ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨੇ ਦੇਸ਼ ਨੂੰ ਤਰੱਕੀ ਤੇ ਉੱਨਤੀ ਖੁਸ਼ਹਾਲੀ ਵੱਲ ਲਿਆਂਦਾ ਹੈ।

ਪੱਟੀ ਤੇ ਭਿੱਖੀਵਿੰਡ ਦੀਆਂ ਸਥਾਨਕ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਧਾਨ ਸੰਧੂ ਨੇ ਕੀਤੀ ਸੰਗਠਨਾਤਮਿਕ ਬੈਠਕ
ਅਨੁਸਾਸ਼ਨ ਤੇ ਸੰਗਠਨ ’ਚ ਰਹਿ ਕੇ ਕੰਮ ਕਰਨ ਵਾਲੇ ਵਰਕਰ ਹੀ ਹੋਣਗੇ ਭਾਜਪਾ ਦਾ ਭਵਿੱਖ - ਡਾ. ਰੈਣਾ
ਸਟਾਫ਼ ਰਿਪੋਰਟਰ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ’ਚ ਹੋਣ ਜਾ ਰਹੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਤਹਿਤ ਜ਼ਿਲ੍ਹੇ ’ਚ ਆਉਂਦੀ ਨਗਰ ਕੌਂਸਲ ਪੱਟੀ ਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਸਬੰਧੀ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਪ੍ਰਮੁੱਖ ਆਗੂਆਂ ਦੀ ਵਿਸ਼ੇਸ਼ ਸੰਗਠਨਾਤਮਿਕ ਬੈਠਕ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ ਗਈ।
ਜਿਸ ’ਚ ਵਿਸ਼ੇਸ਼ ਤੌਰ ’ਤੇ ਕੌਮੀ ਸਕੱਤਰ ਅਤੇ ਜੰਮੂ ਤੋਂ ਭਾਜਪਾ ਵਿਧਾਇਕ ਡਾ. ਨਰਿੰਦਰ ਰੈਣਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪ੍ਰਦੇਸ਼ ਸਕੱਤਰ ਰਾਕੇਸ਼ ਸ਼ਰਮਾ, ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ, ਪੱਟੀ ਦੇ ਇਲੈਕਸ਼ਨ ਇੰਚਾਰਜ ਰਣਬੀਰ ਸਿੰਘ ਮੂਧਲ, ਭਿੱਖੀਵਿੰਡ ਦੇ ਇਲੈਕਸ਼ਨ ਇੰਚਾਰਜ ਸਤਿੰਦਰ ਸਿੰਘ ਮਾਖੋਵਾਲ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਰਹੇ, ਜਿਨ੍ਹਾਂ ਨੂੰ ਜ਼ਿਲ੍ਹਾ ਟੀਮ ਵੱਲੋਂ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਮੀਟਿੰਗ ’ਚ ਜ਼ਿਲ੍ਹਾ ਤਰਨਤਾਰਨ ਦੇ ਸਰਕਲ ਪ੍ਰਧਾਨ, ਮੋਰਚਿਆਂ ਦੇ ਜ਼ਿਲ੍ਹਾ ਪ੍ਰਧਾਨ ਤੇ ਪ੍ਰਮੁੱਖ ਆਗੂਆਂ ਨੂੰ ਅਗਾਮੀ ਚੋਣਾਂ ਸਬੰਧੀ ਡਿਊਟੀਆਂ ਦਿੱਤੀਆਂ ਗਈਆਂ, ਜਿਨ੍ਹਾਂ ਵੱਲੋਂ ਪੂਰੀ ਤਨਦੇਹੀ ਨਾਲ ਪਾਰਟੀ ਦੀ ਮਜ਼ਬੂਤੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਤਿਆਰੀਆਂ ਦਾ ਜ਼ਾਇਜਾ ਲੈਣ ਮੌਕੇ ਕੌਮੀ ਸਕੱਤਰ ਡਾ. ਨਰਿੰਦਰ ਰੈਣਾ ਨੇ ਕਿਹਾ ਕਿ ਭਾਰਤ ਦੇਸ਼ ਅੰਦਰ ਹੁਣ ਪਰਿਵਾਰ ਵਾਦ ਪਾਰਟੀਆਂ ਨੂੰ ਲੋਕ ਚਲਦਾ ਕਰ ਚੁੱਕੇ ਹਨ ਤੇ ਭਾਰਤੀ ਜਨਤਾ ਪਾਰਟੀ ਜੋ ਗ਼ਰੀਬਾਂ ਦੀ ਮਸੀਹਾ ਪਾਰਟੀ ਹੈ ਨੂੰ ਹਰ ਸੂਬੇ ’ਚ ਸੱਤਾ ਇਸ ਕਰ ਕੇ ਦੇ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨੇ ਦੇਸ਼ ਨੂੰ ਤਰੱਕੀ ਤੇ ਉੱਨਤੀ ਖੁਸ਼ਹਾਲੀ ਵੱਲ ਲਿਆਂਦਾ ਹੈ।
ਡਾ. ਰੈਣਾ ਨੇ ਕਿਹਾ ਕਿ ਪਾਰਟੀ ਸੰਗਠਨ ਦੀ ਮਜ਼ਬੂਤੀ ਲਈ ਅਨੁਸਾਸ਼ਨ ਤੇ ਸੰਗਠਨ ਦੇ ਨਿਯਮਾਂ ’ਚ ਰਹਿ ਕੇ ਕੰਮ ਕਰਨ ਵਾਲੇ ਮਿਹਨਤੀ ਵਰਕਰ ਹੀ ਭਾਜਪਾ ਦਾ ਭਵਿੱਖ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਆਈ ਹੋਈ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਤੇ ‘ਜੀ ਆਇਆਂ’ ਆਖਦਿਆਂ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੇ ਆਗੂ ਪਹਿਲਾਂ ਵੀ ਪਾਰਟੀ ਦੇ ਹਰ ਨਿਯਮ ਨੂੰ ਪ੍ਰਵਾਨ ਕਰਕੇ ਕੰਮ ਕਰਦੇ ਹਨ ਤੇ ਹੁਣ ਵੀ ਪੂਰੇ ਜੋਸ਼ ਹੋਸ਼ ਤੇ ਮਿਹਨਤ ਨਾਲ ਪੱਟੀ ਅਤੇ ਭਿੱਖੀਵਿੰਡ ਚੋਣਾਂ ’ਚ ਭਾਜਪਾ ਦੀ ਜਿੱਤ ਲਈ ਕੰਮ ਕਰਨਗੇ।
ਇਸ ਮੌਕੇ ਮਹਾਂ ਮੰਤਰੀ ਹਰਪ੍ਰੀਤ ਸਿੰਘ ਸ਼ਿੰਦਬਾਦ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਜਸਕਰਨ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਮੀਤ ਪ੍ਰਧਾਨ ਰਿਤੇਸ਼ ਚੋਪੜਾ, ਮੀਤ ਪ੍ਰਧਾਨ ਨੇਤਰਪਾਲ ਸਿੰਘ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐੱਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਘੱਟ ਗਿਣਤੀ ਮੋਰਚਾ ਸਲੀਮ ਅਹਿਮਦ, ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ, ਸਕੱਤਰ ਹਰਮਨਦੀਪ ਸਿੰਘ ਕੱਲਾ, ਸਕੱਤਰ ਸਵਿੰਦਰ ਸਿੰਘ ਪੰਨੂ, ਸਕੱਤਰ ਹਰਜੀਤ ਸਿੰਘ ਕੰਗ, ਆਰਟੀਆਈ ਆਗੂ ਰਜਿੰਦਰ ਸ਼ਰਮਾ, ਨੌਜਵਾਨ ਆਗੂ ਗੁਰਲਾਲ ਸਿੰਘ ਅਲਗੋਂ, ਮੋਰਚਾ ਜਨਰਲ ਸਕੱਤਰ ਅਮਨ ਅਰੋੜਾ, ਜਸਬੀਰ ਸਿੰਘ, ਮੇਜਰ ਸਿੰਘ ਗਿੱਲ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਭੋਲਾ ਸਿੰਘ ਰਾਣਾ ਗੰਡੀਵਿੰਡ, ਦਿਲਬਾਗ ਸਿੰਘ ਖਾਰਾ, ਡਾ. ਸੁਖਵੰਤ ਸਿੰਘ ਮੂਸੇ, ਕਰਮਜੀਤ ਸਿੰਘ ਗੱਗੋਬੂਹਾ, ਮੇਹਰ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਖੁਸ਼ਪਿੰਦਰ ਸਿੰਘ, ਸੁਖਵਿੰਦਰ ਸਿੰਘ, ਵਿਜੇ ਵਿਨਾਇਕ, ਕਾਰਜ ਸਿੰਘ ਸ਼ਾਹ, ਗੌਰਵ ਦੇਵਗਨ, ਮਲਕੀਤ ਸਿੰਘ, ਜੇਈ ਗੁਰਬਚਨ ਸਿੰਘ, ਸੁਖਦੇਵ ਸਿੰਘ ਮਾਲੂਵਾਲ, ਮਨਜੀਤ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਸਾਹਿਬ ਸਿੰਘ, ਰਾਜਨ ਕੁਮਾਰ, ਸਰਬਜੀਤ ਸਿੰਘ, ਬਚਿੱਤਰ ਸਿੰਘ, ਰਾਮੇਸ਼ ਕਲਸੀ, ਜਸਵਿੰਦਰ ਸਿੰਘ, ਘਣਸ਼ਿਆਮ ਜੋਸ਼ੀ, ਅਮਨ ਸ਼ਰਮਾ, ਪਰਮਜੀਤ ਸਿੰਘ, ਚਰਨਜੀਤ ਸਿੰਘ ਖਾਲਸਾ, ਦਲਜਿੰਦਰ ਸਿੰਘ ਖਾਲਸਾ, ਰਾਮੇਸ਼ ਕਲਸੀ, ਲਖਵਿੰਦਰ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਮੁਖਤਾਰ ਸਿੰਘ, ਜੋਧਬੀਰ ਸ਼ਰਮਾ, ਸਮਸ਼ੇਰ ਸਿੰਘ, ਹਰਭਾਗ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ, ਗੁਰਨੇਕ ਸਿੰਘ, ਨਛੱਤਰ ਸਿੰਘ, ਨੰਬਰਦਾਰ ਜਗੀਰ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ, ਰਵਿੰਦਰ ਕੁਮਾਰ, ਜਤਿੰਦਰ ਖੁਰਾਣਾ, ਜੰਗਾ ਸਿੰਘ, ਅਮਰ ਸਿੰਘ ਤੋਂ ਇਲਾਵਾ ਜ਼ਿਲ੍ਹੇ ਭਰ ਤੋਂ ਸੈਂਕੜੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ।