ਕਿਸਾਨ ਆਗੂ ਹਰਦੇਵ ਸਿੰਘ ਦੋਬੁਰਜੀ ਦਾ ਦੇਹਾਂਤ, ਜਥੇਬੰਦੀ ਵੱਲੋਂ ਦੁੱਖ ਦਾ ਪ੍ਰਗਟਾਵਾ
ਕਿਸਾਨ ਆਗੂ ਹਰਦੇਵ ਸਿੰਘ ਦੋਬੁਰਜੀ ਦਾ ਦੇਹਾਂਤ, ਜਥੇਬੰਦੀ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Sat, 18 Oct 2025 05:16 PM (IST)
Updated Date: Sun, 19 Oct 2025 04:03 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੀ ਇਕਾਈ ਦੋਬੁਰਜੀ ਨਾਲ ਸਬੰਧਤ ਕਿਸਾਨ ਆਗੂ ਗੁਰਮੇਜ ਸਿੰਘ ਲੱਖੋਵਾਲ ਦੋਬੁਰਜੀ ਦੇ ਭਰਾ ਹਰਦੇਵ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਤਕਰੀਬਨ 53 ਸਾਲ ਦੇ ਸਨ। ਉਨ੍ਹਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਿਚ ਬੜੀ ਚੜ੍ਹਦੀ ਕਲਾ ਨਾਲ ਸੇਵਾ ਕੀਤੀ। ਉਹ ਹਰ ਧਰਨੇ ਮੁਜਾਹਰੇ ਵਿਚ ਸ਼ਾਮਲ ਹੋਏ, ਜੋ ਕਿਸਾਨਾਂ ਨੇ ਆਪਣੀ ਹੰਕੀ ਮੰਗਾ ਲਈ ਹਰ ਸਰਕਾਰ ਦੇ ਰਾਜ ਵਿਚ ਲਾਏ ਤੇ ਕਾਮਯਾਬ ਹੋਏ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸੂਬਾ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ, ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜੋਨ ਮੀਤ ਪ੍ਰਧਾਨ ਅੰਗਰੇਜ ਸਿੰਘ ਦੋਬੁਰਜੀ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ, ਪ੍ਰਧਾਨ ਨਵਜੀਤ ਸਿੰਘ ਗੋਹਲਵੜ, ਪ੍ਰਧਾਨ ਹਰਜੀਤ ਸਿੰਘ ਮੰਨਣ, ਪ੍ਰਧਾਨ ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਜਗਤਾਰ ਸਿੰਘ ਦੋਬੁਰਜੀ, ਮਨਜਿੰਦਰ ਸਿੰਘ ਦੋਬੁਰਜੀ, ਹਰਜਿੰਦਰਪਾਲ ਸਿੰਘ ਦੋਬੁਰਜੀ, ਜੋਨ ਪ੍ਰੈਸ ਸਕੱਤਰ ਕੁਲਦੀਪ ਸਿੰਘ ਬੁੱਗਾ, ਸਕੱਤਰ ਸਿੰਘ ਦੋਬੁਰਜੀ ਤੇ ਹੋਰ ਇਕਾਈਆ ਵਿੱਚੋਂ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਹਾਜਰੀ ਭਰ ਕੇ ਹਰਦੇਵ ਸਿੰਘ ਦੋਬੁਰਜੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਸਾਨ ਆਗੂਆਂ ਨੇ ਉਨ੍ਹਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ ਤੇ ਸ਼ਰਧਾਂਜਲੀ ਦਿੰਦਿਆਂ ਹੋਇਆ ਉਨ੍ਹਾਂ ਦੀ ਦੇਹ ਨੂੰ ਜਥੇਬੰਦਕ ਝੰਡੇ ਨਾਲ ਨਿਵਾਜ਼ਿਆ।