ਮੰਦਰ ਮਾਤਾ ਵੈਸ਼ਨੋ ਦੇਵੀ ਜੀ ਫਤਿਆਬਾਦ ਵਿਖੇ ਹੋਇਆ ਵਿਸ਼ਾਲ ਭਗਵਤੀ ਜਾਗਰਣ

-ਰਾਤ ਦੇ ਆਖਰੀ ਪਹਿਰ ’ਚ ਤਾਰਾ ਰਾਣੀ ਦੀ ਕਥਾ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ ਅਤੇ ਪ੍ਰਸ਼ਾਦ ਵੰਡ ਕੇ ਜਾਗਰਣ ਦੀ ਸਮਾਪਤੀ ਹੋਈ
-ਨਾਮਵਾਰ ਪੰਜਾਬੀ ਗਾਇਕਾਂ ਨੇ ਸੰਗਤਾਂ ਨੂੰ ਝੂਮਣ ਲਾਇਆ
-ਰਾਜਨੀਤਕ ਤੇ ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਫਤਿਆਬਾਦ ਦੇ ਮੰਦਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਵਿਖੇ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਨਾਲ ਕਰਵਾਇਆ ਗਿਆ। ਮੰਦਰ ਦੇ ਮੁੱਖ ਸੰਚਾਲਕ ਮਾਤਾ ਵੈਸ਼ਨੋ ਦੇਵੀ ਜੀ ਦੇ ਸੇਵਕ ਕੁਲਵੰਤ ਦੇਵਾ ਜੀ ਨੇ ਦੱਸਿਆ ਕਿ ਮਾਤਾ ਰਾਣੀ ਦੇ ਪਵਿੱਤਰ ਨਰਾਤਿਆਂ ਮੌਕੇ ਮੰਦਰ ਵਿਖੇ 32ਵਾਂ ਸਾਲਾਨਾ ਜਾਗਰਣ ਕਰਵਾਇਆ ਗਿਆ ਹੈ। ਇਸ ਮੌਕੇ ਧਾਰਮਿਕ ਵਿਧੀ ਵਿਧਾਨ ਨਾਲ ਹਵਨ ਪੂਜਨ ਕਰਵਾਇਆ ਗਿਆ। ਉਪਰੰਤ ਚੁੰਨੀ ਚੜ੍ਹਾਉਣ ਤੇ ਝੰਡੇ ਦੀ ਰਸਮ ਵੀ ਨਿਭਾਈ ਗਈ। ਮੰਦਰ ਪ੍ਰਮੁੱਖ ਸ਼੍ਰੀ ਕੁਲਵੰਤ ਦੇਵਾ ਜੀ ਵੱਲੋਂ ਪਵਿੱਤਰ ਜੋਤ ਪ੍ਰਚੰਡ ਉਪਰੰਤ ਜਾਗਰਣ ਦੀ ਸ਼ੁਰੂਆਤ ਭਗਵਾਨ ਸ੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ।
ਇਸ ਮੌਕੇ ਮੰਦਰ ਪ੍ਰਮੁੱਖ ਸ਼੍ਰੀ ਕੁਲਵੰਤ ਦੇਵਾ ਜੀ ਵੱਲੋਂ ਮਾਤਾ ਰਾਣੀ ਦੇ ਦਰਬਾਰ ’ਚ ਹਾਜ਼ਰੀ ਭਰਨ ਪਹੁੰਚੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਰਪੰਚ ਜਗਵਿੰਦਰ ਸਿੰਘ ਮਣਕੂ, ਨੰਬਰਦਾਰ ਸੁਖਦੇਵ ਸਿੰਘ, ਜੰਗਲੀ ਮਹਾਸ਼ਾ, ਚਰਨਜੀਤ ਸਿੰਘ ਦਿਓਲ, ਜਗਤਾਰ ਸਿੰਘ ਜਾਗੀ, ਬੀਜੇਪੀ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਡਾਕਟਰ ਅਵਤਾਰ ਸਿੰਘ ਵੇਂਈਪੂੰਈ, ਹਰਪ੍ਰੀਤ ਸਿੰਘ ਸਿੰਦਬਾਦ, ਭੋਲ਼ਾ ਚਾਵਲਾ, ਗੋਰੂ ਮਹਾਜਨ, ਸਾਬਕਾ ਮੰਤਰੀ ਮਾਸਟਰ ਜਗੀਰ ਸਿੰਘ ਦੇ ਪੋਤਰੇ ਰਾਜਬੀਰ ਸਿੰਘ ਖਡੂਰ ਸਾਹਿਬ, ਪ੍ਰਧਾਨ ਰਤਨ ਸਿੰਘ ਦਿਓਲ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਮਹਿੰਦਰ ਸਿੰਘ ਕੰਬੋਜ, ਬਲਕਾਰ ਸਿੰਘ ਠੇਕੇਦਾਰ, ਹਰਜੀਤ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਜਾਗੀ, ਬਲਜੀਤ ਸਿੰਘ ਸ਼ਾਹ, ਦਵਿੰਦਰ ਸਿੰਘ ਕਾਕਾ, ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ, ਥਾਣਾ ਮੁਖੀ ਪ੍ਰਭਜੀਤ ਸਿੰਘ, ਚੌਕੀ ਫਤਿਆਬਾਦ ਇੰਚਾਰਜ ਗੁਰਪਾਲ ਸਿੰਘ ਤੇ ਹੋਰ ਰਾਜਨੀਤਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ।
ਸ੍ਰੀ ਕੁਲਵੰਤ ਦੇਵਾ ਜੀ ਵੱਲੋਂ ਧਾਰਮਿਕ ਸ਼ਖ਼ਸੀਅਤਾਂ ਤੇ ਸੰਤ ਸਮਾਜ ਦੇ ਆਗੂਆਂ ਜਿਨ੍ਹਾਂ ’ਚ ਬਾਬਾ ਮਲਕੀਤ ਨਾਥ ਮੁਖੀ ਵਾਲਮੀਕਿ ਤੀਰਥ, ਬਾਬਾ ਗੁਰਮੁਖ ਦਾਸ, ਹਰਪਾਲ ਸਿੰਘ ਜੰਡਿਆਲਾ ਗੁਰੂ ਵਾਲੇ, ਬਾਬਾ ਬਿੱਟੂ ਨਾਥ , ਬਾਬਾ ਬਾਲਕ ਨਾਥ ਜੀ, ਬਾਬਾ ਨਿਰਮਲ ਦਾਸ, ਬਾਬਾ ਦਰਸ਼ਨ ਦਾਸ ਟਾਂਗਰੇ ਵਾਲੇ, ਬਾਬਾ ਦਿਲਦਾਰ ਸ਼ਾਹ ਚੌਹਾਨ ਸ਼ਰੀਫ ਵਾਲੇ, ਬਾਬਾ ਸੁੱਖਾ ਸ਼ਾਹ , ਪਾਰਸ ਪ੍ਰੀਤ ਸਿੰਘ, ਅਨਮੋਲ ਦਾਸ, ਕੁਲਬੀਰ ਸਿੰਘ, ਬਾਬਾ ਜਤਿੰਦਰ ਸਿੰਘ, ਅਰਸ਼ ਸਿੰਘ ਸੇਵਾਦਾਰ, ਜੁਗਰਾਜ ਸਿੰਘ ਸੇਵਾਦਾਰ ਤੇ ਹੋਰਨਾਂ ਨੂੰ ਉਚੇਚੇ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੇ ਨਵਰਾਤਰਿਆਂ ਦੀਆਂ ਵਧਾਈਆਂ ਦਿੱਤੀਆਂ ਤੇ ਸੰਗਤਾਂ ਨੂੰ ਪ੍ਰਭੂ ਭਗਤੀ ਦਾ ਉਪਦੇਸ਼ ਦਿੱਤਾ।
ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਪਾਰਟੀਆਂ ਵੱਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਗਾਇਕ ਦੀਪਕ ਹੰਸ ਤੇ ਰੋਸ਼ਨ ਪ੍ਰਿੰਸ ਨੇ ਇਕ ਤੋਂ ਬਾਅਦ ਇਕ ਸ਼ਾਨਦਾਰ ਭੇਟਾਂ ਗਾ ਕੇ ਸੰਗਤ ਨੂੰ ਝੂਮਣ ਲਾ ਦਿੱਤਾ ਤੇ ਪੰਡਾਲ 'ਚ ਵੱਡੀ ਗਿਣਤੀ ਮੌਜੂਦ ਸ਼ਰਧਾਲੂਆਂ ਨੇ ਮਹਾਮਾਈ ਦੀਆਂ ਭੇਟਾਂ ’ਤੇ ਨੱਚਦੇ ਟੱਪਦੇ ਆਨੰਦ ਮਾਣਿਆ। ਰਾਤ ਦੇ ਆਖਰੀ ਪਹਿਰ ‘ਚ ਤਾਰਾ ਰਾਣੀ ਦੀ ਕਥਾ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ ਅਤੇ ਪ੍ਰਸ਼ਾਦ ਵੰਡ ਕੇ ਜਾਗਰਣ ਦੀ ਸਮਾਪਤੀ ਹੋਈ। ਇਸ ਮੌਕੇ ਮਹਾਮਾਈ ਦੇ ਦਰਬਾਰ ਦੀ ਅਲੌਕਿਕ ਸਜਾਵਟ, ਬਰਫ ਦੀ ਗੁਫਾ, ਫੁੱਲਾਂ ਦੀ ਵਰਖਾ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਸੁਖਦੇਵ ਸਿੰਘ ਸਾਬਕਾ ਸੰਮਤੀ ਮੈਂਬਰ, ਮਾਸਟਰ ਬਲਰਾਜ ਸਿੰਘ, ਪਿਆਰਾ ਸਿੰਘ, ਸ਼ਿਵ ਸਿੰਘ ਅਟਵਾਲ,ਮਨਪ੍ਰੀਤ ਸਿੰਘ, ਸਤਬੀਰ ਸਿੰਘ ਟੋਨੀ, ਦਲਬੀਰ ਸਿੰਘ ਸਟੈਨੋ, ਸੰਜੀਵ ਕੁਮਾਰ ਡਿੰਪੀ ਮਹੰਤ, ਵਿਸ਼ਵਦੀਪ ਸਿੰਘ, ਪ੍ਰਿੰਸਪਾਲ ਸਿੰਘ, ਬਲਬੀਰ ਸਿੰਘ, ਵਰਿੰਦਰ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਭਰੋਵਾਲ, ਅਮਰਜੀਤ ਸਿੰਘ ਰਸੂਲਪੁਰ, ਹਰਜਿੰਦਰ ਸਿੰਘ ਕਾਕੀ, ਵਿਕੀ ਮਹਾਜਨ, ਮਾਸਟਰ ਮਨਜੀਤ ਸਿੰਘ, ਟਹਿਲ ਸਿੰਘ ਸੁਚਾ ਸਿੰਘ, ਰਮਨ ਕੁਮਾਰ, ਰਕੇਸ਼ ਕੁਮਾਰ, ਸ਼ੇਰੂ ਮਹਾਜਨ, ਚਰਨਜੀਤ ਕੌਰ, ਮਨਜੀਤ ਕੌਰ, ਸੁਖਦੇਵ ਰਾਜ, ਅਜੈ ਬਾਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।