ਭਿੱਖੀਵਿੰਡ ਨਗਰ ਪੰਚਾਇਤ ਚੋਣਾਂ ਦੇ 12 ਵਾਰਡਾਂ ’ਚ ਸਿਆਸੀ ਮੁਕਾਬਲਾ ਤੇਜ਼, ਇੱਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ, ਪ੍ਰਬੰਧਾਂ ਦੀ ਘਾਟ ਕਾਰਨ ਬਜ਼ੁਰਗ ਪਰੇਸ਼ਾਨ
ਤਰਨਤਾਰਨ ਜ਼ਿਲ੍ਹੇ ਦੀ ਭਿੱਖੀਵਿੰਡ ਨਗਰ ਪੰਚਾਇਤ ਲਈ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਅਮਨ ਅਮਾਨ ਨਾਲ ਜਾਰੀ ਹੈ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਦਿਖਾਈ ਦਿੱਤਾ। ਸਵੇਰ ਤੋਂ ਹੀ ਪੋਲਿੰਗ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਗਰਮੀ ਦੇ ਚੱਲਦਿਆਂ ਲੋਕ ਸਵੇਰ ਵੇਲੇ ਵੋਟਾਂ ਪਾਉਣ ਨੂੰ ਤਰਜੀਹ ਦੇ ਰਹੇ ਸਨ। ਭਿੱਖੀਵਿੰਡ ਦੀਆਂ 13 ਵਾਰਡਾਂ ’ਚੋਂ 2 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਬਿਨਾਂ ਮੁਕਾਬਲਾ ਜੇਤੂ ਹੋ ਚੁੱਕੇ ਹਨ। ਜਦੋਂਕਿ 12 ਵਾਰਡਾਂ ਲਈ 53 ਉਮੀਦਵਾਰ ਮੈਦਾਨ ’ਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਕਤਾਰਾਂ ਵਿਚ ਲੱਗੇ ਲੋਕ ਕਰਨ ਜਾ ਰਹੇ ਹਨ।
Publish Date: Tue, 26 May 2026 11:50 AM (IST)
Updated Date: Tue, 26 May 2026 11:56 AM (IST)
ਰਾਜਨ ਚੋਪੜਾ, ਪੰਜਾਬੀ ਜਾਗਰਣ, ਭਿੱਖੀਵਿੰਡ। ਤਰਨਤਾਰਨ ਜ਼ਿਲ੍ਹੇ ਦੀ ਭਿੱਖੀਵਿੰਡ ਨਗਰ ਪੰਚਾਇਤ ਲਈ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਅਮਨ ਅਮਾਨ ਨਾਲ ਜਾਰੀ ਹੈ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਦਿਖਾਈ ਦਿੱਤਾ। ਸਵੇਰ ਤੋਂ ਹੀ ਪੋਲਿੰਗ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਗਰਮੀ ਦੇ ਚੱਲਦਿਆਂ ਲੋਕ ਸਵੇਰ ਵੇਲੇ ਵੋਟਾਂ ਪਾਉਣ ਨੂੰ ਤਰਜੀਹ ਦੇ ਰਹੇ ਸਨ। ਭਿੱਖੀਵਿੰਡ ਦੀਆਂ 13 ਵਾਰਡਾਂ ’ਚੋਂ 2 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਬਿਨਾਂ ਮੁਕਾਬਲਾ ਜੇਤੂ ਹੋ ਚੁੱਕੇ ਹਨ। ਜਦੋਂਕਿ 12 ਵਾਰਡਾਂ ਲਈ 53 ਉਮੀਦਵਾਰ ਮੈਦਾਨ ’ਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਕਤਾਰਾਂ ਵਿਚ ਲੱਗੇ ਲੋਕ ਕਰਨ ਜਾ ਰਹੇ ਹਨ।
ਵਹੀਲ ਚੇਅਰ ਨਾ ਹੋਣ ’ਤੇ ਈਓ ਨੇ ਕਿਹਾ ਸਾਡੇ ਕੋਲ ਤਾਂ ਟਰਾਲੀ ਆ
ਭਿੱਖੀਵਿੰਡ ਨਗਰ ਪੰਚਾਇਤ ਦੇ ਕੁਝ ਬੂਥਾਂ ’ਤੇ ਵਹੀਲ ਚੇਅਰ ਨਾ ਹੋਣ ਕਾਰਨ ਬਜ਼ੁਰਗਾਂ ਨੂੰ ਉਨ੍ਹਾਂ ਦੇ ਵਾਰਸ ਚੁੱਕ ਕੇ ਵੋਟ ਪਾਉਣ ਲਈ ਲਿਜਾਂਦੇ ਦਿਖਾਈ ਦਿੱਤੇ। ਜਦੋਂਕਿ ਕਈਆਂ ਨੂੰ ਮੋਟਰਸਾਈਕਲ ਵੀ ਪੋਲਿੰਗ ਕੇਂਦਰ ਤਕ ਲਿਜਾਣਾ ਪਿਆ।
ਜਦੋਂ ਇਸ ਸਬੰਧੀ ਨਗਰ ਪੰਚਾਇਤ ਭਿੱਖੀਵਿੰਡ ਦੇ ਈ.ਓ. ਧਰਮਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ‘ਸਾਰੇ ਕੰਮ ਅਸੀਂ ਥੋੜੀ ਕਰਨੇ ਆ.... ਜੇ ਕਿਸੇ ਨੂੰ ਤੰਗੀ ਆ ਰਹੀ ਹੈ ਤਾਂ ਸਾਡੇ ਕੋਲ ਟਰੈਕਟਰ ਟਰਾਲੀ ਹੀ ਹੈ, ਕਹੋ ਤਾਂ ਉਸੇ ’ਤੇ ਛੱਡ ਆਉਂਦੇ ਆਂ....’ ਹਾਲਾਂਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪੋਲਿੰਗ ਕੇਂਦਰਾਂ ’ਤੇ ਰੈਂਪ, ਵਹੀਲ ਚੇਅਰ, ਪਾਣੀ ਅਤੇ ਛਾਂ ਦੇ ਪ੍ਰਬੰਧ ਕਰਨਾ ਲਾਜ਼ਮੀ ਹੁੰਦਾ ਹੈ ਪਰ ਭਿੱਖੀਵਿੰਡ ’ਚ ਇਸ ਮੁੱਖ ਸਹੂਲਤ ਤੋਂ ਬਜ਼ੁਰਗ ਅਤੇ ਦਿਵਿਆਂਗ ਵੋਟਰ ਡਾਹਢੇ ਪ੍ਰੇਸ਼ਾਨ ਰਹੇ।