ਮਾਝਾ ਪਬਲਿਕ ਸਕੂਲ ’ਚ ਨਸ਼ਿਆਂ ਵਿਰੁੱਧ ਨੁੱਕੜ ਨਾਟਕ ਕਰਕੇ ਕੀਤਾ ਜਾਗਰੂਕ
ਬੱਚਿਆਂ ਨੇ ਟੀਮ ਵੱਲੋਂ ਖੇਡੇ ਗਏ ਨੁੱਕੜ ਨਾਟਕ ਰਾਹੀਂ ਨਸ਼ਿਆਂ ਖ਼ਿਲਾਫ਼ ਲੜਨ ਦੀ ਸੇਧ ਲਈ।
Publish Date: Mon, 27 Apr 2026 04:18 PM (IST)
Updated Date: Tue, 28 Apr 2026 04:02 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ,ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ’ਚ ਯੁੱਧ ਨਸ਼ਿਆਂ ਵਿਰੁੱਧ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਸੋਮਵਾਰ ਨੂੰ ਮਾਝਾ ਪਬਲਿਕ ਸਕੂਲ ਵਿਖੇ ਰੈੱਡ ਆਰਟਸ ਥਿਏਟਰ ਗਰੁੱਪ ਦੀ ਟੀਮ, ਜੋ ਕਿ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹੈ ਨੇ ‘ਆਖਿਰ ਕਦੋਂ ਤੱਕ’ ਸਿਰਲੇਖ ਅਧੀਨ ਜਾਗਰੁਕਤਾ ਨੁੱਕੜ ਨਾਟਕ ਖੇਡਿਆ।
ਰੈੱਡ ਆਰਟ ਥਿਏਟਰ ਟੀਮ ਦੇ ਮੈਂਬਰ ਹਰਿੰਦਰ ਰੇਬਲ, ਉਨ੍ਹਾਂ ਦੇ ਸਾਥੀ ਦੀਪਕ ਬਾਵਾ ਤੇ ਧਰਮਿੰਦਰ ਗਿੱਲ ਵੱਲੋਂ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਤੇ ਆਪਣੇ ਸੁਨੇਹੇ ’ਚ ਦੱਸਿਆ ਕਿ ਇਹ ਮਨੁੱਖ ਦੇ ਸਰੀਰ ਲਈ ਕਿੰਨੇ ਘਾਤਕ ਹਨ। ਬੱਚਿਆਂ ਨੇ ਟੀਮ ਵੱਲੋਂ ਖੇਡੇ ਗਏ ਨੁੱਕੜ ਨਾਟਕ ਰਾਹੀਂ ਨਸ਼ਿਆਂ ਖ਼ਿਲਾਫ਼ ਲੜਨ ਦੀ ਸੇਧ ਲਈ।
ਇਸ ਮੌਕੇ ਸਕੂਲ ਮੁਖੀ ਡਾ. ਰਮਨ ਦੂਆ ਤੇ ਸਮੂਹ ਸਟਾਫ਼ ਨੇ ਆਈ ਹੋਈ ਕਲੱਬ ਦੀ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਰਮਨ ਦੂਆ ਨੇ ਵਿਦਿਆਰਥੀਆਂ ਕੋਲੋਂ ਪ੍ਰਣ ਕਰਵਾਇਆ ਕਿ ਉਹ ਨਸ਼ਿਆਂ ਖ਼ਿਲਾਫ਼ ਜ਼ਰੂਰ ਅਵਾਜ਼ ਚੁੱਕਣਗੇ। ਸਵੇਰ ਦੀ ਸਭਾ ’ਚ ਨਾਟਕ ਦੇਖਣ ਲਈ ਵਿਦਿਆਰਥੀ ਤੇ ਸਮੁੱਚਾ ਸਟਾਫ਼ ਹਾਜ਼ਰ ਰਿਹਾ।