ਕਿਸਾਨ ਆਗੂ ਸ਼ਮਸ਼ੇਰ ਸਿੰਘ ਪੰਡੋਰੀ ਰਣ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ
ਪੰਡੋਰੀ ਰਣ ਸਿੰਘ ਦੀ ਇਕਾਈ ਵਿਚ ਮੀਤ ਪ੍ਰਧਾਨ ਵਜੋਂ ਸ਼ਮਸ਼ੇਰ ਸਿੰਘ ਸੇਵਾ ਕਰ ਰਹੇ ਹਨ
Publish Date: Wed, 04 Feb 2026 05:10 PM (IST)
Updated Date: Thu, 05 Feb 2026 04:03 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਦੀਪ ਸਿੰਘ ਜੀ ਦੀ ਇਕਾਈ ਪੰਡੋਰੀ ਰਣ ਸਿੰਘ ਦੇ ਕਿਸਾਨ ਆਗੂ ਸ਼ਮਸ਼ੇਰ ਸਿੰਘ ਪੰਡੋਰੀ ਰਣ ਸਿੰਘ ਦੇ ਮਾਤਾ ਮਹਿੰਦਰ ਕੌਰ ਪੰਡੋਰੀ ਰਣ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ ਹੈ । ਉਹ ਤਕਰੀਬਨ 75 ਸਾਲ ਦੀ ਉਮਰ ਵਿਚ ਸੰਸਾਰ ਨੂੰ ਅਲਵਿਦਾ ਕਹਿ ਗਏ। ਪਿੰਡ ਪੰਡੋਰੀ ਰਣ ਸਿੰਘ ਵਿਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਿੰਡ ਪੰਡੋਰੀ ਰਣ ਸਿੰਘ ਦੀ ਇਕਾਈ ਵਿਚ ਮੀਤ ਪ੍ਰਧਾਨ ਵਜੋਂ ਸ਼ਮਸ਼ੇਰ ਸਿੰਘ ਸੇਵਾ ਕਰ ਰਹੇ ਹਨ। ਮਾਤਾ ਮਹਿੰਦਰ ਕੌਰ ਪੰਡੋਰੀ ਰਣ ਸਿੰਘ ਵੀ ਬੜੇ ਸੂਝਵਾਨ ਅਤੇ ਸੁਚੱਜੇ ਢੰਗ ਨਾਲ ਪਰਿਵਾਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਿਚ ਬੜੀ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਰਹੇ ਹਨ। ਉਹ ਹਰ ਧਰਨੇ ਮੁਜ਼ਾਹਰੇ ਵਿਚ ਸ਼ਾਮਿਲ ਹੋਏ, ਜੋ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਹਰ ਸਰਕਾਰ ਦੇ ਰਾਜ ਵਿਚ ਲਾਏ ਅਤੇ ਕਾਮਯਾਬ ਹੋਏ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ, ਜ਼ਿਲ੍ਹਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ੍ਹ, ਪ੍ਰਧਾਨ ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਕੁਲਵਿੰਦਰ ਸਿੰਘ ਪੰਡੋਰੀ ਰਣ ਸਿੰਘ, ਨਰਿੰਦਰ ਸਿੰਘ ਪੰਡੋਰੀ ਰਣ ਸਿੰਘ, ਓਕਾਰ ਸਿੰਘ ਪੰਡੋਰੀ ਰਣ ਸਿੰਘ, ਗੁਰਸੇਵਕ ਸਿੰਘ ਪੰਡੋਰੀ ਰਣ ਸਿੰਘ ਤੇ ਹੋਰ ਇਕਾਈਆ ਵਿੱਚੋਂ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਹਾਜਰੀ ਭਰ ਕੇ ਸ਼ਮਸ਼ੇਰ ਸਿੰਘ ਪੰਡੋਰੀ ਰਣ ਸਿੰਘ ਨਾਲ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕਿਸਾਨ ਆਗੂਆਂ ਕਿਹਾ ਉਨ੍ਹਾਂ ਵਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ ਤੇ ਸ਼ਰਧਾਂਜਲੀ ਦਿੰਦਿਆਂ ਹੋਇਆ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜਥੇਬੰਦਕ ਝੰਡੇ ਨਾਲ ਨਿਵਾਜਿਆ ਗਿਆ।