ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ’ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ, ਮੱਸਿਆ ਦੇ ਦਿਹਾੜੇ ’ਤੇ ਮਾਰੀ ਸੀ ਸਰੋਵਰ ’ਚ ਛਾਲ
ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਛਾਲ ਮਾਰਨ ਵਾਲੇ ਵਿਅਕਤੀ ਦੀ ਲਾਸ਼ ਸ਼ਨਿਚਰਵਾਰ ਸਵੇਰੇ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਕੋਈ ਸ਼ਨਾਖਤੀ ਕਾਗਜਾਤ ਨਾ ਮਿਲਣ ਕਰਕੇ ਅਜੇ ਤਕ ਉਸਦੀ ਪਛਾਣ ਨਹੀਂ ਹੋ ਸਕੀ। ਦੱਸ ਦਈਏ ਕਿ ਮੱਸਿਆ ਦੇ ਦਿਹਾੜੇ ਮੌਕੇ ਸ਼ੁਕਰਵਾਰ ਨੂੰ ਦੁਪਹਿਰ ਕਰੀਬ ਢਾਈ ਵਜੇ ਇਕ ਨੌਜਵਾਨ ਨੇ ਦੀਵਾਨ ਹਾਲ ਵਿੱਚੋਂ ਨਿਕਲ ਕੇ ਤੇਜੀ ਨਾਲ ਸ੍ਰੀ ਦਰਬਾਰ ਸਾਹਿਬ ਦੇ ਸਰੋਵਾਰ ਵਿਚ ਛਾਲ ਮਾਰ ਦਿੱਤੀ ਸੀ।
Publish Date: Sat, 18 Apr 2026 01:22 PM (IST)
Updated Date: Sat, 18 Apr 2026 01:25 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ। ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਛਾਲ ਮਾਰਨ ਵਾਲੇ ਵਿਅਕਤੀ ਦੀ ਲਾਸ਼ ਸ਼ਨਿਚਰਵਾਰ ਸਵੇਰੇ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਕੋਈ ਸ਼ਨਾਖਤੀ ਕਾਗਜਾਤ ਨਾ ਮਿਲਣ ਕਰਕੇ ਅਜੇ ਤਕ ਉਸਦੀ ਪਛਾਣ ਨਹੀਂ ਹੋ ਸਕੀ। ਦੱਸ ਦਈਏ ਕਿ ਮੱਸਿਆ ਦੇ ਦਿਹਾੜੇ ਮੌਕੇ ਸ਼ੁਕਰਵਾਰ ਨੂੰ ਦੁਪਹਿਰ ਕਰੀਬ ਢਾਈ ਵਜੇ ਇਕ ਨੌਜਵਾਨ ਨੇ ਦੀਵਾਨ ਹਾਲ ਵਿੱਚੋਂ ਨਿਕਲ ਕੇ ਤੇਜੀ ਨਾਲ ਸ੍ਰੀ ਦਰਬਾਰ ਸਾਹਿਬ ਦੇ ਸਰੋਵਾਰ ਵਿਚ ਛਾਲ ਮਾਰ ਦਿੱਤੀ ਸੀ।
ਹਰੀਕੇ ਤੋਂ ਆਏ ਗੋਤਾਖੋਰ ਦੇਰ ਸ਼ਾਮ ਤਕ ਉਸਦੀ ਭਾਲ ਕਰਦੇ ਰਹੇ ਪਰ ਹਨੇਰਾ ਹੋਣ ਤਕ ਉਸਦਾ ਪਤਾ ਨਾ ਲੱਗਣ ਕਰਕੇ ਤਲਾਸ਼ ਦਾ ਕਾਰਜ ਰੋਕ ਦਿੱਤਾ ਗਿਆ। ਜਦੋਂਕਿ ਸ਼ਨਿਚਰਵਾਰ ਸਵੇਰੇ ਮੁੜ ਤਲਾਸ਼ ਸ਼ੁਰੂ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਮ੍ਰਿਤਕ ਦੇ ਕੱਪੜਿਆਂ ਵਿੱਚੋਂ ਸ਼ਨਾਖਤ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਜਿਸਦੇ ਚੱਲਦਿਆਂ ਉਸਦੀ ਪਛਾਣ ਅਜੇ ਤਕ ਨਹੀਂ ਹੋ ਸਕੀ।
ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿਚ ਲੈ ਕੇ 72 ਘੰਟੇ ਲਈ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਤਰਨਤਾਰਨ ਦੇ ਡੈੱਡ ਹਾਊਸ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਉਸਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।