ਦਾਣਾ ਮੰਡੀ ’ਚ ਨਸ਼ਾ ਕਰਦਾ ਪੁਲਿਸ ਨੇ ਨੱਪਿਆ
ਦਾਣਾ ਮੰਡੀ ’ਚ ਨਸ਼ਾ ਕਰਦਾ ਪੁਲਿਸ ਨੇ ਨੱਪਿਆ
Publish Date: Wed, 20 May 2026 07:48 PM (IST)
Updated Date: Thu, 21 May 2026 04:07 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਥਾਣਾ ਗੋਇੰਦਵਾਲ ਸਾਹਿਬ ਦੀ ਅਨਾਜ ਮੰਡੀ ਵਿਚ ਬੈਠ ਕੇ ਨਸ਼ਾ ਕਰਦੇ ਇਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਵਿਕਰਮ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਜਦੋਂ ਉਹ ਦਾਣਾ ਮੰਡੀ ਵਿਚ ਪੁੱਜੇ ਤਾਂ ਇਕ ਨੌਜਵਾਨ ਨਸ਼ਾ ਕਰਦਾ ਦਿਖਾਈ ਦਿੱਤਾ। ਜਿਸ ਨੂੰ ਕਾਬੂ ਕਰ ਕੇ ਸਿਲਵਰ ਪੰਨੀ, ਪਾਈਪ ਅਤੇ ਲਾਈਟਰ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਜੋਬਨਜੀਤ ਸਿੰਘ ਜੋਬਨ ਪੁੱਤਰ ਚਰਨ ਸਿੰਘ ਵਾਸੀ ਖਵਾਸਪੁਰ ਵਜੋਂ ਹੋਈ ਹੈ। ਜਿਸਦੇ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।