ਮੋਟਰਸਾਈਕਲ ਟਕਰਾਉਣ ਦਾ ਉਲਾਂਭਾ ਦਿੱਤਾ ਤਾਂ ਲੱਤ ’ਚ ਮਾਰੀ ਗੋਲੀ
ਮੋਟਰਸਾਈਕਲ ਟਕਰਾਉਣ ਦਾ ਉਲਾਂਭਾ ਦਿੱਤਾ ਤਾਂ ਲੱਤ ਵਿਚ ਮਾਰੀ ਗੋਲੀ
Publish Date: Sat, 18 Oct 2025 07:36 PM (IST)
Updated Date: Sun, 19 Oct 2025 04:05 AM (IST)
ਮੋਟਰਸਾਈਕਲ ਟਕਰਾਉਣ ਦਾ ਉਲਾਂਭਾ ਦਿੱਤਾ ਤਾਂ ਲੱਤ ਵਿਚ ਮਾਰੀ ਗੋਲੀ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਪੱਟੀ : ਪੱਟੀ ਦੇ ਬਾਜ਼ਾਰ ’ਚ ਜਾ ਰਹੇ ਵਿਅਕਤੀ ਨਾਲ ਦੁੱਧ ਵਾਲਾ ਮੋਟਰਸਾਈਕਲ ਟਕਰਾ ਗਿਆ। ਉਸਨੇ ਮੋਟਰਸਾਈਕਲ ਨੂੰ ਗਲਤ ਹੋਣ ਬਾਰੇ ਕਿਹਾ ਤਾਂ ਉਸ ਨੇ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ। ਜਿਨ੍ਹਾਂ ਵਿੱਚੋਂ ਇਕ ਗੋਲੀ ਉਸਦੀ ਲੱਤ ਵਿਚ ਲੱਗੀ। ਜਿਸ ਨੂੰ ਜ਼ਖਮੀ ਹਾਲਤ ਵਿਚ ਪੱਟੀ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕੇਸ ਦਰਜ ਕਰ ਕੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਬਕਾਇਦਾ ਗ੍ਰਿਫਤਾਰ ਵੀ ਕਰ ਲਿਆ ਹੈ। ਵਰਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਪੱਟੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਲੰਘੀ ਸ਼ਾਮ ਕਰੀਬ ਸੱਤ ਵਜੇ ਬਜਾਰ ਵਿਚ ਜਾ ਰਿਹਾ ਸੀ। ਇਸੇ ਦੌਰਾਨ ਗੁਰਪ੍ਰਤਾਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਨਦੋਹਰ ਨੇ ਦੁੱਧ ਢੋਹਣ ਵਾਲਾ ਮੋਟਰਸਾਈਕਲ ਉਸ ਵਿਚ ਮਾਰ ਦਿੱਤਾ। ਉਸਨੇ ਉਸਦੀ ਗਲਤੀ ਦੱਸੀ ਤਾਂ ਉਸਨੇ ਗੁੱਸੇ ਵਿਚ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਵਿੱਚੋਂ ਇਕ ਗੋਲੀ ਉਸਦੀ ਲੱਤ ਵਿਚ ਲੱਗੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਪਿਸਟਲ ਦੀਆਂ ਗੋਲੀਆਂ ਦੇ ਚਾਰ ਖੋਲ੍ਹ ਬਰਾਮਦ ਹੋਏ ਹਨ। ਜਦੋਂਕਿ ਗੁਰਪ੍ਰਤਾਪ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।