ਪੀਸੀਏ ਦੇ ਮੈਦਾਨ ’ਚ ਕਰਵਾਏ ਲੜਕੀਆਂ ਦੇ ਥ੍ਰੋਅ ਬਾਲ ਮੁਕਾਬਲੇ
ਖੇਡ ਦੌਰਾਨ ਆਏ ਨਤੀਜਿਆਂ ’ਚ ਅੰਡਰ-14 ’ਚ ਪੰਜਾਬ ਚਿਲਡਰਨ ਅਕੈਡਮੀ ਦੀ ਟੀਮ ਨੇ ਪਹਿਲਾ ਸਥਾਨ ਲਿਆ
Publish Date: Sun, 10 May 2026 06:57 PM (IST)
Updated Date: Mon, 11 May 2026 04:09 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਸਿਰਮੌਰ ਵਿੱਦਿਅਕ ਸੰਸਥਾ ਪੰਜਾਬ ਚਿਲਡਰਨ ਅਕੈਡਮੀ ਦੇ ਮੈਦਾਨ ’ਚ ਥ੍ਰੋਅ ਬਾਲ ਦੇ ਅੰਡਰ-14, ਅੰਡਰ 17 ਤੇ ਅੰਡਰ 19 ਸਾਲ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਵਿਸ਼ੇਸ਼ ਤੌਰ ’ਤੇ ਬੁਲਾਏ ਗਏ ਐਕਸਪਰਟ ਕੋਚਾਂ ’ਚ ਮਨਿੰਦਰ ਸਿੰਘ ਲੈਕਚਰਾਰ, ਪ੍ਰਦੀਪ ਸਿੰਘ ਡੀਪੀ, ਪ੍ਰੇਮ ਸਿੰਘ ਡੀਪੀ, ਵਿਜੈ ਕੁਮਾਰ ਤੇ ਸਕੂਲ ਦੇ ਖੇਡ ਟੀਚਰ ਜਸਰਾਜ ਸਿੰਘ ਡੀਪੀ, ਪਾਇਲ ਕੌਸ਼ਲ ਡੀਪੀ, ਹਰਵਿੰਦਰ ਕੌਰ ਡੀਪੀ ਤੇ ਵਿਸ਼ਵਾਸ ਕੁਮਾਰ ਸ਼ਾਮਿਲ ਸਨ। ਇਨ੍ਹਾਂ ਸਾਰਿਆਂ ਦੀ ਯੋਗ ਪਰਖ ਤਹਿਤ ਮੁਕਾਬਲੇ ਸਫਲਤਾ ਪੂਰਵਕ ਕਰਵਾਏ ਗਏ।
ਮੁੱਖ ਮਹਿਮਾਨ ਵਜੋਂ ਪੰਜਾਬ ਚਿਲਡਰਨ ਅਕੈਡਮੀ ਦੇ ਡਾਇਰੈਕਟਰ ਹਰਮਨਪ੍ਰੀਤ ਸਿੰਘ ਤੇ ਪ੍ਰਿੰਸੀਪਲ ਸੰਧਿਆ ਖੰਨਾ ਨੇ ਸ਼ਿਰਕਤ ਕੀਤੀ। ਖੇਡ ਦੌਰਾਨ ਆਏ ਨਤੀਜਿਆਂ ’ਚ ਅੰਡਰ-14 ’ਚ ਪੰਜਾਬ ਚਿਲਡਰਨ ਅਕੈਡਮੀ ਦੀ ਟੀਮ ਨੇ ਪਹਿਲਾ ਸਥਾਨ ਲਿਆ, ਦੂਸਰਾ ਸਥਾਨ ਸੇਂਟ ਫਰਾਂਸਿਸ ਸਕੂਲ ਜੰਡਿਆਲਾ ਗੁਰੂ ਤੇ ਤੀਸਰਾ ਸਥਾਨ ਸੇਂਟ ਫਰਾਂਸਿਸ ਸਕੂਲ ਤਰਨਤਾਰਨ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ-17 ਸਾਲ ’ਚ ਵੀ ਪੰਜਾਬ ਚਿਲਡਰਨ ਅਕੈਡਮੀ ਪਹਿਲੇ ਸਥਾਨ ’ਤੇ ਰਹੀ। ਜਦੋਂਕਿ ਦੂਸਰਾ ਸਥਾਨ ਸੇਂਟ ਫਰਾਂਸਿਸ ਸਕੂਲ ਤਰਨਤਾਰਨ ਤੇ ਤੀਸਰਾ ਸਥਾਨ ਸੇਠ ਰਾਮ ਲਾਲ ਸਕੂਲ ਨੇ ਹਾਸਿਲ ਕੀਤਾ।
ਇਸ ਤੋਂ ਇਲਾਵਾ ਅੰਡਰ-19 ਸਾਲ ’ਚ ਪਹਿਲਾ ਸਥਾਨ ਸੇਂਟ ਫਰਾਂਸਿਸ ਸਕੂਲ ਤਰਨਤਾਰਨ, ਦੂਸਰਾ ਸਥਾਨ ਪੰਜਾਬ ਚਿਲਡਰਨ ਅਕੈਡਮੀ ਤੇ ਤੀਸਰਾ ਸਥਾਨ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਨੇ ਹਾਸਿਲ ਕੀਤਾ। ਇਸ ਮੌਕੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਪੀਸੀਏ ਦੇ ਡਾਇਰੈਕਟਰ ਹਰਮਨਪ੍ਰੀਤ ਸਿੰਘ ਤੇ ਪ੍ਰਿੰਸੀਪਲ ਸੰਧਿਆ ਖੰਨਾ ਨੇ ਕਿਹਾ ਕਿ ਖੇਡਾਂ ਅਨੁਸ਼ਾਸਨ ’ਚ ਰਹਿਣ ਦੀ ਜਿੱਥੇ ਜਾਂਚ ਸਿਖਾਉਂਦੀਆਂ ਹਨ, ਉੱਥੇ ਹੀ ਤੰਦਰਰੁਸਤੀ ਦਾ ਵੀ ਵੱਡਾ ਸਾਧਨ ਹਨ। ਤੰਦਰੁਸਤ ਸਰੀਰ ’ਚ ਹੀ ਤੰਦਰੁਸਤ ਦਿਮਾਗ ਵਾਸ ਕਰਦਾ ਹੈ ਤੇ ਫਿਰ ਤੰਦਰੁਸਤ ਦਿਮਾਗ ਨਾਲ ਬੱਚਾ ਚੰਗੀ ਪੜ੍ਹਾਈ ਕਰ ਕੇ ਦੇਸ਼ ਦੀ ਤਰੱਕੀ ਦਾ ਜ਼ਰੀਆ ਬਣਦਾ ਹੈ।
ਉਨ੍ਹਾਂ ਖ਼ੁਸ਼ੀ ਪ੍ਰਗਟ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ’ਚ ਹਿੱਸਾ ਲੈਂਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਆਏ ਹੋਏ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਾਰੇ ਸਕੂਲਾਂ ਤੋਂ ਆਏ ਸਮੂਹ ਸਟਾਫ ਦਾ ਧੰਨਵਾਦ ਕੀਤਾ ਤੇ ‘ਜੀ ਆਇਆਂ’ ਆਖਿਆ।