ਕਾਗਜ਼ਾਂ ਤੱਕ ਸੀਮਤ ਰਹਿ ਗਈ 'ਡੋਰ-ਸਟੈੱਪ ਡਿਲੀਵਰੀ': ਆਨਲਾਈਨ ਦਸਤਾਵੇਜ਼ ਘਰ ਪਹੁੰਚਾਉਣ ਦੀ ਯੋਜਨਾ ਦਾ ਨਿਕਲਿਆ ਦਿਵਾਲਾ
ਭਗਵੰਤ ਮਾਨ ਦੀ ਸਰਕਾਰ ਵੱਡੀਆਂ-ਵੱਡੀਆਂ ਗਰੰਟੀਆਂ ਅਤੇ ਵਾਅਦੇ ਲੋਕਾਂ ਨਾਲ ਕਰ ਰਹੀ ਹੈ। ਪਰ ਉਸ ਸਮੇਂ ਇਨ੍ਹਾਂ ਵਾਅਦਿਆਂ ਦੀ ਫੂਕ ਨਿਕਲੀ। ਜਦੋਂ 1076 ਆਨਲਾਈਨ ਨੰਬਰ ’ਤੇ ਲੋਕ ਰੈਜੀਡੈਂਸ, ਜਾਤੀ ਸਰਟੀਫਿਕੇਟ, ਇਨਕਮ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਅਪਲਾਈ ਕਰਦੇ ਹਨ ਤਾਂ ਮਹੀਨਿਆਂ ਬੱਧੀ ਲੋਕਾਂ ਨੂੰ ਸਰਟੀਫਿਕੇਟ ਜਾਰੀ ਨਹੀਂ ਹੁੰਦੇ। ਜਿਸ ਦੀ ਮਿਸਾਲ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਰੇਸ਼ਮ ਸਿੰਘ ਫੈਲੋਕੇ ਨੇ ਦਿੰਦੇ ਦੱਸਿਆ ਕਿ ਉਹ ਆਪਣਾ ਰੈਜੀਡੈਂਸ ਸਰਟੀਫਿਕੇਟ 1076 ਨੰਬਰ ’ਤੇ ਕਾਲ ਕਰਕੇ ਅਪਲਾਈ ਕੀਤਾ ਸੀ।
Publish Date: Sat, 23 May 2026 12:08 PM (IST)
Updated Date: Sat, 23 May 2026 12:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਭਗਵੰਤ ਮਾਨ ਦੀ ਸਰਕਾਰ ਵੱਡੀਆਂ-ਵੱਡੀਆਂ ਗਰੰਟੀਆਂ ਅਤੇ ਵਾਅਦੇ ਲੋਕਾਂ ਨਾਲ ਕਰ ਰਹੀ ਹੈ। ਪਰ ਉਸ ਸਮੇਂ ਇਨ੍ਹਾਂ ਵਾਅਦਿਆਂ ਦੀ ਫੂਕ ਨਿਕਲੀ। ਜਦੋਂ 1076 ਆਨਲਾਈਨ ਨੰਬਰ ’ਤੇ ਲੋਕ ਰੈਜੀਡੈਂਸ, ਜਾਤੀ ਸਰਟੀਫਿਕੇਟ, ਇਨਕਮ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਅਪਲਾਈ ਕਰਦੇ ਹਨ ਤਾਂ ਮਹੀਨਿਆਂ ਬੱਧੀ ਲੋਕਾਂ ਨੂੰ ਸਰਟੀਫਿਕੇਟ ਜਾਰੀ ਨਹੀਂ ਹੁੰਦੇ। ਜਿਸ ਦੀ ਮਿਸਾਲ ਜ਼ਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਰੇਸ਼ਮ ਸਿੰਘ ਫੈਲੋਕੇ ਨੇ ਦਿੰਦੇ ਦੱਸਿਆ ਕਿ ਉਹ ਆਪਣਾ ਰੈਜੀਡੈਂਸ ਸਰਟੀਫਿਕੇਟ 1076 ਨੰਬਰ ’ਤੇ ਕਾਲ ਕਰਕੇ ਅਪਲਾਈ ਕੀਤਾ ਸੀ।
ਲਗਭਗ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੈਨੂੰ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ। ਜੇਕਰ ਅਧਿਕਾਰੀਆ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਪਾਸ ਜਵਾਬ ਹੁੰਦਾ ਹੈ ਕਿ ਤੁਹਾਡਾ ਸਰਟੀਫਿਕੇਟ ਤਹਿਸੀਲਦਾਰ ਦੇ ਰੀਡਰ ਕੋਲ ਪਿਆ ਹੈ ਤੇ ਅਜੇ ਤਹਿਸੀਲਦਾਰ ਨੇ ਦਸਤਖਤ ਨਹੀਂ ਕੀਤੇ। ਰੇਸ਼ਮ ਸਿੰਘ ਫੈਲੋਕੇ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਬੂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰੇ ਅਤੇ ਆਨਲਾਈਨ ਡਿਊਟੀ ਦੇ ਤਾਇਨਾਤ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਕਰੇ। ਇਨ੍ਹਾਂ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੌਰ ਨਾ ਕੀਤਾ ਤਾਂ ਡਿਪਟੀ ਕਮਿਸ਼ਨਰ ਤਰਨਤਾਰਨ ਅੱਗੇ ਧਰਨਾ ਦਿੱਤਾ ਜਾਵੇਗਾ।