2027 'ਚ ਪੰਜਾਬ ’ਚ ਬਣੇਗੀ ਭਾਜਪਾ ਦੀ ਸਰਕਾਰ : ਡਾ. ਵੇਂਈਪੂੰਈ
ਪੰਜਾਬ ਦੇ ਲੋਕ ਵੀ ਇਹ ਜਾਣ ਚੁੱਕੇ ਹਨ ਕਿ 2027 ’ਚ ਸਰਕਾਰ ਭਾਜਪਾ ਦੀ ਬਣਨ ਜਾ ਰਹੀ ਹੈ।
Publish Date: Sun, 26 Apr 2026 06:40 PM (IST)
Updated Date: Mon, 27 Apr 2026 04:14 AM (IST)

ਆਪ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਵੱਡੇ ਨੇਤਾਵਾਂ ਨੇ ਛੱਡੀ ਪਾਰਟੀ ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਡਾ. ਅਵਤਾਰ ਸਿੰਘ ਵੇਂਈਪੂੰਈ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਦਾ ਸਵਾਗਤ ਕਰਦੇ ਕਿਹਾ ਕਿ ਇਸ ਨਾਲ ਭਾਜਪਾ ਪਰਿਵਾਰ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਹੀ ਅਸ਼ੋਕ ਮਿੱਤਲ, ਰਾਘਵ ਚੱਢਾ ਤੇ ਸੰਦੀਪ ਪਾਠਕ ਵਰਗੇ ਕਈ ਵੱਡੇ ਨੇਤਾਵਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ਦਾ ਪੱਲਾ ਫੜਿਆ ਹੈ। ਡਾ. ਵੇਂਈਪੂੰਈ ਨੇ ਕਿਹਾ ਕਿ ਭਾਜਪਾ ’ਚ ਸ਼ਾਮਿਲ ਆਗੂਆਂ ਲਈ ਦਲ ਬਦਲਣ ਦੀਆਂ ਗੱਲਾਂ ਭਗਵੰਤ ਮਾਨ ਦੇ ਮੂੰਹੋਂ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ‘ਆਪ ’ਚ ਅੱਜ ਵੀ ਜੋ ਲੋਕ ਹਨ, ਉਹ ਸਾਰੇ ਦੂਜੀਆਂ ਪਾਰਟੀਆਂ ਤੋਂ ਹੀ ਲਏ ਹੋਏ ਹਨ ਤੇ ਉਨ੍ਹਾਂ ਨੂੰ ਉਚ ਅਹੁਦਿਆਂ ’ਤੇ ਬਿਠਾਇਆ ਗਿਆ ਹੈ। ਡਾ. ਵੇਂਈਪੂੰਈ ਨੇ ਕਿਹਾ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਆਦਿ ਚੋਣਾਂ ’ਚ ਵੀ ਆਪ ਕੋਲ ਚੋਣ ਮੈਦਾਨ ’ਚ ਉਤਾਰਨ ਲਈ ਜਦੋਂ ਉਮੀਦਵਾਰ ਨਹੀਂ ਸਨ ਤਾਂ ਅਹੁਦਿਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਤੋਂ ਆਗੂ ਲਿਆ ਕੇ ਆਪ ’ਚ ਸ਼ਾਮਿਲ ਕੀਤਾ ਤੇ ਉਨ੍ਹਾਂ ਨੂੰ ਚੋਣਾਂ ਲੜਾਈਆਂ। ਡਾ. ਵੇਂਈਪੂੰਈ ਨੇ ਕਿਹਾ ਕਿ ਹੁਣ ਜਦੋਂ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਕਰਤੂਤਾਂ ਦੇਖ ਕੇ ਸਾਰੇ ਉਨ੍ਹਾਂ ਨੂੰ ਛੱਡ ਕੇ ਜਾ ਰਹੇ ਹਨ ਤਾਂ ਇਹ ਗੱਲ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 7 ਸੰਸਦ ਮੈਂਬਰਾਂ ਦਾ ਆਪ ਨੂੰ ਅਲਵਿਦਾ ਕਹਿਣਾ ਤਾਂ ਸਿਰਫ਼ ਟ੍ਰੇਲਰ ਹੈ, ਅਸਲੀ ਫ਼ਿਲਮ ਤਾਂ ਆਉਣ ਵਾਲੇ ਦਿਨਾਂ ’ਚ ਦੇਖਣ ਨੂੰ ਮਿਲੇਗੀ ਜਦੋਂ ਵੱਡੀ ਗਿਣਤੀ ’ਚ ‘ਆਪ’ ਆਗੂ ਭਾਜਪਾ ’ਚ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਵੀ ਇਹ ਜਾਣ ਚੁੱਕੇ ਹਨ ਕਿ 2027 ’ਚ ਸਰਕਾਰ ਭਾਜਪਾ ਦੀ ਬਣਨ ਜਾ ਰਹੀ ਹੈ।