ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 25 ਨੂੰ ਮਨਾਵਾਂਗੇ : ਕੁਲਵਿੰਦਰ ਬੱਬੂ
ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 25 ਨੂੰ ਮਨਾਇਆ ਜਾਵੇਗਾ : ਕੁਲਵਿੰਦਰ ਬੱਬੂ
Publish Date: Thu, 23 Jan 2025 04:42 PM (IST)
Updated Date: Fri, 24 Jan 2025 04:07 AM (IST)
ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 25 ਨੂੰ ਮਨਾਵਾਂਗੇ : ਕੁਲਵਿੰਦਰ ਬੱਬੂ
-ਕਥਾਵਾਚਕ ਤੇ ਕੀਰਤਨੀ ਜਥੇ ਹਰਿ ਜੱਸ ਸੁਣਾ ਕੇ ਸੰਗਤ ਨੂੰ ਕਰਨਗੇ ਨਿਹਾਲ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 25 ਜਨਵਰੀ ਨੂੰ ਗੁਰਦੁਆਰਾ ਬੀਬੀ ਰਜਨੀ ਜੀ ਸਾਹਮਣੇ ਰੇਲਵੇ ਸਟੇਸ਼ਨ ਪੱਟੀ ਵਿਖੇ ਸ਼ਾਮ ਸਾਢੇ 5 ਰਾਤ ਸਾਢੇ 8 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਕੱਤਰ ਜੋਗਾ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ’ਚ ਹਜੂਰੀ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਅਤੇ ਕਥਾਵਾਚਕ ਭਾਈ ਗੁਰਬਚਨ ਸਿੰਘ ਕਲਸੀਆਂ ਸੰਗਤ ਨੂੰ ਹਰਿ ਜੱਸ ਸੁਣਾ ਕੇ ਨਿਹਾਲ ਕਰਨਗੇ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਗੁਰਦੁਆਰਾ ਬੀਬੀ ਰਜਨੀ ਜੀ ਬਲਬੀਰ ਸਿੰਘ ਲੁਹਾਰੀਆ, ਅਵਤਾਰ ਸਿੰਘ ਸੇਵਾ ਸਿੰਘ ਦੀ ਹੱਟੀ, ਭਾਈ ਕੰਵਲਜੀਤ ਸਿੰਘ ਰਾਗੀ ਜਥਾ ਪੱਟੀ, ਅਮਰੀਕ ਸਿੰਘ ਜੇ ਈ,ਰਜਵੰਤ ਸਿੰਘ ਜੇ ਈ, ਅੰਮਿਤ ਸਿੰਘ ਪੁੱਤਰ ਇਕਬਾਲ ਸਿੰਘ ਜੋਲੀ, ਪ੍ਰੇਮਪਕਾਸ਼ ਸਿੰਘ ਜੋਲੀ, ਸੁਰਜੀਤ ਸਿੰਘ ਪ੍ਰਧਾਨ, ਜਸਪਾਲ ਸਿੰਘ ਮੈਡੀਕਲ ਸਟੋਰ ਵਾਲੇ, ਮਨਕੀਰਤ ਸਿੰਘ ਕੈਨੇਡਾ, ਡਾ. ਸਰਵਪ੍ਰੀਤ ਸਿੰਘ, ਸੁਖਚੈਨ ਸਿੰਘ ਰਾਜੂ ਕਲਾਥ ਹਾਊਸ ਵਾਲੇ, ਪ੍ਰਬਜੀਤ ਸਿੰਘ, ਕੁਲਵਿੰਦਰ ਸਿੰਘ ਕਾਕਾ, ਨਰਿੰਦਰ ਸਿੰਘ, ਮਾਸਟਰ ਸਰਬਜੀਤ ਸਿੰਘ, ਮਾ. ਗੁਰਦੇਵ ਸਿੰਘ ਲੁਹਾਰੀਆ, ਸਤਨਾਮ ਸਿੰਘ ਸਿੰਧੂ, ਮਾਸਟਰ ਅਰਸਦੀਪ ਸਿੰਘ, ਸਰਦਾਰ ਗੁਰਸੇਵਕ ਸਿੰਘ ਪਟਵਾਰੀ, ਅਵਤਾਰ ਸਿੰਘ ਫ਼ੌਜੀ ਚੀਮਾ, ਨਿਰਮਲ ਸਿੰਘ ਕਿਰਪਾਨਾ ਵਾਲੇ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ ਲੁਹਾਰੀਆ, ਮੈਡਮ ਸਵਿੰਦਰ ਕੌਰ, ਡੀਐੱਸਪੀ ਬਲਰਾਜ ਸਿੰਘ ਖਹਿਰਾ, ਬਲਜਿੰਦਰ ਸਿੰਘ ਬੀਟੀ, ਸਨਦੀਪ ਸਿੰਘ ਨਗਰ ਕੌਂਸਲ, ਨਿਰਮਲ ਸਿੰਘ ਕਾਲਾ,ਜਗਦੀਪ ਸਿੰਘ ਪ੍ਰਿੰਸ, ਜੋਬਨਜੀਤ ਸਿੰਘ ਪਟਿਆਲਾ, ਜਸਨਪ੍ਰੀਤ ਸਿੰਘ ਪਟਿਆਲਾ, ਅਮਨ ਕਲਸੀ ਕੋਸਮੈਟਿਕ ਸੈਟਰ, ਪ੍ਰਭਜੋਤ ਸਿੰਘ, ਅਵਤਾਰ ਸਿੰਘ ਢਿੱਲੋਂ, ਇੰਸਪੈਕਟਰ ਦਰਸ਼ਨ ਸਿੰਘ,ਹਰਚਰਨ ਸਿੰਘ ਵਿਰਦੀ, ਡਾਕਟਰ ਗੁਰਮੇਜ ਸਿੰਘ, ਜਗਤਾਰ ਸਿੰਘ ਮੁੱਕਰ, ਕਾਕਾ ਇਸ਼ਮੀਤ ਸਿੰਘ, ਜਗਪ੍ਰੀਤ ਸਿੰਘ, ਮਾਸਟਰ ਸੁਰਜੀਤ ਸਿੰਘ, ਚਰਨਕਮਲ ਸਿੰਘ ਸੋਨੂ ਆਦਿ ਹਾਜ਼ਰ ਸਨ।