50 ਕਿੱਲੋ ਲਾਹਣ ਫੜੀ, ਇਕ ਖ਼ਿਲਾਫ਼ ਕੇਸ ਦਰਜ
ਪੱਟੀ ਪੁਲਿਸ ਨੇ ਫੜ੍ਹੀ 50 ਕਿੱਲੋ ਲਾਹਣ, ਇਕ ਖਿਲਾਫ ਕੇਸ ਦਰਜ
Publish Date: Sat, 18 Oct 2025 07:32 PM (IST)
Updated Date: Sun, 19 Oct 2025 04:05 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਇਕ ਘਰ ਵਿੱਚੋਂ ਵੱਡੀ ਮਾਤਰਾ ’ਚ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਿਸ ਸਬੰਧੀ ਇਕ ਵਿਅਕਤੀ ਵਿਰੁੱਧ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ’ਤੇ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਸਾਹਿਬ ਸਿੰਘ ਸਾਬੀ ਪੁੱਤਰ ਅਨੋਖ ਸਿੰਘ ਵਾਸੀ ਪੱਟੀ ਦੇ ਘਰ ਛਾਪੇਮਾਰੀ ਕੀਤੀ ਜਾਵੇ ਤਾਂ ਲਾਹਣ ਜਾਂ ਸ਼ਰਾਬ ਬਰਾਮਦ ਹੋਵੇਗੀ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਤਾਂ ਉਥੋਂ 50 ਕਿੱਲੋ ਲਾਹਣ ਬਰਾਮਦ ਹੋਈ। ਹਾਲਾਂਕਿ ਸਾਹਿਬ ਸਿੰਘ ਸਾਬੀ ਮੌਕੇ ਤੋਂ ਗ੍ਰਿਫਤਾਰ ਨਹੀਂ ਹੋ ਸਕਿਆ। ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।