ਤਰਨਤਾਰਨ ਪੁਲਿਸ ਦੀ ਵੱਡੀ ਸਫ਼ਲਤਾ: ਆਧੁਨਿਕ ਪਿਸਤੌਲਾਂ ਸਮੇਤ ਦੋ ਨੌਜਵਾਨ ਕਾਬੂ, ਸੀਆਈਏ ਸਟਾਫ਼ ਨੇ ਪੁਰਾਣੇ ਬਾਈਪਾਸ ਤੋਂ ਦਬੋਚੇ
ਜਿਨ੍ਹਾਂ ਕੋਲੋਂ ਇਕ 30 ਬੋਰ ਅਤੇ ਇੱਕ 9 ਐੱਮਐੱਮ ਦਾ ਪਿਸਟਲ ਬਰਾਮਦ ਹੋਇਆ। ਹਾਲਾਂਕਿ ਦੋਵਾਂ ਵਿਚਲੇ ਮੈਗਜੀਨ ਖਾਲੀ ਮਿਲੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਵਿਚ ਉਕਤ ਦੋਵਾਂ ਵਿਰੁੱਧ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ
Publish Date: Thu, 14 May 2026 01:30 PM (IST)
Updated Date: Thu, 14 May 2026 01:42 PM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਪੁਲਿਸ ਨੇ ਆਧੁਨਿਕ ਅਸਲਾ ਬਰਾਮਦ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਗਸ਼ਤ ’ਤੇ ਸੀ। ਇਸੇ ਦੌਰਾਨ ਰਾਜਪਾਲ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਕਰਨ ਸਿੰਘ ਪੁੱਤਰ ਗੁਰਸਾਹਿਬ ਸਿੰਘ ਵਾਸੀ ਪਿੰਡ ਦੋਦੇ ਨੂੰ ਤਰਨਤਾਰਨ ਸ਼ਹਿਰ ਦੇ ਪੁਰਾਣੇ ਬਾਈਪਾਸ ਕੋਲੋਂ ਗ੍ਰਿਫਤਾਰ ਕੀਤਾ।
ਜਿਨ੍ਹਾਂ ਕੋਲੋਂ ਇਕ 30 ਬੋਰ ਅਤੇ ਇੱਕ 9 ਐੱਮਐੱਮ ਦਾ ਪਿਸਟਲ ਬਰਾਮਦ ਹੋਇਆ। ਹਾਲਾਂਕਿ ਦੋਵਾਂ ਵਿਚਲੇ ਮੈਗਜੀਨ ਖਾਲੀ ਮਿਲੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਵਿਚ ਉਕਤ ਦੋਵਾਂ ਵਿਰੁੱਧ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।