Big News : ਤਰਨਤਾਰਨ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ ਇਸ ਸਾਬਕਾ ਵਿਧਾਇਕ ਦਾ ਦੇਹਾਂਤ, ਪਾਰਟੀ ਨੇ ਰੱਦ ਕੀਤਾ ਰੋਡ ਸ਼ੋਅ
ਬੰਗਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਕਾਂਗਰਸੀ ਆਗੂ ਤਰਲੋਚਨ ਸਿੰਘ ਸੂੰਢ ਦਾ ਸ਼ਨਿਚਰਵਾਰ ਤਰਨਤਾਰਨ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ ਦੇਹਾਂਤ ਹੋ ਗਿਆ। 70 ਸਾਲਾ ਸੂੰਢ ਨੂੰ ਹੋਟਲ ਦੇ ਕਮਰੇ ’ਚ ਦਿਲ ਦਾ ਦੌਰਾ ਪਿਆ।
Publish Date: Sat, 08 Nov 2025 09:47 PM (IST)
Updated Date: Sat, 08 Nov 2025 10:35 PM (IST)
ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ : ਬੰਗਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਕਾਂਗਰਸੀ ਆਗੂ ਤਰਲੋਚਨ ਸਿੰਘ ਸੂੰਢ ਦਾ ਸ਼ਨਿਚਰਵਾਰ ਤਰਨਤਾਰਨ ਜ਼ਿਮਨੀ ਚੋਣ ਲਈ ਪ੍ਰਚਾਰ ਦੌਰਾਨ ਦੇਹਾਂਤ ਹੋ ਗਿਆ। 70 ਸਾਲਾ ਸੂੰਢ ਨੂੰ ਹੋਟਲ ਦੇ ਕਮਰੇ ’ਚ ਦਿਲ ਦਾ ਦੌਰਾ ਪਿਆ। ਉਨ੍ਹਾਂ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਕੈਪਟਨ ਸੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਤਰਲੋਚਨ ਸਿੰਘ ਸੂੰਢ ਤਰਨਤਾਰਨ ਦੀ ਵਾਰਡ ਨੰਬਰ ਤਿੰਨ ’ਚ ਬੂਥ ਨੰਬਰ 111 ਤੇ 112 ’ਤੇ ਕਾਂਗਰਸ ਵੱਲੋਂ ਪ੍ਰਚਾਰ ਦੀ ਜਿੰਮੇਵਾਰੀ ਨਿਭਾ ਰਹੇ ਸਨ।
ਸ਼ਨਿਚਰਵਾਰ ਨੂੰ ਉਹ ਪਾਰਟੀ ਦਫ਼ਤਰ ਤੋਂ ਸੂਚੀਆਂ ਲੈ ਕੇ ਰੋਜ਼ਾਨਾ ਵਾਂਗ ਪ੍ਰਚਾਰ ਲਈ ਗਏ ਤੇ ਬਾਅਦ ਦੁਪਹਿਰ ਆਰਾਮ ਲਈ ਹੋਟਲ ਕੀਰਤ ’ਚ ਆ ਗਏ। ਇੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਆ ਗਿਆ। ਉਨ੍ਹਾਂ ਦਾ ਅੰਗ ਰੱਖਿਅਕ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ। ਦੱਸ ਦਈਏ ਕਿ ਕਰੀਬ 70 ਸਾਲਾ ਤਰਲੋਚਨ ਸਿੰਘ ਸੂੰਢ ਦੋ 2002 ਤੇ 2012 ’ਚ ਕਾਂਗਰਸ ਪਾਰਟੀ ਵੱਲੋਂ ਬੰਗਾ ਦੇ ਵਿਧਾਇਕ ਰਹਿ ਚੁੱਕੇ ਹਨ। ਦੇਰ ਸ਼ਾਮ ਕਰੀਬ ਸਾਢੇ ਅੱਠ ਵਜੇ ਕੈਪਟਨ ਸੰਦੀਪ ਸਿੰਘ ਸੰਧੂ ਤੇ ਹੋਰ ਆਗੂ ਉਨ੍ਹਾਂ ਦੀ ਦੇਹ ਲੈ ਕੇ ਬੰਗਾ ਲਈ ਰਵਾਨਾ ਹੋ ਗਏ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਐਤਵਾਰ ਨੂੰ ਤਰਨਤਾਰਨ ’ਚ ਰੱਖੇ ਗਏ ਰੋਡ ਸ਼ੋਅ ਸਮੇਤ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ।