ਅਵਤਾਰ ਬਿੱਲਾ ਨੇ ਪਦਾਰਥ ਸਿੰਘ ਨਾਲ ਕੀਤਾ ਦੁਖ ਸਾਂਝਾ
ਬਿੱਲਾ ਨੇ ਪਦਾਰਥ ਸਿੰਘ ਤੇ ਪਰਿਵਾਰਿਕ ਮੈਂਬਰਾਂ ਨਾਲ ਨੌਜਵਾਨ ਇਕਲੌਤੇ ਸਪੁੱਤਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
Publish Date: Sat, 02 May 2026 03:40 PM (IST)
Updated Date: Sun, 03 May 2026 04:02 AM (IST)
ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਖਵਾਸਪੁਰ ਦੇ ਸੀਨੀਅਰ ਆਗੂ ਪਦਾਰਥ ਸਿੰਘ ਦੇ ਨੌਜਵਾਨ ਸਪੁੱਤਰ ਜਸਕਰਨ ਸਿੰਘ ਦੇ ਅਚਾਨਕ ਹੋਏ ਦੇਹਾਂਤ ’ਤੇ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਦੇ ਪਤੀ ਅਵਤਾਰ ਸਿੰਘ ਬਿੱਲਾ ਉਨ੍ਹਾਂ ਦੇ ਗ੍ਰਹਿ ਪਿੰਡ ਖਵਾਸਪੁਰ ਪੁੱਜੇ।
ਇਸ ਮੌਕੇ ਬਿੱਲਾ ਨੇ ਪਦਾਰਥ ਸਿੰਘ ਤੇ ਪਰਿਵਾਰਿਕ ਮੈਂਬਰਾਂ ਨਾਲ ਨੌਜਵਾਨ ਇਕਲੌਤੇ ਸਪੁੱਤਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਅਵਤਾਰ ਸਿੰਘ ਤੇ ਸਾਥੀਆਂ ਵੱਲੋਂ ਨੌਜਵਾਨ ਜਸਕਰਨ ਸਿੰਘ ਦੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਇਸ ਮੌਕੇ ਅਵਤਾਰ ਸਿੰਘ ਬਿੱਲਾ ਤੋਂ ਇਲਾਵਾ ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਾਬਕਾ ਬਲਾਕ ਸੰਮਤੀ ਮੈਂਬਰ ਤਜਿੰਦਰ ਸਿੰਘ ਪ੍ਰਿੰਸ, ਕਸ਼ਮੀਰ ਸਿੰਘ ਸਹੋਤਾ, ਚਰਨਜੀਤ ਸਿੰਘ ਦਿਓਲ, ਸਰਪੰਚ ਰਾਜਾ ਭੈਲ, ਜਸਬੀਰ ਸਿੰਘ ਸਾਬੀ, ਦਮਨਜੀਤ ਸਿੰਘ ਹੰਸ, ਸਰਬਜੀਤ ਸਿੰਘ ਵਿਰਕ, ਸ਼ਿੰਦਾ ਸਿੰਘ, ਹਰਭਿੰਦਰ ਸਿੰਘ, ਜੰਗਸ਼ੇਰ ਸਿੰਘ ਟੋਨੀ ਸਰਪੰਚ, ਹਰਪਾਲ ਸਿੰਘ, ਮਨਦੀਪ ਸਿੰਘ ਤੇ ਹੋਰ ਹਾਜ਼ਰ ਸਨ।