ਤਰਨਤਾਰਨ 'ਚ ਖ਼ੂਨੀ ਖੇਡ : ਜ਼ਮੀਨੀ ਵਿਵਾਦ 'ਚ ਦੋ ਭਰਾਵਾਂ ਨੂੰ ਮਾਰੀਆਂ ਗੋਲੀਆਂ, ਬਚਾਉਣ ਆਈ ਮਾਂ 'ਤੇ ਵੀ ਬੰਦੂਕ ਨਾਲ ਹਮਲਾ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੈਦੋਂ ਵਿਖੇ ਜਮੀਨੀ ਰੌਲੇ ਦੇ ਚੱਲਦਿਆਂ ਕਥਿਤ ਤੌਰ ’ਤੇ ਦੋ ਭਰਾਵਾਂ ਨੂੰ ਗੋਲੀਆਂ ਮਾਰ ਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਆਪਣੇ ਲੜਕਿਆਂ ਨੂੰ ਛੁਡਵਾਉਣ ਲਈ ਅੱਗੇ ਆਈ ਉਨ੍ਹਾਂ ਦੀ ਮਾਂ ਦੇ ਲੱਕ ਵਿਚ ਵੀ ਬੰਦੂਕ ਦਾ ਬੱਟ ਮਾਰ ਕੇ ਜਖ਼ਮੀ ਕਰ ਦਿੱਤਾ ਗਿਆ
Publish Date: Mon, 25 May 2026 12:46 PM (IST)
Updated Date: Mon, 25 May 2026 01:00 PM (IST)
ਬੱਲੂ ਮਹਿਤਾ, ਪੰਜਾਬੀ ਜਾਗਰਣ, ਪੱਟੀ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੈਦੋਂ ਵਿਖੇ ਜਮੀਨੀ ਰੌਲੇ ਦੇ ਚੱਲਦਿਆਂ ਕਥਿਤ ਤੌਰ ’ਤੇ ਦੋ ਭਰਾਵਾਂ ਨੂੰ ਗੋਲੀਆਂ ਮਾਰ ਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਆਪਣੇ ਲੜਕਿਆਂ ਨੂੰ ਛੁਡਵਾਉਣ ਲਈ ਅੱਗੇ ਆਈ ਉਨ੍ਹਾਂ ਦੀ ਮਾਂ ਦੇ ਲੱਕ ਵਿਚ ਵੀ ਬੰਦੂਕ ਦਾ ਬੱਟ ਮਾਰ ਕੇ ਜਖ਼ਮੀ ਕਰ ਦਿੱਤਾ ਗਿਆ। ਜਖ਼ਮੀ ਹੋਏ ਭਰਾਵਾਂ ਰਾਜਬੀਰ ਸਿੰਘ ਅਤੇ ਰਣਜੀਤ ਸਿੰਘ ਨੂੰ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਦੋਂਕਿ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਸਰੂਪ ਸਿੰਘ ਪੁੱਤਰ ਜਰਨੈਲ ਸਿੰਘ, ਉਸਦੇ ਲੜਕੇ ਜਗਜੀਤ ਸਿੰਘ, ਗੁਰਜੀਤ ਸਿੰਘ, ਬਲਰਾਜ ਸਿੰਘ, ਪਤਨੀ ਜਸਵਿੰਦਰ ਕੌਰ ਤੋਂ ਇਲਾਵਾ ਬੋਹੜ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੈਦੋ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਨਾਮਜ਼ਦ ਜਸਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।