ਤਰਨਤਾਰਨ ਦੇ ਪਿੰਡ ਸਕੱਤਰਾ 'ਚੋਂ ਮਿਲਿਆ ਪਾਕਿ ਤੋਂ ਆਇਆ ਡ੍ਰੋਨ, ਅਗਲੇਰੀ ਜਾਂਚ ਸ਼ੁਰੂ
ਦੱਸਿਆ ਜਾ ਰਿਹਾ ਹੈ ਕਿ ਉਕਤ ਡ੍ਰੋਨ ਸਰਹੱਦ ਪਾਰੋਂ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਮਿਲੀ ਸੂਚਨਾ ਦੇ ਅਧਾਰ ’ਤੇ ਉਨ੍ਹਾਂ ਨੇ ਸਕੱਤਰਾ ਪਿੰਡ ਦੇ ਇਲਾਕੇ ਵਿੱਚੋਂ ਗਰੇਅ ਰੰਗ ਦਾ ਡੀਜੇਆਈ ਕੰਪਨੀ ਦਾ ਡ੍ਰੋਨ ਬਰਾਮਦ ਕੀਤਾ।
Publish Date: Fri, 17 Apr 2026 11:57 AM (IST)
Updated Date: Fri, 17 Apr 2026 11:58 AM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਪਿੰਡ ਸਕੱਤਰਾ ਦੇ ਇਲਾਕੇ ਵਿੱਚੋਂ ਥਾਣਾ ਵਲਟੋਹਾ ਦੀ ਪੁਲਿਸ ਨੇ ਡ੍ਰੋਨ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਡ੍ਰੋਨ ਸਰਹੱਦ ਪਾਰੋਂ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਮਿਲੀ ਸੂਚਨਾ ਦੇ ਅਧਾਰ ’ਤੇ ਉਨ੍ਹਾਂ ਨੇ ਸਕੱਤਰਾ ਪਿੰਡ ਦੇ ਇਲਾਕੇ ਵਿੱਚੋਂ ਗਰੇਅ ਰੰਗ ਦਾ ਡੀਜੇਆਈ ਕੰਪਨੀ ਦਾ ਡ੍ਰੋਨ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਡ੍ਰੋਨ ਦੇ ਨਾਲ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਜਦੋਂ ਕਿ ਅਣਪਛਾਤੇ ਵਿਅਕਤੀ ਵਿਰੁੱਧ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।