ਬਿਜਲੀ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਧਰਨਾ
ਬਿਜਲੀ ਕੱਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਤਰਨ ਤਾਰਨ ਹਲਕੇ ਚ ਰੋਸ ਧਰਨਾ
Publish Date: Thu, 30 Apr 2026 08:31 PM (IST)
Updated Date: Fri, 01 May 2026 04:17 AM (IST)

ਕਿਹਾ- ਕੱਟਾਂ ਕਾਰਨ ਨਾ ਸਿਰਫ਼ ਆਮ ਜਨਤਾ ਸਗੋਂ ਕਿਸਾਨੀ ਅਤੇ ਵਪਾਰਕ ਵਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ ਅੱਤ ਦੀ ਗਰਮੀ ਵਿੱਚ ਲੰਬੇ-ਲੰਬੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਬੱਚੇ, ਬਜ਼ੁਰਗ ਅਤੇ ਬਿਮਾਰ ਲੋਕ ਇਸ ਭਿਆਨਕ ਗਰਮੀ ਵਿੱਚ ਤੜਫਣ ਲਈ ਮਜਬੂਰ ਹਨ। ਇਹ ਪ੍ਰਗਟਾਵਾ ਤਰਨਤਾਰਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਕੰਚਨਪ੍ਰੀਤ ਕੌਰ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਵਰ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਹਲਕਾ ਪੱਧਰ ’ਤੇ ਧਰਨੇ ਦੇਣ ਉਲੀਕੇ ਪ੍ਰੋਗਰਾਮ ਤਹਿਤ ਪਾਵਰਕਾਮ ਦੇ ਸਥਾਨਕ ਦਫ਼ਤਰ ਅੱਗੇ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਮੁਫ਼ਤ ਬਿਜਲੀ ਦੇ ਦਾਅਵੇ ਤਾਂ ਕਰਦੀ ਹੈ ਪਰ ਅਸਲੀਅਤ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਬਿਜਲੀ ਕੱਟਾਂ ਕਾਰਨ ਨਾ ਸਿਰਫ਼ ਆਮ ਜਨਤਾ ਸਗੋਂ ਕਿਸਾਨੀ ਅਤੇ ਵਪਾਰਕ ਵਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਬੀਬੀ ਕੰਚਨਪ੍ਰੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਪੰਜਾਬ ਦੇ ਲੋਕ ਬਿਜਲੀ ਦੀ ਬੂੰਦ-ਬੂੰਦ ਅਤੇ ਪੱਖੇ ਦੀ ਹਵਾ ਲਈ ਤਰਸ ਰਹੇ ਹਨ, ਜੇਕਰ ਬਿਜਲੀ ਦੀ ਸਪਲਾਈ ਤੁਰੰਤ ਦਰੁਸਤ ਨਾ ਕੀਤੀ ਗਈ ਅਤੇ ਇਹ ਕੱਟ ਬੰਦ ਨਾ ਹੋਏ, ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ। ਧਰਨੇ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਤਰਨਤਾਰਨ ਹਲਕੇ ਦੇ ਲੋਕਾਂ ਨਾਲ ਹੋ ਰਿਹਾ ਇਹ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਨਿਰਵਿਘਨ ਯਕੀਨੀ ਬਣਾਈ ਜਾਵੇ ਤਾਂ ਜੋ ਗਰਮੀ ਤੋਂ ਹਾਲੋ-ਬੇਹਾਲ ਹੋਏ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ , ਸੋਨੂ ਦਿੱਲੀ, ਕੌਂਸਲਰ ਸੰਜੀਵ ਕੁੰਦਰਾ, ਕੌਂਸਲਰ ਮਨੋਜ ਅਗਨੀਹੋਤਰੀ, ਕੌਂਸਲਰ ਹਰਜਿੰਦਰ ਸਿੰਘ, ਕੌਂਸਲਰ ਪਰਮਿੰਦਰ ਕੌਰ, ਸਤਿੰਦਰ ਸੋਨੀ, ਪਾਲਾ ਬੈਲਜੀਅਮ, ਮਨਜਿੰਦਰ ਸਿੰਘ ਐਮਾ, ਦਲਜੀਤ ਸਿੰਘ, ਅਮਨ, ਪ੍ਰਭਜੋਤ ਸਿੰਘ ਕੋਟ, ਦਲਜੀਤ ਸਿੰਘ ਐਮਾ, ਗੁਰਪ੍ਰੀਤ ਸਿੰਘ ਬੱਬੂ ਪਲਾਸੌਰ, ਜੱਗਾ, ਸੇਵਾ ਕੌਰ, ਅਜਮੇਰ ਸਿੰਘ ਕਾਕਾ ਛਾਪਾ, ਵਿੰਦੂ ਹੀਰਾਪੁਰ, ਭਿੰਦਾ ਭੁੱਚਰ, ਜੱਸਾ ਭੁੱਚਰ,ਸੁਖਚੈਨ ਸਿੰਘ ਬਲਾਕ ਸੰਮਤੀ ਮੈਂਬਰ, ਅਵਤਾਰ ਸਿੰਘ ਰਾਮਰੌਣੀ, ਬਲਜੀਤ ਸਿੰਘ ਛਿੱਛਰੇਵਾਲ, ਚੇਅਰਮੈਨ ਤੇਗਾ ਸਿੰਘ, ਚੇਅਰਮੈਨ ਗੁਰਬੀਰ ਸਿੰਘ, ਪੂਰਨ ਸਿੰਘ ਝਬਾਲ, ਕਾਲਾ ਢੰਡ, ਜੱਗਾ ਸੁਬੇਦਾਰ, ਅਵਤਾਰ ਸਿੰਘ ਠੱਠਗੜ੍ਹ, ਇੰਜੀਨੀਅਰ ਹਰਜਿੰਦਰ ਸਿੰਘ ਕੋਹਲੀਜਨਰਲ ਸਕੱਤਰ ਪੰਜਾਬ ਮੁਲਾਜਮ ਵਿੰਗ ਆਦਿ ਹਾਜਰ ਸਨ।