ਜ਼ਿਲ੍ਹਾ ਪ੍ਰਧਾਨ ਭੁੱਲਰ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੇ ਨਿਯਮਾਂ ਅਧੀਨ ਜ਼ਿਲ੍ਹੇ ’ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ
-ਜ਼ਿਲ੍ਹਾ ਪ੍ਰਧਾਨ ਭੁੱਲਰ ਨੇ ਹਲਕਾ ਪੱਟੀ ’ਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕੀਤਾ ਲਾਮਬੰਦ -ਨਗਰ ਕੌਂਸਲ ਚੋਣਾਂ ’ਚ ਕਾਂਗਰਸ ਦੇ ਸੰਭਾਵਿਤ ਉਮੀਦਵਾਰਾਂ ਨਾਲ ਵੀ ਕੀਤੀ ਵਿਚਾਰ ਚਰਚਾ ਬੱਲੂ ਮਹਿਤਾ/ਕੇਪੀ ਗਿੱਲ,ਪੰਜਾਬੀ ਜਾਗਰਣ, ਪੱਟੀ/ਕੈਰੋਂ : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਦੇਸ਼ਾਂ ’ਤੇ ‘ਸੰਗਠਨ ਸਿਰਜਨ ਅਭਿਆਨ’ ਤਹਿਤ ਵਿਧਾਨ ਸਭਾ ਹਲਕਾ ਪੱਟੀ ’ਚ ਕਾਂਗਰਸ ਪਾਰਟੀ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਜਿਸ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ’ਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਕੀਤੇ ਕੋਆਰਡੀਨੇਟਰ ਨਰਿੰਦਰ ਸਿੰਘ ਸੰਧੂ ਵੀ ਮੌਜੂਦ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਭੁੱਲਰ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦੇ ਨਿਯਮਾਂ ਅਧੀਨ ਜ਼ਿਲ੍ਹੇ ’ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਹਰੇਕ ਪਿੰਡ ਤੇ ਵਾਰਡ ਦੇ ਬੂਥ ਪੱਧਰ ’ਤੇ ਕਾਂਗਰਸ ਪਾਰਟੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਤੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਨਾਲ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਝੂਠੀਆਂ ਗਾਰੰਟੀਆਂ ਦੇ ਕੇ ਪੰਜਾਬ ’ਚ ਸਰਕਾਰ ਬਣਾ ਲਈ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਪੂਰੀਆਂ ਕਰਨ ਦੀ ਬਜਾਏ ਪੰਜਾਬ ਦੇ ਖਜ਼ਾਨੇ ਨੂੰ ਰੱਜ ਕੇ ਲੁੱਟਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕੱਟੜ ਇਮਾਨਦਾਰਾਂ ਦੀ ਪਾਰਟੀ ਹੋਣ ਦਾ ਢਿੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਜੁੜੇ ਹੋਣ ਦੇ ਆਏ ਦਿਨ ਹੋ ਰਹੇ ਖ਼ੁਲਾਸਿਆਂ ਤੋਂ ਸਿੱਧ ਹੁੰਦਾ ਹੈ ਕਿ ‘ਆਪ’ ਕਿੰਨੀ ਕੁ ਇਮਾਨਦਾਰ ਹੈ। ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਤਨ ਦਾ ਸਮਾਂ ਬੜੀ ਤੇਜ਼ੀ ਨਾਲ ਨਜ਼ਦੀਕ ਆ ਰਿਹਾ ਹੈ ਤੇ ਜਿਸ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਦੀ ਵਾਗਡੋਰ ਸੌਂਪੀ ਸੀ, ਉਸੇ ਆਮ ਆਦਮੀ ਪਾਰਟੀ ਦਾ ਸਫ਼ਾਇਆ ਵੀ ਪੰਜਾਬ ਦੇ ਲੋਕ ਹੀ ਕਰਨਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਕਾਂਗਰਸ ਪਾਰਟੀ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ’ਚ ਵੱਡੀ ਜਿੱਤ ਪ੍ਰਾਪਤ ਕਰੇਗੀ ਤੇ ਨਗਰ ਕੌਂਸਲ ਪੱਟੀ ਲਈ ਵੀ ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨਗਰ ਕੌਂਸਲ ਚੋਣਾਂ ਲਈ ਸੰਭਾਵਿਤ ਉਮੀਦਵਾਰਾਂ ਨੂੰ ਡੱਟ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਹਰ ਉਮੀਦਵਾਰ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜਾਵੇਗਾ ਤੇ ਸਰਕਾਰ ਦੀ ਧੱਕੇਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਸਾਫ਼ ਸ਼ਬਦਾਂ ’ਚ ਕਿਹਾ ਕਿ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਉਲਟ ਜਾਂ ਅਨੁਸ਼ਾਸਨ ਭੰਗ ਕਰਨ ਵਾਲਿਆਂ ਦਾ ਕੋਈ ਲਿਹਾਜ਼ ਨਹੀਂ ਹੋਵੇਗਾ ਤੇ ਜੇਕਰ ਕਿਸੇ ਨੇ ਅਨੁਸ਼ਾਸਨ ਭੰਗ ਕੀਤਾ ਤਾਂ ਉਸ ਖ਼ਿਲਾਫ਼ ਪਾਰਟੀ ਵੱਲੋਂ ਸਖ਼ਤ ਐਕਸ਼ਨ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਮੀਟਿੰਗ ਨੂੰ ਕੋਆਰਡੀਨੇਟਰ ਨਰਿੰਦਰ ਸਿੰਘ ਸੰਧੂ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵੀ ਸੰਬੋਧਨ ਕਰਦਿਆਂ ਵਰਕਰਾਂ ਨੂੰ ਇਕਜੁੱਟ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਵ-ਨਿਯੁਕਤ ਬਲਾਕ ਕਾਂਗਰਸ ਪੱਟੀ ਦੇ ਪ੍ਰਧਾਨ ਕੁਲਦੀਪ ਸਿੰਘ ਕੋਟ ਬੁੱਢਾ ਤੇ ਸ਼ਹਿਰੀ ਕਾਂਗਰਸ ਕਮੇਟੀ ਪੱਟੀ ਪ੍ਰਧਾਨ ਵਿਜੈ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਗਰੇਜ਼ ਸਿੰਘ ਖੱਬੇ ਏਬੀਟੀਸੀ ਟਰਾਂਸਪੋਰਟ ਵਾਲੇ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਹੀਰਾ ਸਿੰਘ ਮੱਲ੍ਹੀ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਪ੍ਰਧਾਨ ਵਿਜੇ ਸ਼ਰਮਾ, ਸਰਪੰਚ ਦਲਜਿੰਦਰ ਸਿੰਘ ਜਵੰਦਾ, ਸੁਰਜੀਤ ਸਿੰਘ ਨੌਸ਼ਹਿਰਾ ਪਨੂੰਆਂ, ਲਖਬੀਰ ਸਿੰਘ ਲੁਹਾਰੀਆ, ਇੰਦਰਜੀਤ ਸਿੰਘ ਢੋਟੀਆਂ, ਸੁਖਦੇਵ ਸਿੰਘ ਸਖੀਰਾ, ਸੁਖਦੇਵ ਸਿੰਘ ਸੰਗਵਾ, ਬਲਜੀਤ ਸਿੰਘ, ਦਿਲਬਾਗ ਸਿੰਘ, ਰਾਣਾ ਬੁੱਟਰ, ਮਨਦੀਪ ਸਿੰਘ ਮੱਤਾ ਪ੍ਰਧਾਨ ਯੂਥ ਕਾਂਗਰਸ, ਸੁਖਵਿੰਦਰ ਸਿੰਘ ਸੰਗਵਾਂ ਪੀਏ, ਸਰਪੰਚ ਬਲਰਾਜ ਸਿੰਘ, ਕੁਲਦੀਪ ਸਿੰਘ ਬਲਾਕ ਪ੍ਰਧਾਨ, ਸਰਪੰਚ ਗੁਰਮੀਤ ਸਿੰਘ, ਸੁਰਜੀਤ ਸਿੰਘ ਸਰਪੰਚ, ਸਰਪੰਚ ਪ੍ਰਬਜੀਤ ਸਿੰਘ, ਸੁਖਦੇਵ ਸਿੰਘ ਧਿਗਾਣਾ, ਸਰਪੰਚ ਸਰਵਣ ਸਿੰਘ, ਮੰਡਲ ਪ੍ਰਧਾਨ ਜਗਬੀਰ ਸਿੰਘ ਸਿੱਧੂ, ਸਰਪੰਚ ਦਲਜੀਤ ਸਿੰਘ, ਸਰਪੰਚ ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਸਿੰਘ, ਸਰਪੰਚ ਜਸਬੀਰ ਸਿੰਘ, ਸਰਪੰਚ ਸੁਖਰਾਜ ਸਿੰਘ, ਸਰਪੰਚ ਸੁਰਜੀਤ ਸਿੰਘ, ਸਰਪੰਚ ਕੰਵਲਜੀਤ ਸਿੰਘ, ਸਰਪੰਚ ਅਵਤਾਰ ਸਿੰਘ, ਕੌਂਸਲਰ ਜਗਮੀਤ ਸਿੰਘ, ਕੌਂਸਲਰ ਰਾਜ ਕੁਮਾਰ, ਨਿਰਮਲਜੀਤ ਸਿੰਘ ਲਾਲੀ, ਕੌਂਸਲਰ ਹਰਜਿੰਦਰ ਸਿੰਘ ਬੋਬੀ, ਕੌਂਸਲਰ ਤੀਰਥ ਸੱਭਰਵਾਲ, ਸਤਨਾਮ ਸਿੰਘ ਪੋਪਨ, ਪਿਆਰਾ ਸਿੰਘ, ਸਰਪੰਚ ਸਰਵਣ ਸਿੰਘ, ਜੋਧਾ ਸਿੰਘ ਕੈਰੋਂ, ਅਮਰਜੀਤ ਸਿੰਘ ਉਸਮਾਂ, ਸਰਪੰਚ ਗੁਰਸੇਵਕ ਸਿੰਘ, ਸਰਪੰਚ ਸੁਖਦੇਵ ਸਿੰਘ, ਬੂਟਾ ਸਿੰਘ, ਗੁਰਚਰਨਪ੍ਰੀਤ ਸਿੰਘ, ਰਘੂਬੀਰ ਸਿੰਘ ਮੰਡਲ ਪ੍ਰਧਾਨ, ਸਰਪੰਚ ਲਖਵਿੰਦਰ ਸਿੰਘ, ਗਗਨ ਰੰਧਾਵਾ, ਭੁਪਿੰਦਰ ਸਿੰਘ ਵਿੱਕੀ, ਸਰਪੰਚ ਕਿਰਪਾ ਸਿੰਘ, ਸਰਪੰਚ ਸੁਰਜੀਤ ਸਿੰਘ ਬੁਰਜ਼ ਪੂਹਲਾ, ਮਲਕੀਤ ਸਿੰਘ ਖੱਬੇ ਰਾਜਪੂਤਾਂ, ਸਰਪੰਚ ਅੰਗਰੇਜ ਸਿੰਘ ਆਸਲ, ਸੋਭਾ ਸਿੰਘ, ਸਰਪੰਚ ਜਗਤਾਰ ਸਿੰਘ ਸਰਹਾਲੀ ਖੁਰਦ, ਸਰਪੰਚ ਪ੍ਰਗਟ ਸਿੰਘ ਸਖੀਰਾ, ਮਨਜੀਤ ਸਿੰਘ ਤੂਤ, ਸਰਪੰਚ ਹਾਕਮ ਸਿੰਘ, ਪ੍ਰਗਟ ਸਿੰਘ ਬੂਹ, ਸਰਪੰਚ ਕੁਲਦੀਪ ਸਿੰਘ ਬੂਹ, ਸਤਨਾਮ ਸਿੰਘ, ਸਰਪੰਚ ਸਰਬਜੀਤ ਕੌਰ ਅਲੀਪੁਰ, ਸੁਖਵਿੰਦਰ ਸਿੰਘ ਕਿਰਤੋਵਾਲ, ਹਰਭਜਨ ਸਿੰਘ ਧਾਰੀਵਾਲ, ਸਰਪੰਚ ਪੰਜਾਬ ਸਿੰਘ, ਲਖਬੀਰ ਸਿੰਘ ਫੋਜੀ, ਸਤਪਾਲ ਸਿੰਘ ਸ਼ੇਰੋਂ, ਮਨੀ ਪੰਨਗੋਟਾ, ਹਰਜੀਤ ਸਿੰਘ ਲਾਡੀ ਸੋਹਾਵਾ, ਮਨਪ੍ਰੀਤ ਸਿੰਘ ਸੋਹਾਵਾ, ਜਗਜੀਤ ਸਿੰਘ ਠੱਠੀਆਂ ਖੁਰਦ, ਅਮਨ ਵਾਰਡ ਨੰ. 1, ਵਿੱਕੀ ਮੰਡਲ ਪ੍ਰਧਾਨ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਸੇਵਾ ਸਿੰਘ ਉਬੋਕੇ, ਮਨੀ ਸ਼ਰਮਾ, ਕੋਮਲ ਜੈਨ, ਕੁਲਦੀਪ ਕੌਰ ਜੰਡਾ, ਰਸ਼ਪਾਲ ਸਿੰਘ ਬੋਪਾਰਾਏ, ਗੁਰਬਚਨ ਸਿੰਘ ਦੁਬਲੀ, ਸੁਖਵਿੰਦਰ ਸਿੰਘ ਦਰਗਾਪੁਰ, ਜਗਪ੍ਰੀਤ ਸਿੰਘ ਚੀਮਾ, ਤੀਰਥ ਬੂਹ, ਜਗਜੀਤ ਠੱਠੀਆਂ ਖੁਰਦ, ਪਿਰਥਾ ਸਿੰਘ ਗਾਂਧੀ, ਜਰਨੈਲ ਸਿੰਘ ਜੋਤੀ ਸ਼ਾਹ, ਬਲਦੇਵ ਸਿੰਘ, ਗੁਰਮੀਤ ਸਿੰਘ ਦਦੇਹਰ ਸਾਹਿਬ, ਸਤਨਾਮ ਸਿੰਘ ਦਦੇਹਰ ਸਾਹਿਬ, ਦੇਸਾ ਸਿੰਘ ਜੋੜ ਸਿੰਘ ਵਾਲਾ ਆਦਿ ਹਾਜ਼ਰ ਸਨ।