ਅਨੂਰੀਤ ਕੌਰ ਨੇ ਸੀਬੀਐੱਸਈ ਦੀ ਦਸਵੀਂ ਦੀ ਪ੍ਰੀਖਿਆ ‘ਚ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਲਿਆ
ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਦੀ ਇਹ ਵਿਦਿਆਰਥਣ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਪੂਰਾ ਭਾਗ ਲੈਂਦੀ ਰਹੀ ਹੈ ਤੇ ਸਕੂਲ ਦੀ ਹੈਂਡਬਾਲ ਟੀਮ ਵੱਲੋਂ ਸਟੇਟ ਪੱਧਰ ਤਕ ਖੇਡੀ ਹੋਈ ਹੈ।
Publish Date: Sat, 02 May 2026 06:10 PM (IST)
Updated Date: Sun, 03 May 2026 04:11 AM (IST)
ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਦੀ ਵਸਨੀਕ ਅਨੁਰੀਤ ਕੌਰ ਨੇ ਸੀਬੀਐੱਸਈ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ’ਚ 500 ਵਿੱਚੋਂ 498 ਅੰਕ ਪ੍ਰਾਪਤ ਕਰ ਕੇ 99.6 ਫ਼ੀਸਦੀ ਨਾਲ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜੋ ਕਿ ਆਲ ਇੰਡੀਆ ਦਾ ਤੀਜਾ ਸਥਾਨ ਬਣਦਾ ਹੈ। ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਦੀ ਇਹ ਵਿਦਿਆਰਥਣ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਪੂਰਾ ਭਾਗ ਲੈਂਦੀ ਰਹੀ ਹੈ ਤੇ ਸਕੂਲ ਦੀ ਹੈਂਡਬਾਲ ਟੀਮ ਵੱਲੋਂ ਸਟੇਟ ਪੱਧਰ ਤਕ ਖੇਡੀ ਹੋਈ ਹੈ। ਇਸ ਪ੍ਰਾਪਤੀ ਸਬੰਧੀ ਗੱਲ ਕਰਦਿਆਂ ਅਨੂਰੀਤ ਕੌਰ ਨੇ ਕਿਹਾ ਕਿ ਇਸ ਪ੍ਰਾਪਤੀ ਚ ਜਿੱਥੇ ਮੇਰੇ ਦਾਦਾ-ਦਾਦੀ ਜੀ ਦਾ ਅਸ਼ੀਰਵਾਦ ਮੇਰੇ ਨਾਲ ਸੀ। ਉੱਥੇ ਮੈਂ ਆਪਣੇ ਅਧਿਆਪਕ ਦੀ ਰਿਣੀ ਹਾਂ ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਮੇਰੀ ਸੁਚੱਜੀ ਅਗਵਾਈ ਕਰ ਕੇ ਮੈਨੂੰ ਇਸ ਕਾਬਿਲ ਬਣਾਇਆ। ਇਸ ’ਚ ਮੇਰੇ ਮਾਤਾ-ਪਿਤਾ ਤੇ ਚਾਚਾ-ਚਾਚੀ ਦਾ ਵੀ ਪੂਰਾ ਸਾਥ ਰਿਹਾ। ਜਿਨ੍ਹਾਂ ਨੇ ਹਰ ਸਮੇਂ ਮੇਰੀਆਂ ਲੋੜਾਂ ਦਾ ਧਿਆਨ ਰੱਖਿਆ ਤੇ ਉਨ੍ਹਾਂ ਨੂੰ ਪੂਰਾ ਕੀਤਾ। ਆਪਣੀ ਭਵਿੱਖੀ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਅਨੂਰੀਤ ਨੇ ਦੱਸਿਆ ਕਿ ਉਹ ਇਸ ਸਮੇਂ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਤੋਂ 2 ਦੇ ਨਾਲ ਨੀਟ ਦੀ ਤਿਆਰੀ ਕਰ ਰਹੀ ਹੈ ਤੇ ਉਹ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ।