ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੇ ਭਰੋਵਾਲ
ਪਾਰਟੀ ਨੀਤੀਆਂ ਤੇ ਮੋਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸਕੀਮਾਂ ਨੂੰ ਪਿੰਡ ਪੱਧਰ ’ਤੇ ਜਾ ਕੇ ਲੋਕਾਂ ਤਕ ਪਹੁੰਚਾਇਆ ਜਾਵੇ
Publish Date: Tue, 12 May 2026 03:51 PM (IST)
Updated Date: Wed, 13 May 2026 04:00 AM (IST)

ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੇ ਭਰੋਵਾਲ ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਥਕ ਹਲਕਾ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਰਮਨਦੀਪ ਸਿੰਘ ਭਰੋਵਾਲ ਨੇ ਭਾਰਤ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨਾਲ ਸਾਥੀਆਂ ਸਮੇਤ ਅਹਿਮ ਮੀਟਿੰਗ ਕੀਤੀ। ਇਸ ਮੁਲਾਕਾਤ ਦੌਰਾਨ ਭਰੋਵਾਲ ਨੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਮੌਜੂਦਾ ਸਿਆਸੀ ਸਥਿਤੀਆਂ ’ਤੇ ਇਲਾਕੇ ਦਾ ਕੇਂਦਰੀ ਸਕੀਮਾਂ ਰਾਹੀਂ ਸਰਬਪੱਖੀ ਵਿਕਾਸ ਨੂੰ ਲੈ ਕੇ ਡੂੰਘਾਈ ਨਾਲ ਵਿਚਾਰ ਚਰਚਾ ਕੀਤੀ। ਭਰੋਵਾਲ ਨੇ ਦੱਸਿਆ ਕਿ ਲਾਲਪੁਰਾ ਬਹੁਤ ਹੀ ਡੂੰਘੀ ਸੋਚ ਦੇ ਮਾਲਕ ਹਨ ਤੇ ਖ਼ਾਸ ਕਰਕੇ ਸਿੱਖੀ ਫ਼ਲਸਫ਼ੇ ਦੇ ਡੂੰਘੇ ਅਧਿਐਨ ਦੀ ਮਹਿਕ ਉਨ੍ਹਾਂ ’ਚੋਂ ਟਹਿਕਦੀ ਹੈ। ਭਰੋਵਾਲ ਨੇ ਦੱਸਿਆ ਕਿ ਖਡੂਰ ਸਾਹਿਬ ਵਿਧਾਨ ਸਭਾ ਹਲਕੇ ’ਚ ਉਨ੍ਹਾਂ ਦੇ ਵੱਡੇ ਵਡੇਰਿਆਂ ਦਾ ਲਾਲਪੁਰਾ ਪਿੰਡ ਹੋਣ ਕਾਰਨ ਤੇ ਤਰਨਤਾਰਨ ’ਚ ਬਤੌਰ ਐੈੱਸਐੱਸਪੀ ਕੀਤੀ ਲੋਕ ਸੇਵਾ ਕਾਰਨ ਇਸ ਹਲਕੇ ਨਾਲ ਵਿਸ਼ੇਸ਼ ਲਗਾਅ ਹੈ ਤੇ ਉਹ ਚਾਹੁੰਦੇ ਕਿ ਲੋਕਾਂ ਦੇ ਜੀਵਨ ’ਚ ਖੁਸ਼ਹਾਲੀ ਆਵੇ ਤੇ ਆਪਸੀ ਪਿਆਰ ਵਧੇ। ਜਿਸ ਲਈ ਉਨ੍ਹਾਂ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਭਰੋਵਾਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਖਡੂਰ ਸਾਹਿਬ ਹਲਕੇ ’ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਕਿਸ ਸੁਚਾਰੂ ਢੰਗ ਨਾਲ ਲਾਮਬੰਦ ਕੀਤਾ ਜਾਵੇ, ਇਸ ਬਾਰੇ ਲਾਲਪੁਰਾ ਤੋਂ ਗਿਆਨ ਗ੍ਰਹਿਣ ਕੀਤਾ। ਭਰੋਵਾਲ ਨੇ ਦੱਸਿਆ ਕਿ ਲਾਲਪੁਰਾ ਨੇ ਆਦੇਸ਼ ਦਿੱਤੇ ਕਿ ਪਾਰਟੀ ਨੀਤੀਆਂ ਤੇ ਮੋਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸਕੀਮਾਂ ਨੂੰ ਪਿੰਡ ਪੱਧਰ ’ਤੇ ਜਾ ਕੇ ਲੋਕਾਂ ਤਕ ਪਹੁੰਚਾਇਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਸਿੰਘ ਚਤੱਰਥ, ਤਰਸੇਮ ਸਿੰਘ ਛਾਪੜੀ ਸਾਹਿਬ, ਠੇਕੇਦਾਰ ਸੁਖਜਿੰਦਰ ਸਿੰਘ, ਗੁਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।