ਲੈਕਚਰਾਰ ਗਗਨ ਜੈਨ ਦੇਹਾਂਤ ਨਾਲ ਸਿੱਖਿਆ ਜਗਤ, ਸਮਾਜਿਕ ਵਰਗਾਂ ਤੇ ਇਲਾਕੇ ’ਚ ਡੂੰਘੇ ਦੁੱਖ ਦੀ ਲਹਿਰ ਪਾਈ ਜਾ ਰਹੀ
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਲੈਕਚਰਾਰ ਗਗਨ ਜੈਨ, ਜਿਨ੍ਹਾਂ ਦਾ ਸ਼ਨੀਵਾਰ ਸਵੇਰੇ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਪੱਟੀ ਦੇ ਲਾਹੌਰ ਰੋਡ ਸਥਿਤ ਸ਼ਮਸ਼ਾਨਘਾਟ ’ਚ ਗਮਗੀਨ ਮਾਹੌਲ ’ਚ ਕੀਤਾ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਸਿੱਖਿਆ ਜਗਤ, ਸਮਾਜਿਕ ਵਰਗਾਂ ਤੇ ਇਲਾਕੇ ’ਚ ਡੂੰਘੇ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਗਗਨ ਜੈਨ ਇਕ ਇਮਾਨਦਾਰ, ਮਿਲਣਸਾਰ ਤੇ ਮਿਹਨਤੀ ਅਧਿਆਪਕ ਸਨ, ਜਿਨ੍ਹਾਂ ਨੇ ਆਪਣੀ ਸੇਵਾ ਦੌਰਾਨ ਵਿਦਿਆਰਥੀਆਂ ਨੂੰ ਸਿਰਫ਼ ਸਿੱਖਿਆ ਹੀ ਨਹੀਂ ਸਗੋਂ ਚੰਗੇ ਸੰਸਕਾਰ ਵੀ ਦਿੱਤੇ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਸਿੱਖਿਆ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਗੁਰਚਰਨ ਸਿੰਘ ਚੰਨ ਪ੍ਰਧਾਨ, ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਧਨੋਆ, ਰਵੀ ਪ੍ਰਕਾਸ਼ ਸ਼ਰਮਾ, ਦੀਕਸ਼ਤ ਕੁਮਾਰ ਚਾਵਲਾ, ਕਾਮਰੇਡ ਮਹਾਵੀਰ ਸਿੰਘ ਗਿੱਲ, ਅਧਿਆਪਗ ਆਗੂ ਗੁਰਵੇਲ ਸਿੰਘ ਲੁਹਾਰੀਆ, ਜਰਨੈਲ ਸਿੰਘ ਭੁੱਲਰ, ਕਰਨੈਲ ਸਿੰਘ ਭੁੱਲਰ, ਸਰਬਜੀਤ ਸਿੰਘ ਉਬੋਕੇ, ਸਤਨਾਮ ਸਿੰਘ ਸਿੱਧੂ, ਗੁਰਬਚਨ ਸਿੰਘ ਲਾਲੀ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ, ਮਾਸਟਰ ਸੁਖਦੇਵ ਰਾਜ ਸ਼ਰਮਾ, ਦਲਬੀਰ ਸਿੰਘ ਸੇਖੋਂ ਸਾਬਕਾ ਪ੍ਰਧਾਨ, ਡਾ. ਇੰਦਰਪ੍ਰੀਤ ਸਿੰਘ ਧਾਮੀ, ਦਰਸ਼ਨ ਸਿੰਘ ਢਿੱਲੋਂ, ਰਾਜੇਸ਼ ਸ਼ਰਮਾ, ਵਿਜੇ ਸ਼ਰਮਾ, ਜਗਦੀਪ ਸਿੰਘ ਹੀਰੋ, ਐਡਵੋਕੇਟ ਬਿਕਰਮਜੀਤ ਸਿੰਘ ਵਾਲੀਆ, ਸੁਖਪ੍ਰੀਤ ਸਿੰਘ ਸੰਧੂ, ਮਾਸਟਰ ਬਲਜੀਤ ਸਿੰਘ, ਕੋਮਲ ਜੈਨ, ਮੀਤ ਪ੍ਰਧਾਨ ਪਰਮਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਦਿੱਲੀ, ਮਾਸਟਰ ਸੁਰਜੀਤ ਲਾਲ ਪਾਸੀ, ਮਾਸਟਰ ਗੁਰਵਿੰਦਰ ਸਿੰਘ, ਮਾਸਟਰ ਹਰੀਸ਼ ਕੁਮਾਰ, ਪ੍ਰਿੰਸੀਪਲ ਰਜਿੰਦਰ ਸ਼ਰਮਾ, ਸੰਜੀਵ ਕਾਂਚੀ, ਸਤਨਾਮ ਸਿੰਘ ਰਿਟਾਇਰਡ ਪ੍ਰਿੰਸੀਪਲ, ਕਾਰਜ ਸਿੰਘ ਕੈਰੋਂ, ਮੰਗਤ ਰਾਮ, ਅਤੁਲ ਕੁਮਾਰ, ਕੰਵਲਪ੍ਰੀਤ ਸਿੰਘ ਗਿੱਲ ਅਕਾਲੀ ਦਲ ਆਗੂ, ਡਾ. ਵਿਜੇ ਵਿਨਾਇਕ, ਮੰਡਲ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੱਟੀ, ਮੋਹਿਤ ਅਰੋੜਾ, ਦੀਪਕ ਜੈਨ, ਰਕੇਸ਼ ਟੋਨੀ, ਸੋਭਨ ਜੈਨ, ਮਾਸਟਰ ਵਕੀਲ ਸਦਾ, ਪਵਨ ਕੁਮਾਰ ਜੈਨ, ਸੁਰਿੰਦਰ ਕੁਮਾਰ ਸ਼ਿੰਦਾ, ਕਮਲ ਕੁਮਾਰ ਸ਼ਰਮਾ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਸੁਰੇਸ਼ ਪਾਠਕ, ਗੌਰਵ ਭੱਲਾ, ਮਾਸਟਰ ਗੁਰਸੇਵਕ ਸਿੰਘ, ਰੌਕੀ ਜੈਨ, ਰਮਨ ਸੂਦ, ਲਾਡੀ ਸੂਦ, ਬਾਊ ਹਕੂਮਤ ਰਾਏ ਧਵਨ, ਅਸ਼ਵਨੀ ਕੁਮਾਰ ਕਾਲਾ ਮਹਿਤਾ ਪ੍ਰਧਾਨ, ਬੰਟੀ ਮੁਨਿਆਰੀ ਵਾਲੇ, ਬਾਬਾ ਜੈਨ, ਰਮਿੰਦਰਪ੍ਰੀਤ ਸਿੰਘ ਭਾਟੀਆ, ਡਾ. ਸੰਜੀਵ ਛਾਬੜਾ, ਡਾ. ਪ੍ਰਮਿੰਦਰ ਸਿੰਘ, ਵਿੱਕੀ ਸੂਦ, ਮਾਸਟਰ ਮਨਜੀਤ ਸਿੰਘ ਪਨਗੋਟਾ, ਮਾਸਟਰ ਗੁਰਦੇਵ ਸਿੰਘ, ਸੰਜੀਵ ਚੌਧਰੀ, ਮਾਸਟਰ ਹਰੀਸ਼ ਧਵਨ, ਮਾਸਟਰ ਸੰਦੀਪ ਬੱਗਾ, ਰਾਜਿੰਦਰ ਜੋਸ਼ੀ, ਪ੍ਰਿੰਸੀਪਲ ਹਰਜਿੰਦਰ ਸਿੰਘ ਬਾਹਮਣੀ ਵਾਲਾ, ਮਾਸਟਰ ਰਵਿੰਦਰ ਸਿੰਘ ਕੈਰੋਂ ਸਮੇਤ ਵੱਡੀ ਗਿਣਤੀ ’ਚ ਸਿੱਖਿਅਕ, ਰਾਜਨੀਤਿਕ ਆਗੂ, ਸਮਾਜ ਸੇਵੀ ਤੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਆਕਾਸ਼ ਜੈਨ, ਭਤੀਜੇ ਐਡਵੋਕੇਟ ਵਰੁਣ ਜੈਨ ਤੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਮਾਤਮਾ ਅੱਗੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ ਦੀ ਅਰਦਾਸ ਕੀਤੀ ਗਈ।