ਜਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ’ਚ ਤਿੰਨ ’ਤੇ ਪਰਚਾ
ਜਮੀਨ ਉੱਪਰ ਕਬਜਾ ਕਰਨ ਦੇ ਦੋਸ਼ ਹੇਠ ਤਿੰਨ ’ਤੇ ਕੇਸ
Publish Date: Wed, 20 May 2026 07:46 PM (IST)
Updated Date: Thu, 21 May 2026 04:07 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਭਿੱਖੀਵਿੰਡ : ਪਿੰਡ ਦਿਆਲਪੁਰਾ ਵਿਖੇ ਇਕ ਵਿਅਕਤੀ ਦੀ ਜਮੀਨ ਉੱਪਰ ਕਥਿਤ ਤੌਰ ’ਤੇ ਕਬਜਾ ਕਰਨ ਦੇ ਦੋਸ਼ ਹੇਠ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦਿਆਲਪੁਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਉਸਦੀ ਹਰੀਕੇ-ਭਿੱਖੀਵਿੰਡ ਮਾਰਗ ’ਤੇ ਸਥਿਤ 14 ਕਨਾਲ 8 ਮਰਲੇ ਜਮੀਨ ਉੱਪਰ ਮਹਾਬੀਰ ਸੰਘ ਪੁੱਤਰ ਸਕੱਤਰ ਸਿੰਘ, ਨਿਰਬੈ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰ ਨਿਰਭੈ ਸਿੰਘ ਨੇ ਧੱਕ ਨਾਲ ਕਬਜਾ ਕੀਤਾ ਹੋਇਆ ਹੈ। ਹਾਲਾਂਕਿ ਐੱਸਡੀਐੱਮ ਪੱਟੀ ਦੇ ਆਦੇਸ਼ਾਂ ’ਤੇ ਨਾਇਬ ਤਹਿਸੀਲਦਾਰ ਦੀ ਹਾਜਰੀ ਵਿਚ ਪੁਲਿਸ ਦੀ ਮਦਦ ਨਾਲ 12 ਮਈ 2025 ਨੂੰ ਕਬਜਾ ਉਸ ਨੂੰ ਦਿਵਾਇਆ ਗਿਆ ਸੀ। ਪਰ 13 ਮਈ ਨੂੰ ਦੁਬਾਰਾ ਉਕਤ ਲੋਕਾਂ ਨੇ ਕਬਜਾ ਕਰ ਲਿਆ। ਉਦੋਂ ਤੋਂ ਹੀ ਉਹ ਵੱਖ-ਵੱਖ ਸੀਨੀਅਰਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਪਰ ਉਨ੍ਹਾਂ ਨੂੰ ਜਮੀਨ ਵਿਚ ਕਾਸ਼ਤ ਨਹੀਂ ਕਰਨ ਦੇ ਰਹੇ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਹਨ। ਹਾਲਾਂਕਿ ਉਕਤ ਲੋਕਾਂ ਨੇ ਦੋ ਫਸਲਾਂ ਦੀ ਕਾਸ਼ਤ ਵੀ ਉਸਦੀ ਜਮੀਨ ’ਤੇ ਕਰ ਲਈ ਗਈ ਹੈ। ਥਾਣਾ ਕੱਚਾ ਪੱਕਾ ਦੇ ਜਾਂਚ ਅਧਿਕਾਰੀ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦੱਸੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ।