈ, ਉਹ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਬਹੁਮਤ ਦਵਾਉਣ ਵਿਚ ਸਹਾਈ ਸਾਬਤ ਹੋਵੇਗਾ। ਅਰੋੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ 60 ਫ਼ੀਸਦੀ ਟਿਕਟਾਂ ਦੇਣ ਦੀ ਗੱਲ ਕਰਨ ਤੇ ਯੂਥ ਕਾਂਗਰਸੀਆਂ ਨੂੰ ਟੀਚੇ ਪ੍ਰਾਪਤ ਕਰਨ ਲਈ ਹੋਰ ਵਿੰਗਾਂ ਨਾਲ ਮਿਲ ਕੇ ਕੰਮ ਕਰਨ ਲਈ ਬਣਾਈ ਗਈ ਰਣਨੀਤੀ ਬਹੁਤ ਹੀ ਉੱਤਮ ਨਤੀਜੇ ਦੇਵੇਗੀ। ਰਿਤਿਕ ਨੇ ਕਿਹਾ ਕਿ ਯੂਥ ਵਿੰਗ ਕਾਂਗਰਸ ਦੀ ਰੀੜ੍ਹ ਦੀ ਹੱਡੀ ਹੈ ਤੇ ਨੌਜਵਾਨ ਆਗੂ ਦੇਸ਼ ਲਈ ਸਭ ਤੋਂ ਵਧੀਆ ਉਮੀਦ ਹਨ। ਇਸ ਲਈ ਨੌਜਵਾਨਾਂ ਨੂੰ ਤਰਜ਼ੀਹ ਦੇ ਕੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਭੂਪੇਸ਼ ਬਘੇਲ ਨੇ ਇਕ ਤਰ੍ਹਾਂ ਨਾਲ ਨੌਜਵਾਨਾਂ ’ਚ ਨਹੀਂ ਰੂਹ ਫੂਕ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਰਾਸ਼ਟਰ ਲਈ ਕਾਂਗਰਸ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤੇ ਹੁਣ ਪਾਰਟੀ ਨੂੰ ਮਜ਼ਬੂਤ ਕਰ ਕੇ 2027 ਵਿਚ ਕਾਂਗਰਸ ਦੀ ਸਰਕਾਰ ਬਣਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਸਨਮਾਨ ਕੀਤਾ। =========== ਬਾਜਵਾ ਵਿਰੁੱਧ ਕਾਰਵਾਈ ਦੀ ਕੀਤੀ ਨਿਖੇਧੀ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਕਰ ਰਿਤਿਕ ਅਰੋੜਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ’ਤੇ ਕੇਸ ਦਰਜ ਕਰਨ ਦੀ ਜੋ ਕਾਰਵਾਈ ਕੀਤੀ ਗਈ ਹੈ, ਉਹ ਸਰਕਾਰ ਦੀ ਬੁਖਲਾਹਟ ਹੈ। ਚਾਹੀਦਾ ਤਾਂ ਇਹ ਸੀ ਕਿ ਬਾਜਵਾ ਵੱਲੋਂ ਕਹੀ ਗਈ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰ ਸਰਗਰਮ ਹੁੰਦੀ ਤਾਂ ਜੋ ਪੰਜਾਬ ’ਚ ਹੋਰ ਹਮਲੇ ਨਾ ਹੋਣ। ਪਰ ਉਲਟਾ ਬਾਜਵਾ ’ਤੇ ਹੀ ਕੇਸ ਦਰਜ ਕਰ ਦਿੱਤਾ ਗਿਆ ਹੈ। ਜਿਸਦੀ ਉਹ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦੇ ਹਨ।