ਗੁਰੂਕੁਲ ਸਕੂਲ ਭਿੱਖੀਵਿੰਡ ਨੇ ਗਿਆਰ੍ਹਵੀਂ ਜਮਾਤ ਦਾ ਸਵਾਗਤੀ ਆਗਾਜ਼ ਕੀਤਾ
ਗੁਰੂਕੁਲ ਇਲਾਕੇ ਭਰ ’ਚ ਨਾਮੀ ਸੰਸਥਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਜਿਸ ’ਚੋਂ ਬਹੁਤ ਸਾਰੇ ਬੱਚਿਆਂ ਨੇ ਪੜ੍ਹ ਕੇ, ਚੰਗਾ ਮੁਕਾਮ ਹਾਸਿਲ ਕਰ ਕੇ ਸੰਸਥਾ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
Publish Date: Sat, 25 Apr 2026 06:22 PM (IST)
Updated Date: Sun, 26 Apr 2026 04:11 AM (IST)

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵੱਲੋਂ ਗਿਆਰ੍ਹਵੀਂ ਜਮਾਤ ਦੇ ਬੱਚਿਆਂ ਲਈ ਸਵਾਗਤੀ ਪ੍ਰੋਗਰਾਮ ਕੀਤਾ ਗਿਆ। ਸ਼ੁਰੂਆਤੀ ਪ੍ਰੋਗਰਾਮ ਸਮੇਂ ਸਕੂਲ ਦੇ ਚੇਅਰਮੈਨ ਦਲਜੀਤ ਮਲਹੋਤਰਾ, ਪ੍ਰਿੰਸੀਪਲ ਲੁਕੇਸ਼ ਮਲਹੋਤਰਾ, ਵਾਈਸ ਪ੍ਰਿੰਸੀਪਲ ਪਰਮਜੀਤ ਕੌਰ ਤੇ ਸਮੁੱਚੇ ਸਟਾਫ਼ ਵੱਲੋਂ ਗਿਆਰਵੀਂ ਜਮਾਤ ਦੇ ਬੱਚਿਆਂ ਦਾ ਰਿਬਨ ਕਟਵਾ ਕੇ ਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਸਕੂਲ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਨਵੀਂ ਜਮਾਤ ਦੀ ਸ਼ੁਰੂਆਤ ਲਈ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਵ. ਸੋਨੀਆ ਮਲਹੋਤਰਾ ਜੀ ਵੱਲੋਂ ਗੁਰੂਕੁਲ ਨਾਂ ਦਾ ਛੋਟਾ ਜਿਹਾ ਪੌਦਾ ਲਗਾਇਆ ਗਿਆ, ਜੋ ਉਨ੍ਹਾਂ ਦੀ ਸਖ਼ਤ ਮਿਹਨਤ ਜ਼ਰੀਏ ਅੱਜ ਵੱਧ-ਫੁੱਲ ਕੇ ਇਕ ਵਿਸ਼ਾਲ ਦਰੱਖਤ ਬਣ ਚੁੱਕਾ ਹੈ। ਅੱਜ ਗੁਰੂਕੁਲ ਇਲਾਕੇ ਭਰ ’ਚ ਨਾਮੀ ਸੰਸਥਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਜਿਸ ’ਚੋਂ ਬਹੁਤ ਸਾਰੇ ਬੱਚਿਆਂ ਨੇ ਪੜ੍ਹ ਕੇ, ਚੰਗਾ ਮੁਕਾਮ ਹਾਸਿਲ ਕਰ ਕੇ ਸੰਸਥਾ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਗੀਤਾਂ ਤੇ ਕਾਰਗੁਜ਼ਾਰੀਆਂ ਵੀ ਪੇਸ਼ ਕੀਤੀਆਂ ਗਈਆਂ। ਅੰਤ ’ਚ ਪ੍ਰਿੰਸੀਪਲ ਮਿਸਟਰ ਲੁਕੇਸ਼ ਮਲਹੋਤਰਾ ਵੱਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰ ਕੇ ਚੰਗੇ ਮੁਕਾਮ ਹਾਸਿਲ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਕੋਆਰਡੀਨੇਟਰ ਹਰਮਨਪ੍ਰੀਤ ਕੌਰ ਤੇ ਇੰਦਰਜੀਤ ਕੌਰ, ਅਧਿਆਪਕ ਗੁਰਚਰਨ ਸਿੰਘ, ਅਮਨਦੀਪ ਸਿੰਘ, ਹਰਨੰਦ ਸਿੰਘ, ਨਿਸ਼ਾਨ ਸਿੰਘ, ਸਾਹਿਲ ਕੁਮਾਰ, ਦਿਲਜੀਤ ਸਿੰਘ, ਬਿਕਰਮਜੀਤ ਸਿੰਘ, ਕਿਰਨਜੀਤ ਕੌਰ, ਗੁਰਜੀਤ ਕੌਰ, ਨਵਦੀਪ ਕੌਰ, ਕਾਜਲ ਧਵਨ, ਰਜਵੰਤ ਕੌਰ, ਕਿਰਨ ਕੌਰ, ਅਰੁਣਪ੍ਰੀਤ ਕੌਰ, ਰਮਨਦੀਪ ਕੌਰ, ਦਿਵਿਆ ਸਰੀਨ, ਕੋਮਲਪ੍ਰੀਤ ਕੌਰ, ਨਿਰਮਲ ਕੌਰ, ਕੰਵਲਜੀਤ ਕੌਰ, ਗੁਰਪ੍ਰੀਤ ਕੌਰ, ਕਰਮਜੀਤ ਕੌਰ, ਨਵਜੋਤ ਮਲਹੋਤਰਾ ਕੋਮਲ ਕੱਕੜ, ਪਰਮਿੰਦਰ ਕੌਰ, ਸੰਦੀਪ ਕੌਰ, ਅਵਨੀਤ ਕੌਰ, ਪਰਮਿੰਦਰ ਕੌਰ, ਰੇਨੂੰ, ਪ੍ਰਿਆ ਆਦਿ ਹਾਜ਼ਰ ਸਨ।