ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ’ਚ ਮੋਟੇ ਅਨਾਜਾਂ ਦੀ ਪ੍ਰਦਰਸ਼ਨੀ ਲਾਈ
ਪ੍ਰਦਰਸ਼ਨੀ ’ਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਾਡਲ, ਚਾਰਟ ਆਦਿ ਤਿਆਰ ਕੀਤੇ ਗਏ ਤੇ ਉਨ੍ਹਾਂ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ
Publish Date: Sat, 25 Apr 2026 03:57 PM (IST)
Updated Date: Sun, 26 Apr 2026 04:02 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਵਿਖੇ ਮੋਟੇ ਅਨਾਜਾਂ ਦੀ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਦੀ ਆਰੰਭਤਾ ’ਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੂਲ-ਮੰਤਰ ਤੇ ਗੁਰਮੰਤਰ ਦਾ ਪਾਠ ਕੀਤਾ ਗਿਆ। ਮਾਪਿਆਂ ਤੇ ਅਧਿਆਪਕਾਂ ਦੀ ਮੀਟਿੰਗ ਦੌਰਾਨ ਸਕੂਲ ਦੇ ਸਹਿ-ਪਾਠਕ੍ਰਮ ਗਤੀਵਿਧੀਆਂ ਦੇ ਸਟਾਫ਼ ਦੀ ਦੇਖ-ਰੇਖ ਹੇਠ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਮੋਟੇ ਅਨਾਜਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ’ਚ ਵਿਸ਼ੇਸ਼ ਤੌਰ ਤੇ ਮੋਟੇ ਅਨਾਜ ਦੀਆਂ ਕਿਸਮਾਂ ਜਿਵੇਂ ਕਿ ਬਾਜਰਾ, ਜਵਾਰ, ਰਾਗੀ, ਕੋਧਰਾ ਆਦਿ, ਜੋ ਕਿ ਪੰਜਾਬ ਦੀਆਂ ਵਿਰਾਸਤੀ ਫ਼ਸਲਾਂ ਹਨ, ਉਨ੍ਹਾਂ ਦੀ ਮੁੜ ਤੋਂ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਾਡਲ, ਚਾਰਟ ਆਦਿ ਤਿਆਰ ਕੀਤੇ ਗਏ ਤੇ ਉਨ੍ਹਾਂ ਨੂੰ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ। ਪ੍ਰਦਰਸ਼ਨੀ ’ਚ ਮੁੱਖ ਤੌਰ ’ਤੇ ਮਿੱਟੀ ਦੀ ਗੁਣਵੱਤਾ ਬਚਾਉਣ ਤੇ ਕੀਟਨਾਸ਼ਕ ਰਹਿਤ ਖੇਤੀ ਕਰਨ ਲਈ ਆਏ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ’ਚ ਪੰਜਾਬ ਦੀਆਂ ਵਿਰਾਸਤੀ ਤੇ ਮੌਜੂਦਾ ਫ਼ਸਲਾਂ ਨੂੰ ਉਗਾਉਣ ਲਈ ਪਾਣੀ ਦੀ ਖ਼ਪਤ, ਵਰਤੀਆਂ ਜਾਣ ਵਾਲੀਆਂ ਦਵਾਈਆਂ ਤੇ ਇਨ੍ਹਾਂ ਦੇ ਚੰਗੇ-ਮਾੜੇ ਨਤੀਜਿਆਂ ਤੋਂ ਸਾਰਿਆਂ ਨੂੰ ਜਾਣੂੰ ਕਰਵਾਇਆ ਗਿਆ ਅਤੇ ਵਾਤਾਵਰਨ ’ਚ ਫੈਲੇ ਪ੍ਰਦੂਸ਼ਣ ਨੂੰ ਘਟਾਉਣ ਤੇ ਭਵਿੱਖ ’ਚ ਪ੍ਰਦੂਸ਼ਣ ਦੇ ਫੈਲਣ ਤੇ ਰੋਕ ਲਾਉਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਗਿਆਨ ਭਰਪੂਰ ਸ਼ਬਦਾਂ ਨਾਲ ਜੈਵਿਕ ਖੇਤੀ ਕਰਨ, ਪ੍ਰਦੂਸ਼ਣ ਨੂੰ ਘਟਾਉਣ ਲਈ ਤੇ ਰੁੱਖ ਲਾ ਕੇ ਧਰਤੀ ਨੂੰ ਬਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਬਾਬਾ ਬਲਦੇਵ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ, ਵਰਿਆਮ ਸਿੰਘ, ਬਾਬਾ ਉੱਤਮ ਸਿੰਘ ਚੈਰੀਟੇਬਲ ਟਰੱਸਟ, ਸਕੂਲ ਹੈੱਡਮਿਸਟ੍ਰੈੱਸ, ਸਮੁੱਚਾ ਸਟਾਫ਼ ਵਿਦਿਆਰਥੀ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।