ਡਾ. ਵੇਂਈਪੂੰਈ ਨੇ ਸੁਖਵੰਤ ਭੱਪੀ ਨਾਲ ਕੀਤਾ ਦੁੱਖ ਸਾਂਝਾ
ਡਾ. ਵੇਂਈਪੂੰਈ ਤੇ ਸਾਥੀਆਂ ਨੇ ਮ੍ਰਿਤਕ ਦੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਵੀ ਕੀਤੀ
Publish Date: Wed, 29 Apr 2026 07:20 PM (IST)
Updated Date: Thu, 30 Apr 2026 04:14 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈਪੂੰਈ ਸਿਹਤ ਵਿਭਾਗ ਦੇ ਸੇਵਾਮੁਕਤ ਕਰਮਚਾਰੀ ਤੇ ਆਮ ਆਦਮੀ ਪਾਰਟੀ ਬੀਸੀ ਵਿੰਗ ਦੇ ਬਲਾਕ ਪ੍ਰਧਾਨ ਸੁਖਵੰਤ ਸਿੰਘ ਭੱਪੀ ਦੇ ਭਰਾ ਸੁਖਵਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਫ਼ਤਿਆਬਾਦ ਪੁੱਜੇ। ਇਸ ਮੌਕੇ ਡਾ. ਵੇਂਈਪੂੰਈ ਨੇ ਸੁਖਵੰਤ ਸਿੰਘ ਭੱਪੀ ਤੇ ਮ੍ਰਿਤਕ ਸੁਖਵਿੰਦਰ ਸਿੰਘ ਦੇ ਸਪੁੱਤਰ ਜਗਰੂਪ ਸਿੰਘ ਸਣੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਦੁਖਦਾਈ ਘਟਨਾ ਨੂੰ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਡਾ. ਵੇਂਈਪੂੰਈ ਤੇ ਸਾਥੀਆਂ ਨੇ ਮ੍ਰਿਤਕ ਦੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਵੀ ਕੀਤੀ। ਸੁਖਵੰਤ ਸਿੰਘ ਭੱਪੀ ਨੇ ਡਾ. ਵੇਂਈਪੂੰਈ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਮੌਤ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਹੋਈ। ਸੁਖਵਿੰਦਰ ਸਿੰਘ ਆਪਣੀ ਬੇਟੀ ਦੀ ਦਵਾਈ ਲੈ ਕੇ ਆਪਣੇ ਘਰ ਆ ਰਿਹਾ ਸੀ ਕਿ ਅਚਾਨਕ ਰਸਤੇ ’ਚ ਇਕ ਭਿਆਨਕ ਹਾਦਸਾ ਵਾਪਰ ਗਿਆ ਤੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਸੁਖਵਿੰਦਰ ਸਿੰਘ ਘਰ ’ਚ ਇਕਲੌਤਾ ਕਮਾਊ ਸੀ। ਜਦੋਂਕਿ ਪਰਿਵਾਰ ਵਿਚ ਇਕ ਨਾਬਾਲਗ ਬੇਟਾ ਤੇ ਦੋ ਪੜ੍ਹਾਈ ਕਰਦੀਆਂ ਬੇਟੀਆਂ ਛੱਡ ਗਿਆ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ ’ਚ ਕੋਈ ਵੀ ਕਮਾਈ ਦਾ ਸਾਧਨ ਨਹੀਂ ਰਿਹਾ। ਡਾਕਟਰ ਅਵਤਾਰ ਸਿੰਘ ਵੇਈਂਪੂੰਈ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਬੱਚਿਆਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ।
਼ਉਨ੍ਹਾਂ ਨੇ ਸਮਾਜਿਕ ਜਥੇਬੰਦੀਆਂ ਨੂੰ ਵੀ ਬੱਚਿਆਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਤਾਂ ਕਿ ਬੱਚੇ ਆਪਣੀ ਪੜ੍ਹਾਈ ਪੂਰੀ ਕਰ ਸਕਣ ਤੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਇਸ ਮੌਕੇ ਸੁਖਵੰਤ ਸਿੰਘ ਭੱਪੀ, ਉਨ੍ਹਾਂ ਦੀ ਮੈਂਬਰ ਪੰਚਾਇਤ ਪਤਨੀ ਕਸ਼ਮੀਰ ਕੌਰ, ਜੋਗਿੰਦਰ ਸਿੰਘ ਦੇਲਾਵਾਲ, ਰਣਜੀਤ ਸਿੰਘ ਅਤੇ ਪਰਿਵਾਰ ਦੇ ਮੈਂਬਰ ਹਾਜ਼ਰ ਸਨ।