ਘਰਿਆਲਾ ਖੁਰਦ ਦੀ ਫਿਰਨੀ ਦੀ ਸੜਕ ਦਾ ਕੀਤਾ ਉਦਘਾਟਨ
ਪਿੰਡ ਵਾਸੀਆਂ ਦੀਆਂ ਉਮੀਦਾਂ ’ਤੇ ਪੰਚਾਇਤ ਖਰੀ ਉੱਤਰੇਗੀ ਤੇ ਬਿਨਾ ਭੇਦ ਭਾਵ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣਗੇ।
Publish Date: Thu, 17 Apr 2025 03:42 PM (IST)
Updated Date: Fri, 18 Apr 2025 04:00 AM (IST)
ਘਰਿਆਲਾ ਖੁਰਦ ਦੀ ਫਿਰਨੀ ਦੀ ਸੜਕ ਦਾ ਕੀਤਾ ਉਦਘਾਟਨ ਸਤਨਾਮ ਚੀਮਾ, •ਪੰਜਾਬੀ ਜਾਗਰਣ,ਖੇਮਕਰਨ : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਪਿੰਡ ਘਰਿਆਲਾ ਖੁਰਦ ਦੀ ਫਿਰਨੀ ਦੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਰਪੰਚ ਗਗਨਦੀਪ ਸਿੰਘ ਸੰਧੂ ਨੇ ਦੱਸਿਆ ਗਿਆ ਕਿ ਪਿੰਡ ਦਾ ਕੋਈ ਵਿਕਾਸ ਕਾਰਜ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਸੰਧੂ ਨੇ ਕਿਹਾ ਕਿ ਆਪ ਸਰਕਾਰ ਆਪਣੇ ਕੀਤੇ ਵਾਅਦਿਆਂ ’ਤੇ ਵਚਨਬੱਧ ਹੈ ਤੇ ਰਹੇਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀਆਂ ਉਮੀਦਾਂ ’ਤੇ ਪੰਚਾਇਤ ਖਰੀ ਉੱਤਰੇਗੀ ਤੇ ਬਿਨਾ ਭੇਦ ਭਾਵ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਪਿਛਲੀਆਂ ਸਰਕਾਰਾਂ ਨੇ ਵਿਕਾਸ ਦੇ ਥਾਂ ’ਤੇ ਵਿਨਾਸ਼ ਕੀਤਾ ਸੀ ਪਰ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੀ ਅਗਵਾਈ ਹੇਠ ਹੁਣ ਇਸ ਪਿੰਡ ਦੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਮੈਂਬਰ ਤਰਸੇਮ ਸਿੰਘ, ਮੈਂਬਰ ਹਰਜਿੰਦਰ ਸਿੰਘ, ਮੈਂਬਰ ਮੁਨੀਸ਼ ਸੰਧੂ, ਮੈਂਬਰ ਗੁਰਜੰਟ ਸਿੰਘ, ਮੈਂਬਰ ਡੈਨੀਅਲ, ਮੈਂਬਰ ਯਾਦਵਿੰਦਰ ਲਾਡੀ, ਸਾਬਕਾ ਮੈਂਬਰ ਰਾਮ ਸਿੰਘ, ਗੁਰਪ੍ਰੀਤ ਸਿੰਘ, ਦਲਬੀਰ ਸਿੰਘ ਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।