ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਨੇ ਕੱਸੀ ਤਿਆਰੀ
ਭਾਜਪਾ ਵਰਕਰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਇਆ ਜਾਵੇਗਾ।
Publish Date: Tue, 28 Apr 2026 07:03 PM (IST)
Updated Date: Wed, 29 Apr 2026 04:14 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪੰਜਾਬ ’ਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਾਰਟੀ ਹਾਈਕਮਾਂਡ ਵੱਲੋਂ ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਚੋਣ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸੇ ਤਹਿਤ ਭਾਜਪਾ ਨੇ ਰਣਧੀਰ ਸਿੰਘ ਮੂਥਲ ਨੂੰ ਨਗਰ ਕੌਂਸਲ ਪੱਟੀ ਚੋਣਾਂ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਹਿਮਤੀ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਵਾਨਗੀ ਨਾਲ ਕੀਤੀ ਗਈ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ’ਚ ਕਈ ਸੀਨੀਅਰ ਤੇ ਤਜ਼ਰਬੇਕਾਰ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਤਾਂ ਜੋ ਆਉਣ ਵਾਲੀਆਂ ਸਥਾਨਕ ਚੋਣਾਂ ’ਚ ਪਾਰਟੀ ਮਜ਼ਬੂਤੀ ਨਾਲ ਮੈਦਾਨ ’ਚ ਉਤਰ ਸਕੇ। ਰਣਧੀਰ ਸਿੰਘ ਮੂਥਲ ਦੀ ਨਿਯੁਕਤੀ ਤੋਂ ਬਾਅਦ ਪੱਟੀ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਭਾਜਪਾ ਦੇ ਸਰਕਲ ਪ੍ਰਧਾਨ ਡਾ. ਵਿਜੇ ਵਿਨਾਇਕ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਰਣਧੀਰ ਸਿੰਘ ਮੂਥਲ ਤਜ਼ਰਬੇਕਾਰ ਤੇ ਮਿਹਨਤੀ ਆਗੂ ਹਨ, ਜਿਨ੍ਹਾਂ ਦੀ ਅਗਵਾਈ ਹੇਠ ਪਾਰਟੀ ਪੱਟੀ ’ਚ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਵਰਕਰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤਕ ਪਹੁੰਚਾਇਆ ਜਾਵੇਗਾ। ਡਾ. ਵਿਜੇ ਵਿਨਾਇਕ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਲਗਾਤਾਰ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ ਤੇ ਆਉਣ ਵਾਲੀਆਂ ਚੋਣਾਂ ’ਚ ਪਾਰਟੀ ਵਧੀਆ ਪ੍ਰਦਰਸ਼ਨ ਕਰੇਗੀ। ਲੋਕ ਹੁਣ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਤੇ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਵੱਲ ਆਕਰਸ਼ਿਤ ਹੋ ਰਹੇ ਹਨ। ਇਸ ਮੌਕੇ ਯੂਥ ਆਗੂ ਰਾਜਿੰਦਰ ਸਿੰਘ ਸੋਨਾ, ਸ਼ਮਸ਼ੇਰ ਸਿੰਘ ਜਨਰਲ ਸਕੱਤਰ, ਜੋਧਬੀਰ ਸ਼ਰਮਾ ਜਨਰਲ ਸਕੱਤਰ ਵੱਲੋਂ ਵੀ ਰਣਧੀਰ ਸਿੰਘ ਮੂਥਲ ਦਾ ਭਰਵਾਂ ਸਵਾਗਤ ਕੀਤਾ ਗਿਆ। ਨੌਜਵਾਨ ਵਰਗ ਭਾਜਪਾ ਨਾਲ ਵੱਡੀ ਗਿਣਤੀ ’ਚ ਜੁੜ ਰਿਹਾ ਹੈ ਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੱਟੀ ’ਚ ਭਾਜਪਾ ਇਸ ਵਾਰ ਮਜ਼ਬੂਤ ਦਾਅਵੇਦਾਰ ਵਜੋਂ ਉਭਰੇਗੀ। ਇਸ ਮੌਕੇ ਵਿਜੇ ਸ਼ਰਮਾ ਵਾਈਸ ਪ੍ਰਧਾਨ, ਜਸਵਿੰਦਰ ਸਿੰਘ ਵਾਈਸ ਪ੍ਰਧਾਨ, ਜੱਸਾ ਸਿੰਘ ਕਨਵੀਨਰ ਐੱਸਸੀ ਮੋਰਚਾ, ਨਰਿੰਦਰ ਸਿੰਘ ਕਨਵੀਨਰ, ਅਜੀਤ ਸਿੰਘ ਸਕੱਤਰ, ਸਤਨਾਮ ਸਿੰਘ ਸਕੱਤਰ, ਬਲਦੇਵ ਸਿੰਘ ਐੱਸਸੀ ਮੋਰਚਾ ਵਾਈਸ ਪ੍ਰਧਾਨ, ਰਾਜਿੰਦਰ ਕੁਮਾਰ, ਡਿਪਲ ਕੁਮਾਰ ਕੈਸ਼ੀਅਰ, ਗੁਰਪ੍ਰਤਾਪ ਸਿੰਘ ਕਿਸਾਨ ਮੋਰਚਾ, ਨਵਨੀਤ ਅਰੋੜਾ ਯੂਥ ਵਿੰਗ, ਗੌਰਵ ਧਵਨ ਪ੍ਰਧਾਨ ਯੂਥ ਵਿੰਗ, ਕੁਲਵੰਤ ਸਿੰਘ ਵਿੱਕੀ, ਮਨੋਹਰ ਲਾਲ, ਹਰਬੰਸ ਲਾਲ, ਸੁਖਵਿੰਦਰ ਸਿੰਘ ਸੈਕਟਰੀ, ਲਲਿਤ ਸ਼ਰਮਾ, ਜਗਦੀਸ਼ ਹਾਂਡਾ, ਮੇਜਰ ਸਿੰਘ, ਰਾਜ ਹਾਂਡਾ, ਗਿਆਨ ਸਿੰਘ, ਰਾਜ ਕੁਮਾਰ, ਨਰਿੰਦਰ ਸਿੰਘ, ਦੀਦਾਰ ਸਿੰਘ ਕਾਲੇਕੇ, ਗੁਰਮੁੱਖ ਸਿੰਘ, ਰਾਜੇਸ਼ ਕੁਮਾਰ ਵੱਲੋਂ ਰਣਧੀਰ ਸਿੰਘ ਮੂਥਲ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਚੋਣਾਂ ਨੂੰ ਲੈ ਕੇ ਭਾਜਪਾ ਦੇ ਚੋਣੀ ਮਾਹੌਲ ’ਚ ਸਰਗਰਮੀ ਤੇਜ਼ ਹੋ ਗਈ ਹੈ।