ਚਾਚੀ ਨੇ ਨਾਬਾਲਿਗ ਭਤੀਜੀ ਦੇ ਬਣਵਾ ਦਿੱਤੇ ਮੁੰਡੇ ਨਾਲ ਸਬੰਧ, ਜਬਰ ਜਨਾਂਹ
ਚਾਚੀ ਨੇ ਨਾਬਾਲਿਗ ਭਤੀਜੀ ਦੇ ਬਣਵਾ ਦਿੱਤੇ ਮੁੰਡੇ ਨਾਲ ਸਬੰਧ, ਜਬਰ ਜਨਾਂਹ
Publish Date: Wed, 20 May 2026 08:08 PM (IST)
Updated Date: Thu, 21 May 2026 04:07 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਇਕ ਪਿੰਡ ਦੀ ਨਾਬਾਲਿਗ ਕੁੜੀ ਦੇ ਸਬੰਧ ਉਸੇ ਦੀ ਚਾਚੀ ਨੇ ਕਥਿਤ ਤੌਰ ’ਤੇ ਪਰਿਵਾਰ ਦੇ ਨੁਕਸਾਨ ਕਰਨ ਦੀ ਧਮਕੀ ਦੇ ਕੇ ਕਿਸੇ ਮੁੰਡੇ ਨਾਲ ਬਣਵਾ ਦਿੱਤੇ। ਜਿਸ ਨੇ ਉਕਤ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਂਹ ਕਰਨਾ ਸ਼ੁਰੂ ਕਰ ਦਿੱਤਾ। ਆਖਰ ਕੁੜੀ ਨੇ ਆਪਣੀ ਮਾਂ ਦੇ ਧਿਆਨ ਵਿਚ ਲਿਆਂਦਾ ਤਾਂ ਮਾਮਲਾ ਪੁਲਿਸ ਕੋਲ ਪੁੱਜ ਗਿਆ। ਜਿਸ ਤੋਂ ਬਾਅਦ ਥਾਣਾ ਵੈਰੋਂਵਾਲ ਵਿਖੇ ਜਬਰ ਜਨਾਂਹ ਕਰਨ ਵਾਲੇ ਮੁੰਡੇ ਅਤੇ, ਕੁੜੀ ਦੀ ਚਾਚੀ ਤੋਂ ਇਲਾਵਾ ਇਕ ਹੋਰ ਔਰਤ ਵਿਰੁੱਧ ਕੇਸ ਦਰਜ ਕਰ ਲਿਆ ਗਿਆ। ਨਾਬਾਲਿਗ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਚਾਚੀ ਕਿਰਨਦੀਪ ਕੌਰ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਮੋਬਾਈਲ ਫੋਨ ਤੋਂ ਓਮ ਪ੍ਰਕਾਸ਼ ਸਿੰਘ ਕਰਨ ਪੁੱਤਰ ਬਲਵਿੰਦਰ ਸਿੰਘ ਵਾਸੀ ਆਸਲ ਨਾਂ ਦੇ ਮੁੰਡੇ ਨਾਲ ਗੱਲਬਾਤ ਕਰਵਾ ਦਿੱਤੀ। ਉਸਦੀ ਚਾਚੀ ਨੇ ਡਰਾਇਆ ਕਿ ਜੇਕਰ ਮੁੰਡੇ ਨਾਲ ਗੱਲ ਨਾ ਕੀਤੀ ਤਾਂ ਉਹ ਉਸਦੇ ਪਰਿਵਾਰ ਦਾ ਨੁਕਸਾਨ ਕਰ ਦੇਵੇਗੀ। ਜਿਸਦੇ ਚੱਲਦਿਆਂ ਉਹ ਓਮ ਪ੍ਰਕਾਸ਼ ਸਿੰਘ ਨਾਲ ਗੱਲ ਕਰਨ ਲੱਗੀ। ਉਸਨੇ ਕਈ ਵਾਰ ਵਿਆਹ ਕਰਵਾਉਣ ਲਈ ਕਿਹਾ ਪਰਰ ਉਹ ਘਰਦਿਆਂ ਦੇ ਡਰ ਤੋਂ ਨਾਂਹ ਕਰ ਦਿੰਦੀ। ਉਕਤ ਮੁੰਡਾ ਉਸਦੀ ਚਾਚੀ ਦੇ ਘਰ ਆਉਂਦਾ ਤੇ ਵਿਆਹ ਦੇ ਝਾਂਸੇ ਵਿਚ ਉਸ ਨਾਲ ਜਬਰ ਜਨਾਂਹ ਕਰਦਾ ਰਿਹਾ। 23 ਅਪ੍ਰੈਲ ਨੂੰ ਉਸਦੀ ਚਾਚੀ ਤੇ ਚਾਚੀ ਦੀ ਭੈਣ ਕਾਜਲ ਨੇ ਕਿਹਾ ਕਿ ਓਮ ਪ੍ਰਕਾਸ਼ ਪਿੰਡ ਦੇ ਅੱਡੇ ਕੋਲ ਖੜਾ ਹੈ, ਜਿਸ ਨੂੰ ਜਾ ਕੇ ਮਿਲੇ। ਨਾਲ ਹੀ ਮੁੜ ਪਰਿਵਾਰ ਦੇ ਨੁਕਸਾਨ ਦੀ ਧਮਕੀ ਦਿੱਤੀ। ਉਹ ਸ਼ਾਮ ਕਰੀਬ ਸਾਢੇ ਚਾਰ ਵਜੇ ਪਿੰਡ ਦੇ ਅੱਡੇ ’ਤੇ ਗਈ ਤਾਂ ਉਹ ਮੁੰਡਾ ਮੋਟਰਸਾਈਕਲ ਸਮੇਤ ਉਸਦੀ ਉਡੀਕ ਕਰ ਰਿਹਾ ਸੀ। ਜੋ ਉਸ ਨੂੰ ਵਰਗਲਾ ਕੇ ਅਣਪਛਾਤੀ ਜਗ੍ਹਾ ’ਤੇ ਲੈ ਗਿਆ ਅਤੇ ਮੁੜ ਜਬਰ ਜਨਾਂਹ ਕੀਤਾ। ਜਿਸ ਤੋਂ ਬਾਅਦ ਉਸ ਨੇ ਇਹ ਸਭ ਕੁਝ ਆਪਣੀ ਮਾਤਾ ਨੂੰ ਦੱਸ ਦਿੱਤਾ। ਉੱਧਰ ਜਾਂਚ ਅਧਿਕਾਰੀ ਸਬ ਇੰਸਪੈਕਟਰ ਕਿਰਨਪਾਲ ਕੌਰ ਨੇ ਦੱਸਿਆ ਕਿ ਓਮ ਪ੍ਰਕਾਸ਼ ਉਰਫ ਕਰਨ, ਕਿਰਨਦੀਪ ਕੌਰ ਪਤਨੀ ਭੁਪਿੰਦਰ ਸਿੰਘ ਅਤੇ ਕਾਜਨ ਪੁੱਤਰੀ ਗੁਰਮੇਜ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।