ਮਾਤਾ ਸੁਖਵਿੰਦਰ ਕੌਰ ਦਾ ਅੰਤਿਮ ਸਸਕਾਰ ਐਤਵਾਰ ਨੂੰ ਸਥਾਨਕ ਸੱਚਖੰਡ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਦੇ ਤਰਨਤਾਰਨ ਜ਼ਿਲ੍ਹੇ ਤੋਂ ਸੀਨੀਅਰ ਆਗੂ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਸੁਖਵਿੰਦਰ ਕੌਰ ਔਲਖ ਦਾ ਲੰਘੀ ਰਾਤ ਅਚਾਨਕ ਦੇਹਾਂਤ ਹੋ ਗਿਆ। ਮਾਤਾ ਸੁਖਵਿੰਦਰ ਕੌਰ ਦਾ ਅੰਤਿਮ ਸਸਕਾਰ ਐਤਵਾਰ ਨੂੰ ਸਥਾਨਕ ਸੱਚਖੰਡ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਸਪੁੱਤਰ ਗੁਰਸੇਵਕ ਸਿੰਘ ਔਲਖ ਅਤੇ ਅਬੀਨਾਸ਼ ਸਿੰਘ ਔਲਖ ਨੇ ਦਿੱਤੀ। ਇਸ ਮੌਕ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਆਗੂਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਆਗੂਆਂ, ਸਮਾਜ ਸੇਵੀਆਂ ਅਤੇ ਧਾਰਮਿਕ ਸ਼ਖਸੀਅਤਾਂ ਨੇ ਅੰਤਿਮ ਯਾਤਰਾ ਵਿਚ ਸ਼ਾਮਿਲ ਹੋ ਕੇ ਜਿਥੇ ਮਾਤਾ ਸੁਖਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਥੇ ਹੀ ਗੁਰਸੇਵਕ ਸਿੰਘ ਔਲਖ ਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ।
ਮਾਤਾ ਸੁਖਵਿੰਦਰ ਕੌਰ ਔਲਖ ਦੀ ਅੰਤਿਮ ਯਾਤਰਾ ਵਿਚ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਤਰਨਤਾਰਨ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਕਰਨਬੀਰ ਸਿੰਘ ਬੁਰਜ, ਜ਼ਿਲ੍ਹਾ ਯੋਜਨਾ ਕਮੇਟੀ ਤਰਨਤਾਰਨ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਨਗਰ ਸੁਧਾਰ ਟਰੱਸਟ ਤਰਨਤਾਰਨ ਦੇ ਚੇਅਰਮੈਨ ਰਾਜਿੰਦਰ ਸਿੰਘ ਉਸਮਾ, ਡਾਇਰੈਕਟਰ ਹਰਪ੍ਰੀਤ ਸਿੰਘ ਧੁੰਨਾ, ਡਾਇਰੈਕਟਰ ਸੇਵਕਪਾਲ ਸਿੰਘ ਝੰਡੇਰ, ਪੇਡਾ ਚੇਅਰਪਰਸਨ ਨਵਜੌਤ ਕੌਰ ਹੁੰਦਲ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ ਗੁਰਮਿੰਦਰ ਸਿੰਘ ਰਟੌਲ, ‘ਆਪ’ ਆਗੂ ਲਖਬੀਰ ਸਿੰਘ ਰਟੌਲ, ਵਿਕਰਮ ਸਿੰਘ ਢਿੱਲੋਂ ਝਬਾਲ, ਐਡਵੋਕੇਟ ਰਾਕੇਸ਼ ਰਮਨ ਅਰੋੜਾ, ਚੇਅਰਮੈਨ ਮਾਰਕੀਟ ਕਮੇਟੀ ਖਡੂਰ ਸਾਹਿਬ ਅਮਿੰਦਰ ਐਮੀ, ਸਾਬਕਾ ਕੌਂਸਲਰ ਤਰਸੇਮਪ੍ਰੀਤ ਸਿੰਘ, ਪੰਜਾਬ ਵੇਅਰ ਹਾਊਸ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਕਾਂਗਰਸੀ ਆਗੂ ਨਰਿੰਦਰ ਸਿੰਘ ਸੰਧੂ, ਲੇਬਰਫੈਡ ਦੇ ਚੇਅਰਮੈਨ ਸ਼ੇਰ ਸਿੰਘ ਝੰਡੇਰ, ਇੰਸਪੈਕਟਰ ਜਸਬੀਰ ਸਿੰਘ ਭੱਗੂਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ, ‘ਆਪ’ ਦੇ ਵਲੰਟੀਅਰ ਅਤੇ ਹੋਰ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਗੁਰਸੇਵਕ ਸਿੰਘ ਔਲਖ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਾਤਾ ਦੇ ਅਕਾਲ ਚਲਾਣੇ ’ਤੇ ਹਮਦਰਦੀ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਪ੍ਰਮਾਤਮਾ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।
ਕੈਪਸ਼ਨ - ਸਵ. ਮਾਤਾ ਸੁਖਵਿੰਦਰ ਕੌਰ ਔਲਖ।
ਕੈਪਸ਼ਨ - ਚਿਖਾ ਨੂੰ ਅਗਨੀ ਦਿੰਦੇ ਹੋਏ ਸਪੁੱਤਰ ਗੁਰਸੇਵਕ ਸਿੰਘ ਔਲਖ, ਅਬੀਨਾਸ਼ ਸਿੰਘ ਔਲਖ।
ਕੈਪਸ਼ਨ - ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਚੇਅਰਮੈਨ ਗੁਰਵਿੰਦਰ ਸਿੰਘ, ਗੁਰਦੇਵ ਸਿੰਘ ਲਾਖਣਾ, ਰਜਿੰਦਰ ਸਿੰਘ ਉਸਮਾ, ਹਰਪ੍ਰੀਤ ਸਿੰਘ ਧੁੰਨਾ ਤੇ ਹੋਰ ਆਗੂ ਗੁਰਸੇਵਕ ਸਿੰਘ ਔਲਖ ਨਾਲ ਦੁੱਖ ਸਾਂਝਾ ਕਰਦੇ ਹੋਏ।
ਕੈਪਸ਼ਨ - ਸਾਬਕਾ ਚੇਅਰਮੈਨ ਗੁਰਮਿੰਦਰ ਸਿੰਘ ਰਟੌਲ, ਐਡਵੋਕੇਟ ਰਾਕੇਸ਼ ਰਮਨ ਅਰੋੜਾ ਅਤੇ ਲਖਬੀਰ ਸਿੰਘ ਰਟੌਲ ਸਣੇ ਹੋਰ ਆਗੂ ਦੁੱਖ ਵਿਚ ਸ਼ਰੀਕ ਹੁੰਦੇ ਹੋਏ।
ਕੈਪਸ਼ਨ- ‘ਆਪ’ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਗੁਰਸੇਵਕ ਸਿੰਘ ਔਲਖ ਨਾਲ ਦੁੱਖ ਪ੍ਰਗਟ ਕਰਨ ਮੌਕੇ।